ਉਪਿੰਦਰ ਮਠਾਰੂ ਦਾ ਸੈਡ ਸੌਂਗ ‘ਦਿਲ ਮੰਦਿਰ’ ਰਿਲੀਜ਼ (ਵੀਡੀਓ)
Wednesday, May 26, 2021 - 12:32 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਉਪਿੰਦਰ ਮਠਾਰੂ ਦਾ ਹਾਲ ਹੀ ’ਚ ਇਕ ਗੀਤ ਰਿਲੀਜ਼ ਹੋਇਆ ਹੈ। ਉਪਿੰਦਰ ਮਠਾਰੂ ਦਾ ਇਹ ਗੀਤ ਇਕ ਸੈਡ ਸੌਂਗ ਹੈ, ਜਿਸ ਦਾ ਨਾਂ ‘ਦਿਲ ਮੰਦਿਰ’ ਹੈ।
ਇਸ ਗੀਤ ਨੂੰ ਯੂਟਿਊਬ ’ਤੇ ‘ਅਪ ਬੀਟ ਮਿਊਜ਼ਿਕ’ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ 95 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਗੀਤ ਨੂੰ ਉਪਿੰਦਰ ਮਠਾਰੂ ਨੇ ਖੂਬਸੂਰਤੀ ਨਾਲ ਨਿਭਾਇਆ ਹੈ। ਇਸ ਗੀਤ ਨੂੰ ਮਿਊਜ਼ਿਕ ਅਸ਼ੋਕ ਸ਼ਰਮਾ ਨੇ ਦਿੱਤਾ ਹੈ ਤੇ ਕੰਪੋਜ਼ ਵੀ ਉਨ੍ਹਾਂ ਖ਼ੁਦ ਹੀ ਕੀਤਾ ਹੈ।
ਗੀਤ ਦੇ ਬੋਲ ਅਵੀ ਫੱਤੋਵਾਲ ਨੇ ਲਿਖੇ ਹਨ। ‘ਦਿਲ ਮੰਦਿਰ’ ਗੀਤ ਦੀ ਵੀਡੀਓ ਸਲੀਮ ਖ਼ਾਨ ਨੇ ਬਣਾਈ ਹੈ। ਗੀਤ ਦੀ ਪੇਸ਼ਕਸ਼ ‘ਅਪ ਬੀਟ ਮਿਊਜ਼ਿਕ ਤੇ ਬਿੰਦਰ ਬਿਰਕ’ ਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।