ਪਾਲੀਵੁੱਡ ਅਦਾਕਾਰਾ ਰੂਪੀ ਗਿੱਲ ਤੇ ਜਰਨੈਲ ਸਿੰਘ ਦਾ ਸਨਮਾਨ
Friday, Aug 09, 2024 - 01:30 PM (IST)
ਜਲੰਧਰ (ਰਾਜੂ ਅਰੋੜਾ)- ਸਿੱਖ ਵਿਰਸੇ ਨਾਲ ਸਬੰਧਤ ਇਤਿਹਾਸਕ ਪੰਜਾਬੀ ਫ਼ਿਲਮ ‘ਬੀਬੀ ਰਜਨੀ’ 'ਚ ਕੰਮ ਕਰਨ ਵਾਲੇ ਪਾਲੀਵੁੱਡ ਅਦਾਕਾਰ ਬੀਬੀ ਰੂਪੀ ਗਿੱਲ ਅਤੇ ਜਰਨੈਲ ਸਿੰਘ ਜਲੰਧਰ ਫੇਰੀ ਦੌਰਾਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨਤਮਸਤਕ ਹੋਏ। ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣ ਉਪਰੰਤ ਉਨ੍ਹਾਂ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਦੇ ਉਦੇਸ਼ ਨਾਲ ਸੰਗਤਾਂ ਨੂੰ ਫਲ ਅਤੇ ਫੁੱਲਾਂ ਦੇ ਬੂਟੇ ਵੀ ਵੰਡੇ। ਗੁਰਦੁਆਰਾ ਸਾਹਿਬ ਵੱਲੋਂ ਦੋਵਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕਰਨ ਮੌਕੇ ਕਾਰਜਕਾਰੀ ਪ੍ਰਧਾਨ ਗੁਰਕਿਰਪਾਲ ਸਿੰਘ, ਮੈਨੇਜਰ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ।
ਇਹ ਖ਼ਬਰ ਵੀ ਪੜ੍ਹੋ - ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...
ਮੈਡ 4 ਫ਼ਿਲਮਜ਼ ਤੇ ਪੰਜਾਬ ਫ਼ਿਲਮ ਸਿਟੀ ਵਲੋਂ OAT ਫ਼ਿਲਮਜ਼ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਇਸ ਫ਼ਿਲਮ ’ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ
ਅਮਰ ਹੁੰਦਲ ਵਲੋਂ ਨਿਰਦੇਸ਼ਿਤ ਤੇ ਪਿੰਕੀ ਧਾਲੀਵਾਲ, ਗੁਰਕਰਨ ਧਾਲੀਵਾਲ ਤੇ ਨਿਤਿਨ ਤਲਵਾਰ ਵਲੋਂ ਨਿਰਮਿਤ ਫ਼ਿਲਮ ‘ਬੀਬੀ ਰਜਨੀ’ ਵਿਸ਼ਵਾਸ ਦੀ ਡੂੰਘੀ ਪੜਚੋਲ ਕਰਨ ਲਈ ਤਿਆਰ ਹੈ, ਉਸ ਪਰਮਾਤਮਾ ’ਤੇ ਰੱਖੇ ਭਰੋਸੇ ਦੇ ਨਾਲ ਇਸ ਦੁੱਖ ਭਰੀ ਜ਼ਿੰਦਗੀ ’ਚ ਚਾਣਨ ਦਾ ਦਿਵਾ ਜਗਾਉਂਦੀ ਹੈ ਤੇ ਹਰ ਕਿਤੇ ਉਸ ਪ੍ਰਮਾਤਮਾ ਦੀ ਹੋਂਦ ਦੀ ਕਹਾਣੀ ਨੂੰ ਦਰਸਾਉਂਦੀ ਹੈ। ਫ਼ਿਲਮ ‘ਬੀਬੀ ਰਜਨੀ’ 30 ਅਗਸਤ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।