ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ ''ਚ ਛੱਡੀ ਦੁਨੀਆ

Monday, Aug 18, 2025 - 11:38 AM (IST)

ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ ''ਚ ਛੱਡੀ ਦੁਨੀਆ

ਐਂਟਰਟੇਨਮੈਂਟ ਡਾਸਕ- ਰੂਸ ਦੀ ਮਸ਼ਹੂਰ ਮਾਡਲ ਅਤੇ ਮਿਸ ਯੂਨੀਵਰਸ 2017 ਵਿੱਚ ਰੂਸ ਦੀ ਨੁਮਾਇੰਦਗੀ ਕਰਨ ਵਾਲੀ ਕਸੇਨਿਆ ਐਲੈਕਜ਼ੈਂਡਰੋਵਾ ਦੀ 30 ਸਾਲ ਦੀ ਉਮਰ ਵਿੱਚ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। 5 ਜੁਲਾਈ ਨੂੰ ਰੂਸ ਦੇ ਤਵਰ ਓਬਲਾਸਤ ਵਿੱਚ ਉਸਦੀ ਪੋਰਸ਼ ਕਾਰ ਦੇ ਸ਼ੀਸ਼ੇ ਨਾਲ ਇਕ ਵੱਡਾ ਐਲਕ (ਹਿਰਨ ਦੀ ਵੱਡੀ ਕਿਸਮ) ਟਕਰਾ ਗਿਆ ਸੀ, ਜਿਸ ਨਾਲ ਕਸੇਨਿਆ ਨੂੰ ਗੰਭੀਰ ਦਿਮਾਗੀ ਸੱਟਾਂ ਲੱਗੀਆਂ। ਉਹ ਕਈ ਹਫ਼ਤੇ ਕੋਮਾ ਵਿੱਚ ਰਹੀ ਅਤੇ 15 ਅਗਸਤ ਨੂੰ ਉਸਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ: ਪਰਾਗ ਤਿਆਗੀ ਦੇ ਹਮੇਸ਼ਾ ਦਿਲ ਦੇ ਨੇੜੇ ਰਹੇਗੀ ਸ਼ੈਫਾਲੀ ਜਰੀਵਾਲਾ, ਪਤੀ ਨੇ ਬਣਵਾਇਆ 'ਕਾਂਟਾ ਲਗਾ' ਗਰਲ ਦਾ ਟੈਟੂ

PunjabKesari

ਕਸੇਨਿਆ ਕਾਰ ਦੀ ਪੈਸੇਂਜਰ ਸੀਟ ’ਤੇ ਬੈਠੀ ਸੀ, ਜਦੋਂ ਐਲਕ ਦਾ ਪੈਰ ਉਸਦੇ ਸਿਰ ਵਿਚ ਜਾ ਵੱਜਾ। ਉਸਦਾ ਪਤੀ ਇਲਿਆ, ਜੋ ਡਰਾਈਵ ਕਰ ਰਿਹਾ ਸੀ, ਹਾਦਸੇ ਵਿੱਚ ਬਚ ਗਿਆ। ਇਲਿਆ ਨੇ ਰੂਸੀ ਮੀਡੀਆ ਨੂੰ ਦੱਸਿਆ ਕਿ ਹਾਦਸਾ ਇੰਨਾ ਅਚਾਨਕ ਹੋਇਆ ਕਿ ਉਸਦੇ ਕੋਲ ਰਿਐਕਟ ਕਰਨ ਲਈ ਵੀ ਸਮਾਂ ਨਹੀਂ ਸੀ।

ਇਹ ਵੀ ਪੜ੍ਹੋ: ਫ਼ਿਲਮਾਂ ਹੋਈਆਂ Flop ਤਾਂ ਮਜਬੂਰੀ 'ਚ 'ਗੰਦਾ ਧੰਦਾ' ਕਰਨ ਲੱਗੀ ਮਸ਼ਹੂਰ ਅਦਾਕਾਰਾ ! ਆਖ਼ਰੀ ਸਮੇਂ ਸਰੀਰ 'ਚ ਪੈ ਗਏ ਕੀੜੇ

PunjabKesari

ਕਸੇਨਿਆ 2017 ਵਿੱਚ ਮਿਸ ਰੂਸ ਦੀ ਫਸਟ ਰਨਰ-ਅਪ ਰਹੀ ਸੀ ਅਤੇ ਬਾਅਦ ਵਿੱਚ ਮਿਸ ਯੂਨੀਵਰਸ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਸਦੀ ਮੌਤ ’ਤੇ ਮਿਸ ਯੂਨੀਵਰਸ ਆਰਗਨਾਈਜ਼ੇਸ਼ਨ ਅਤੇ ਉਸਦੀ ਮਾਡਲਿੰਗ ਏਜੰਸੀ ਮੋਡਸ ਵੀਵੇਂਡਿਸ ਨੇ ਦੁੱਖ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ: YouTuber ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

PunjabKesari

ਮਾਡਲਿੰਗ ਤੋਂ ਇਲਾਵਾ ਕਸੇਨਿਆ ਮਨੋਵਿਗਿਆਨਿਕ, ਟੈਲੀਵਿਜ਼ਨ ਹੋਸਟ ਅਤੇ ਅਧਿਆਪਕਾ ਵੀ ਸੀ। ਉਸਨੇ ਅਰਥਸ਼ਾਸਤਰ, ਫਿਲਮ ਅਤੇ ਟੈਲੀਵਿਜ਼ਨ ਤੇ ਮਨੋਵਿਗਿਆਨ ਵਿੱਚ ਪੜ੍ਹਾਈ ਕੀਤੀ ਅਤੇ ਥੈਰਾਪਿਸਟ ਵਜੋਂ ਕੰਮ ਕੀਤਾ। ਉਸਦੀ ਅਚਾਨਕ ਮੌਤ ਨੇ ਫੈਸ਼ਨ ਅਤੇ ਮਨੋਰੰਜਨ ਜਗਤ ਨਾਲ-ਨਾਲ ਉਸਦੇ ਪ੍ਰਸ਼ੰਸਕਾਂ ਨੂੰ ਵੀ ਗਹਿਰੇ ਸਦਮੇ ਵਿੱਚ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ: ਖੁਸ਼ਖਬਰੀ ! ਸੋਨਾ ਹੋ ਗਿਆ ਸਸਤਾ, ਜਾਣੋ 10 ਗ੍ਰਾਮ 24 ਕੈਰੇਟ Gold ਦੀ ਨਵੀਂ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News