ਮਸ਼ਹੂਰ ਪ੍ਰੋਡਿਊਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 2 ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ਫ਼ਿਲਮ
Sunday, Aug 10, 2025 - 02:28 PM (IST)

ਨਵੀਂ ਦਿੱਲੀ (ਏਜੰਸੀ)- ‘ਉਦੈਪੁਰ ਫਾਈਲਜ਼’ ਦੇ ਦੇਸ਼-ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਇਕ ਦਿਨ ਬਾਅਦ, ਫ਼ਿਲਮ ਦੇ ਨਿਰਮਾਤਾ ਅਮਿਤ ਜਾਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ਨੀਵਾਰ ਨੂੰ X ‘ਤੇ ਪੋਸਟ ਕਰਦੇ ਹੋਏ ਜਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਵਾਰ-ਵਾਰ ਕਾਲਾਂ ਆ ਰਹੀਆਂ ਹਨ, ਜਿੱਥੇ ਕਾਲ ਕਰਨ ਵਾਲਾ ਬੰਬ ਨਾਲ ਉਡਾਉਣ ਜਾਂ ਗੋਲੀ ਮਾਰ ਕੇ ਕਤਲ ਕਰਨ ਦੀ ਧਮਕੀ ਦੇ ਰਿਹਾ ਹੈ। ਜਾਨੀ ਮੁਤਾਬਕ, ਕਾਲਰ ਨੇ ਆਪਣਾ ਨਾਂ ਬਿਹਾਰ ਨਿਵਾਸੀ ਤਬਰੇਜ਼ ਦੱਸਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਤਬਰੇਜ਼ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ: ਹੁਣ ATM 'ਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ ! ਜਾਣੋ RBI ਦੀ ਕੀ ਹੈ ਯੋਜਨਾ
ਪਿਛਲੇ ਮਹੀਨੇ, ਕੇਂਦਰ ਸਰਕਾਰ ਨੇ ਅਮਿਤ ਜਾਨੀ ਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ‘Y-ਸ਼੍ਰੇਣੀ’ ਦੀ ਸੁਰੱਖਿਆ ਦਿੱਤੀ ਸੀ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਸੀ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜੀਨ ਨੂੰ ਖ਼ਤਰੇ ਦੇ ਦਾਅਵੇ ‘ਤੇ ਪੁਲਸ ਸੁਰੱਖਿਆ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਸੀ। Y-ਸ਼੍ਰੇਣੀ ਸੁਰੱਖਿਆ ‘ਚ 8 ਤੋਂ 11 ਸੁਰੱਖਿਆ ਕਰਮਚਾਰੀ, ਸਮੇਤ ਕਮਾਂਡੋ, 24 ਘੰਟੇ ਸੁਰੱਖਿਆ ਮੁਹੱਈਆ ਕਰਦੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਰੈਪਰ ਦਾ ਘਰ 'ਚ ਗੋਲੀਆਂ ਮਾਰ ਕੇ ਕਤਲ
ਫ਼ਿਲਮ 8 ਅਗਸਤ ਨੂੰ ਰਿਲੀਜ਼ ਹੋਈ, ਜਿਸ ਤੋਂ ਇਕ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਨੇ ਰਿਲੀਜ਼ ਲਈ ਹਰੀ ਝੰਡੀ ਦਿੱਤੀ ਸੀ। ਇਸਦੀ ਰਿਲੀਜ਼ 11 ਜੁਲਾਈ ਨੂੰ ਹੋਣੀ ਸੀ ਪਰ ਸੈਂਸਰਸ਼ਿਪ ਅਤੇ ਕਾਨੂੰਨੀ ਰੁਕਾਵਟਾਂ ਕਾਰਨ ਕਈ ਵਾਰ ਟਲ ਗਈ। ‘ਉਦੈਪੁਰ ਫਾਈਲਜ਼’ 2022 ਵਿੱਚ ਉਦੈਪੁਰ ਵਿੱਚ ਦਰਜ਼ੀ ਕਨ੍ਹਈਆ ਲਾਲ ਦੇ ਬੇਰਹਿਮੀ ਨਾਲ ਕੀਤੇ ਕਤਲ ‘ਤੇ ਆਧਾਰਿਤ ਹੈ। ਕਨ੍ਹਈਆ ਲਾਲ ਦਾ ਉਸਦੀ ਦੁਕਾਨ ਵਿੱਚ 2 ਲੋਕਾਂ ਨੇ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ, ਕਿਉਂਕਿ ਉਸਨੇ ਸਾਬਕਾ ਭਾਜਪਾ ਮੈਂਬਰ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਪੋਸਟ ਕੀਤੀ ਸੀ। ਕਾਤਲਾਂ ਨੇ ਘਟਨਾ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ, ਜਿਸ ਨਾਲ ਦੇਸ਼ ਭਰ ਵਿੱਚ ਗੁੱਸਾ ਫੈਲ ਗਿਆ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ 'ਤੇ ਲੱਗੇ ਬਲਾਤਕਾਰ ਦੇ ਦੋਸ਼, ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ 'ਚ ਆ ਚੁੱਕੈ ਨਾਂ
ਇਸ ਮਾਮਲੇ ਵਿੱਚ ਮੁੱਖ ਦੋਸ਼ੀ ਮੁਹੰਮਦ ਰਿਆਜ਼ ਅੱਤਾਰੀ ਅਤੇ ਘੌਸ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਪਹਿਲਾਂ ਰਾਜਸਥਾਨ ਪੁਲਸ ਨੇ ਕੀਤੀ, ਫਿਰ NIA ਨੇ ਸੰਭਾਲੀ। ਕੇਸ ਇਸ ਵੇਲੇ NIA ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਿਹਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਵਿਜੈ ਰਾਜ ਨੇ ਨਿਭਾਈ ਹੈ, ਨਿਰਦੇਸ਼ਨ ਭਾਰਤ ਐਸ. ਸ਼੍ਰੀਨੇਤ ਅਤੇ ਜਯੰਤ ਸਿਨਹਾ ਨੇ ਕੀਤਾ ਹੈ, ਜਦਕਿ ਨਿਰਮਾਣ ਅਮਿਤ ਜਾਨੀ ਨੇ ਕੀਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਨੇ ਕੀਤੀ ਖੁਦਕੁਸ਼ੀ, 20 ਸਾਲ ਦੀ ਉਮਰ 'ਚ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8