ਪਰਿਵਾਰ ਨਾਲ ਭਤੀਜੀ ਸੋਨਮ ਦੇ ਘਰ ਪਹੁੰਚੇ ਚਾਚਾ ਸੰਜੇ, ਅਦਾਕਾਰਾ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

06/30/2022 3:48:12 PM

ਮੁੰਬਈ- ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੀ ਇਨ੍ਹੀਂ ਦਿਨੀਂ ਖੁਸ਼ੀ ਸੱਤਵੇਂ ਅਸਮਾਨ 'ਤੇ ਹੈ, ਕਿਉਂਕਿ ਲਵਬਰਡਸ ਜ਼ਲਦ ਹੀ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਹਾਲ ਹੀ 'ਚ ਸੋਨਮ ਕਪੂਰ ਨੇ ਪਤੀ ਨਾਲ ਆਪਣੇ ਚਾਚਾ ਅਤੇ ਅਦਾਕਾਰ ਸੰਜੇ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਲੰਡਨ ਵਾਲੇ ਘਰ 'ਚ ਹੋਸਟ ਕੀਤਾ ਹੈ। ਜਿਥੇ ਜੋੜੇ ਨੇ ਬਹੁਤ ਚੰਗੇ ਤਰੀਕੇ ਨਾਲ ਮਹਿਮਾਨਾਂ ਨੂੰ ਟਰੀਟ ਕੀਤਾ। ਹੋਣ ਵਾਲੇ ਮੰਮੀ-ਪਾਪਾ ਨਾਲ ਬਿਤਾਏ ਸਮੇਂ ਦੀਆਂ ਤਸਵੀਰਾਂ ਚਾਚੀ ਮਹੀਪ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। 

PunjabKesari
ਮਹੀਪ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ 'ਚ ਲਿਖਿਆ-'ਮੇਰੀ ਖੂਬਸੂਰਤ ਭਤੀਜੀ, ਬੇਬੀ ਬੰਪ ਅਤੇ ਆਨੰਦ ਦੇ ਨਾਲ ਦੁਪਿਹਰ#everydayphenomenal #Family❤️।


ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮਾਤਾ-ਪਿਤਾ ਟੀ ਬੀ ਕਪਲ ਆਪਣੇ ਘਰ ਆਏ ਚਾਚਾ-ਚਾਚੀ ਅਤੇ ਉਨ੍ਹਾਂ ਦੇ ਪੁੱਤਰ ਦੇ ਨਾਲ ਹੈਪੀ ਪੋਜ਼ ਦੇ ਰਿਹਾ ਹੈ।

PunjabKesari
ਇਕ ਤਸਵੀਰ 'ਚ ਸੋਨਮ ਆਪਣੇ ਪਤੀ ਦੇ ਗਲੇ ਨਾਲ ਲੱਗ ਕੇ ਖੂਬ ਹੱਸਦੀ ਨਜ਼ਰ ਆ ਰਹੀ ਹੈ। ਉਧਰ ਹੋਰ ਤਸਵੀਰਾਂ 'ਚ ਸਵਾਗਤ ਦੇ ਬਣਾਏ ਦੇ ਖੂਬਸੂਰਤ ਪਰਵਾਨ ਸ਼ਾਮਲ ਹਨ।

PunjabKesari
ਦੱਸ ਦੇਈਏ ਕਿ ਕੁਝ ਦਿਨ ਪਹਿਲੇ ਸੋਨਮ ਕਪੂਰ ਨੇ ਲੰਡਨ 'ਚ ਆਪਣਾ ਬੇਬੀ ਸ਼ਾਵਰ ਸੈਲੀਬਿਰੇਟ ਕੀਤਾ ਸੀ। ਉਹ ਇਸ ਸਮੇਂ ਆਪਣੀ ਗਰਭਅਵਸਥਾ ਦੀ ਤੀਜੀ ਤਿਮਾਹੀ 'ਚ ਹੈ ਅਤੇ ਕੁਝ ਹੀ ਹਫਤਿਆਂ 'ਚ ਆਪਣੇ ਬੱਚੇ ਦਾ ਇਸ ਦੁਨੀਆ 'ਚ ਸਵਾਗਤ ਕਰੇਗੀ।


Aarti dhillon

Content Editor

Related News