''ਨਾ ਕੀਤਾ ਜਾਵੇ ਮੇਰੀ ਦੇਹ ਦਾ ਸਸਕਾਰ''; ਮੌਤ ਤੋਂ ਪਹਿਲਾਂ ਗਾਇਬ ਹੋਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼
Thursday, Aug 21, 2025 - 03:56 PM (IST)

ਐਂਟਰਟੇਨਮੈਂਟ ਡੈਸਕ- ਪ੍ਰੋਤਿਮਾ ਬੇਦੀ ਆਪਣੇ ਸਮੇਂ ਦੀ ਮਸ਼ਹੂਰ ਮਾਡਲ ਅਤੇ ਡਾਂਸਰ ਰਹੀ ਸੀ ਅਤੇ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਦੇ ਕਾਰਨ ਹਮੇਸ਼ਾ ਸੂਰਖੀਆਂ ਵਿੱਚ ਰਹੀ। ਪ੍ਰੋਤਿਮਾ ਦੇ ਪਤੀ ਕਬੀਰ ਬੇਦੀ, ਜੋ ਖੁਦ ਇੱਕ ਮਸ਼ਹੂਰ ਅਦਾਕਾਰ ਅਤੇ ਮਾਡਲ ਸਨ, ਉਨ੍ਹਾਂ ਦਾ ਸੰਬੰਧ ਅਤੇ ਤਲਾਕ ਵੀ ਫਿਲਮੀ ਗਾਸਿਪ ਕਾਲਮਜ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਪ੍ਰੋਤਿਮਾ ਬੇਦੀ ਦਾ 1998 ਵਿੱਚ ਦੇਹਾਂਤ ਹੋ ਗਿਆ ਸੀ। ਹਾਲ ਹੀ ਵਿੱਚ, ਪ੍ਰੋਤਿਮਾ ਬੇਦੀ ਦੀ ਧੀ ਪੂਜਾ ਬੇਦੀ ਨੇ ਆਪਣੀ ਮਾਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਪ੍ਰੋਤਿਮਾ ਨੇ ਆਪਣੇ ਤਰੀਕੇ ਨਾਲ ਜਿੰਦਗੀ ਦੇ ਸਫ਼ਰ ਨੂੰ ਖਤਮ ਕੀਤਾ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ TV ਦੀ 'ਗੋਪੀ ਬਹੁ', ਇਸ ਅਦਾਕਾਰ ਨੂੰ ਚੁਣਿਆ ਜੀਵਨ ਸਾਥੀ
ਪੂਜਾ ਨੇ ਕਿਹਾ ਕਿ 1998 ਵਿੱਚ ਪ੍ਰੋਤਿਮਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ‘ਤੇ ਗਈ, ਜਿਸ ਦੌਰਾਨ ਉਹਨਾਂ ਨੇ ਆਖੀਰੀ ਵਾਰ ਆਪਣੀ ਧੀ ਨਾਲ ਗੱਲ ਕੀਤੀ। ਪੂਜਾ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਪ੍ਰੋਤਿਮਾ ਦਾ ਸਰੀਰ ਕਦੇ ਵੀ ਨਹੀਂ ਮਿਲਿਆ। ਉਹ ਹਮੇਸ਼ਾ ਕਹਿੰਦੀ ਸੀ ਕਿ ਉਹ ਕੁਦਰਤ ਵਿੱਚ ਸਮਾ ਕੇ ਦੁਨੀਆ ਨੂੰ ਅਲਵਿਦਾ ਕਹਿਣਾ ਚਾਹੁੰਦੀ ਹੈ ਅਤੇ ਹੋਇਆ ਵੀ ਉਹੀ। ਪੂਜਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ, ਇਸ ਲਈ ਉਹ ਸਾਡੇ ਸਾਰਿਆਂ ਤੋਂ ਦੂਰ ਚਲੀ ਗਈ ਸੀ। ਉਹ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜੀਉਂਦੀ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੀ ਦੇਹ ਦਾ ਸਸਕਾਰ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇ।
ਇਹ ਵੀ ਪੜ੍ਹੋ: Bigg Boss 'ਚ ਆਉਣਗੇ ਅੰਡਰਟੇਕਰ ! WWE ਫੈਨਜ਼ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ
ਪੂਜਾ ਬੇਦੀ ਨੇ ਭਾਵੁਕ ਹੁੰਦਿਆਂ ਕਿ ਮਾਂ ਨੇ ਮੌਤ ਤੋਂ ਪਹਿਲਾਂ ਆਪਣੇ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਸੁਪੁਰਦ ਕੀਤੀਆਂ। ਇਕ ਦਿਨ ਉਨ੍ਹਾਂ ਦੀ ਮਾਂ ਅਚਾਨਕ ਉਨ੍ਹਾਂ ਕੋਲ ਆਈ ਅਤੇ ਆਪਣਾ ਵਸੀਅਤਨਾਮਾ, ਗਹਿਣੇ ਅਤੇ ਜਾਇਦਾਦ ਦੇ ਸਾਰੇ ਦਸਤਾਵੇਜ਼ ਉਸ ਨੂੰ ਦੇ ਦਿੱਤੇ, ਜਿਸ 'ਤੇ ਪੂਜਾ ਨੇ ਹੈਰਾਨੀ ਨਾਲ ਪੁੱਛਿਆ, ਇੰਨਾ ਨਾਟਕ ਕਿਉਂ ਕਰ ਰਹੇ ਹੋ? ਜਿਸ 'ਤੇ ਮਾਂ ਨੇ ਹੱਸਦੇ ਹੋਏ ਕਿਹਾ, "ਤੁਹਾਨੂੰ ਕਦੇ ਪਤਾ ਨਹੀਂ ਲੱਗਦਾ, ਡਾਰਲਿੰਗ।" ਕੁਝ ਦਿਨਾਂ ਬਾਅਦ, ਪ੍ਰੋਤਿਮਾ ਕੁੱਲੂ ਮਨਾਲੀ ਲਈ ਰਵਾਨਾ ਹੋ ਗਈ। ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਪੂਜਾ ਨੂੰ 12 ਪੰਨਿਆਂ ਦਾ ਇੱਕ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਸਾਰ ਦਿੱਤਾ ਗਿਆ ਸੀ। ਬਚਪਨ, ਜਵਾਨੀ, ਰਿਸ਼ਤੇ, ਵਿਆਹ, ਬੱਚੇ, ਡਾਂਸ ਅਤੇ ਅੰਤ ਵਿੱਚ ਉਸਦੀ ਯਾਤਰਾ ਦੀ ਆਖਰੀ ਮੰਜ਼ਿਲ। ਉਨ੍ਹਾਂ ਲਿਖਿਆ, 'ਮੈਂ ਕੁੱਲੂ ਵਿੱਚ ਹਾਂ ਅਤੇ ਬਹੁਤ, ਬਹੁਤ ਖੁਸ਼ ਹਾਂ।' ਇਹ ਆਖਰੀ ਸੁਨੇਹਾ ਸੀ। ਪੂਜਾ ਕਹਿੰਦੀ ਹੈ, 'ਫਿਰ ਉਹ ਚਲੀ ਗਈ। ਅਸੀਂ ਉਨ੍ਹਾਂ ਨਾਲ ਫਿਰ ਕਦੇ ਗੱਲ ਨਹੀਂ ਕੀਤੀ।' ਪੂਜਾ ਨੇ ਅਫਸੋਸ ਜਤਾਇਆ ਕਿ ਉਨ੍ਹਾਂ ਦੀ ਮਾਂ 50 ਸਾਲ ਦੀ ਉਮਰ ਵੀ ਪੂਰੀ ਨਹੀਂ ਕਰ ਸਕੀ, ਪਰ ਉਨ੍ਹਾਂ ਨੇ ਅਪਣੇ ਜੀਵਨ ਨੂੰ ਆਪਣੇ ਤਰੀਕੇ ਨਾਲ ਜਿਊਂਦੇ ਹੋਏ, ਆਪਣੀ ਮਰਜ਼ੀ ਨਾਲ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਇਹ ਵੀ ਪੜ੍ਹੋ: ਸਜ-ਧਜ ਬਰਾਤ ਲੈ ਕੇ ਗਿਆ ਲਾੜਾ, ਅੱਗੋਂ ਲਾੜੀ ਨਿਕਲੀ ਭੈਣ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8