ਯੂ. ਪੀ. ਪੁਲਸ ਨੇ ‘ਤਾਂਡਵ’ ਦੇ ਡਾਇਰੈਕਟਰ ਨੂੰ ਭੇਜਿਆ ਨੋਟਿਸ, 27 ਜਨਵਰੀ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ

01/21/2021 5:41:15 PM

ਮੁੰਬਈ: ਡਾਇਰੈਕਟਰ ਅਲੀ ਅੱਬਾਸ ਜ਼ਫਰ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੀ ਨਵੀਂ ਵੈੱਬ ਸੀਰੀਜ਼ ‘ਤਾਂਡਵ’ ਨੂੰ ਲੈ ਕੇ ਕਾਨੂੰਨੀ ਵਿਵਾਦਾਂ ’ਚ ਘਿਰੇ ਹੋਏ ਹਨ। ‘ਤਾਂਡਵ’ ਦੇ ਕੁਝ ਸੀਨਜ਼ ਨੂੰ ਲੈ ਕੇ ਲੋਕ ਜ਼ਬਰਦਸਤ ਹੰਗਾਮਾ ਖੜ੍ਹਾ ਕਰ ਰਹੇ ਹਨ। ਬੀਤੇ ਦਿਨੀਂ ਉੱਤਰ ਪ੍ਰਦੇਸ਼ ’ਚ ਅਲੀ ਅੱਬਾਸ ਜ਼ਫਰ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਈ ਸੀ। ਉੱਧਰ ਹੁਣ ਯੂ.ਪੀ. ਪੁਲਸ ਨੇ ਡਾਇਰੈਕਟਰ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ ਅਤੇ ਉਨ੍ਹਾਂ ਨੂੰ 27 ਜਨਵਰੀ ਨੂੰ ਲਖਨਊ ਪੁਲਸ ਦੇ ਸਾਹਮਣੇ ਹਾਜ਼ਰ ਹੋਣ ਲਈ ਕਿਹਾ ਹੈ। 

PunjabKesari
ਪਤਾ ਹੋਵੇ ਕਿ ਯੂ.ਪੀ. ਪੁਲਸ ਬੀਤੇ ਬੁੱਧਵਾਰ ‘ਤਾਂਡਵ’ ਸੀਰੀਜ਼ ਦੇ ਮਾਮਲੇ ’ਚ ਮੁੰਬਈ ਪਹੁੰਚੀ ਸੀ। ਨਵੀਂ ਰਿਪੋਰਟ ਦੀ ਮੰਨੀਏ ਤਾਂ ਅੱਜ ਪੁਲਸ ਅਲੀ ਅੱਬਾਸ ਜ਼ਫਰ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਦੇ ਘਰ ਗਈ ਪਰ ਉਹ ਘਰ ’ਚ ਨਹੀਂ ਮਿਲੇ। ਇਸ ਲਈ ਪੁਲਸ ਨੇ ਨਿਰਦੇਸ਼ਕ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ। ਇਸ ਨੋਟਿਸ ’ਚ ਉਨ੍ਹਾਂ ਨੂੰ 27 ਜਨਵਰੀ ਨੂੰ ਲਖਨਊ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। 
ਦੱਸ ਦੇਈਏ ਕਿ ‘ਤਾਂਡਵ’ ਵੈੱਬ ਸੀਰੀਜ਼ ਦੇ ਸੀਨਜ਼ ਨੂੰ ਲੈ ਕੇ ਵੱਡੇ ਵਿਵਾਦ ਤੋਂ ਬਾਅਦ ਅਲੀ ਅੱਬਾਸ ਜ਼ਫਰ ਨੇ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਲੋਕਾਂ ਤੋਂ ਮਾਫ਼ੀ ਮੰਗੀ ਸੀ। ਉਨ੍ਹਾਂ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੀ ਕਿ ਉਨ੍ਹਾਂ ਦੀ ਵੈੱਬ ਸੀਰੀਜ਼ ਦੀ ਕਹਾਣੀ ਪੂਰੀ ਤਰ੍ਹਾਂ ‘ਕਾਲਪਨਿਕ’ ਹੈ ਅਤੇ ਕਿਸੇ ਵੀ ਘਟਨਾ ਨਾਲ ਉਨ੍ਹਾਂ ਦੀ ਤੁਲਨਾ ਪੂਰੀ ਤਰ੍ਹਾਂ ਇਤਫ਼ਾਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਰੀਜ਼ ਦੇ ਵਿਵਾਦਿਤ ਸੀਨ ’ਚ ਬਦਲਾਅ ਕਰਨ ਦੀ ਵੀ ਗੱਲ ਕਹੀਂ ਹੈ। 


Aarti dhillon

Content Editor

Related News