‘ਲੋਰੇਂਜੋ ਸਰਚਿਜ਼ ਫਾਰ ਦਿ ਮੀਨਿੰਗ ਆਫ ਲਾਈਫ’ ਨੂੰ 2024 ਦਾ JCB ਪੁਰਸਕਾਰ
Sunday, Nov 24, 2024 - 01:04 PM (IST)
ਨਵੀਂ ਦਿੱਲੀ (ਭਾਸ਼ਾ) - ਸਾਬਕਾ ਅਧਿਕਾਰੀ ਉਪਮੰਨਿਊ ਚੈਟਰਜੀ ਨੂੰ ਸ਼ਨੀਵਾਰ ਉਨ੍ਹਾਂ ਦੇ ਨਾਵਲ ‘ਲੋਰੇਂਜੋ ਸਰਚਿਜ਼ ਫਾਰ ਦਿ ਮੀਨਿੰਗ ਆਫ ਲਾਈਫ’ ਲਈ 2024 ਸਾਲ ਦੇ ‘ਜੇ. ਸੀ. ਬੀ. ਪ੍ਰਾਈਜ਼ ਫਾਰ ਲਿਟਰੇਚਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਅਧੀਨ ਜੇਤੂ ਲੇਖਕ ਨੂੰ 25 ਲੱਖ ਰੁਪਏ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
ਜੇ. ਸੀ. ਬੀ. ਪੁਰਸਕਾਰ ਦੀ ਜਿਊਰੀ ’ਚ ਲੇਖਕ ਜੈਰੀ ਪਿੰਟੋ (ਚੇਅਰਮੈਨ), ਫਿਲਮ ਨਿਰਮਾਤਾ ਸ਼ੌਨਕ ਸੇਨ, ਕਲਾ ਆਲੋਚਕ ਦੀਪਤੀ ਸ਼ਸੀਧਰਨ, ਅਨੁਵਾਦਕ ਤ੍ਰਿਦੀਪ ਸੁਹਰਿਦ ਤੇ ਕਲਾਕਾਰ ਐਕਵੀ ਥੰਮੀ ਸ਼ਾਮਲ ਹਨ।
ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'
ਪਟਨਾ ’ਚ 1959 ’ਚ ਪੈਦਾ ਹੋਏ ਉਪਮੰਨਿਊ ਚੈਟਰਜੀ ਨੇ ਆਪਣੇ ਜੀਵਨ ਦੇ 30 ਤੋਂ ਵੱਧ ਸਾਲ ਭਾਰਤੀ ਪ੍ਰਸ਼ਾਸਨਿਕ ਸੇਵਾ ’ਚ ਬਿਤਾਏ । 2016 ’ਚ ਉਨ੍ਹਾਂ ਸਵੈ-ਇੱਛਤ ਸੇਵਾਮੁਕਤੀ ਲੈ ਲਈ ਤੇ ਆਪਣਾ ਸਾਰਾ ਸਮਾਂ ਲਿਖਣ ਨੂੰ ਸਮਰਪਿਤ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।