ਆਰੀਅਨ ਡਰੱਗ ਮਾਮਲੇ ''ਚ ਨਵਾਂ ਮੋੜ, ਗਵਾਹ ਨੇ NCB ਡਾਇਰੈਕਟਰ ਸਮੀਰ ਵਾਨਖੇੜੇ ਤੇ ਕੇਪੀ ਗੋਸਾਵੀ ''ਤੇ ਲਾਏ ਗੰਭੀਰ ਦੋਸ਼
Monday, Oct 25, 2021 - 11:17 AM (IST)
ਮੁੰਬਈ (ਬਿਊਰੋ) : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵੱਲੋਂ ਕਰੂਜ਼ ਡਰੱਗਜ਼ ਪਾਰਟੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਐੱਨ. ਸੀ. ਬੀ. ਦੇ ਗਵਾਹ ਨੇ ਇਸ ਕੇਸ 'ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਖ਼ੁਦ ਨੂੰ ਇਸ ਕੇਸ ਨਾਲ ਜੁੜੇ ਸ਼ਖਸ ਕੇਪੀ ਗੋਸਾਵੀ ਦਾ ਬੌਡੀਗਾਰਡ ਦੱਸੇ ਜਾਣ ਵਾਲੇ ਪ੍ਰਭਾਕਰ ਸੇਲ ਨੇ ਐੱਨ. ਸੀ. ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਤੇ ਗੋਸਾਵੀ 'ਤੇ ਪੈਸਿਆਂ ਦੀ ਡੀਲ ਦੇ ਦੋਸ਼ ਲਾਏ ਹਨ। ਪ੍ਰਾਈਵੇਟ ਜਾਸੂਸ ਕੇਪੀ ਗੋਸਾਵੀ ਦੀ ਆਰੀਅਨ ਖ਼ਾਨ ਨਾਲ ਤਸਵੀਰ ਵਾਇਰਲ ਹੋਈ ਸੀ। ਮਾਮਲੇ 'ਚ ਸਮੀਰ ਵਾਨਖੇੜੇ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ, ''ਉਹ ਇਸ ਦਾ ਪੁਖਤਾ ਜਵਾਬ ਬਾਅਦ 'ਚ ਦੇਣਗੇ।''
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ‘ਫੁੱਫੜ ਜੀ’ ’ਚ ਦੋਵੇਂ ਸਾਢੂਆਂ ਵਿਚਕਾਰ ਭੰਗੜੇ ਦੇ ਮੁਕਾਬਲੇ ਲਈ ਹੋ ਜਾਓ ਤਿਆਰ, ਪਹਿਲਾ ਗੀਤ ਹੋਇਆ ਰਿਲੀਜ਼
ਪ੍ਰਭਾਕਰ ਸੇਲ ਨਾਂ ਦੇ ਇਸ ਗਵਾਹ ਨੇ ਇਕ ਹਲਫ਼ਨਾਮੇ 'ਚ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਤੇ ਕਿਸੇ ਸੈਮ ਡਿਸੂਜ਼ਾ ਵਿਚਕਾਰ 18 ਕਰੋੜ ਰੁਪਏ ਦੀ ਡੀਲ ਬਾਰੇ ਸੁਣਿਆ ਸੀ। ਇਸ 'ਚੋਂ 8 ਕਰੋੜ ਰੁਪਏ ਐੱਨ. ਸੀ. ਬੀ. ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਦਿੱਤੇ ਜਾਣੇ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਤੋਂ ਸੈਮ ਡਿਸੂਜ਼ਾ ਤਕ ਪੈਸੇ ਲਏ ਸਨ।
ਇਹ ਖ਼ਬਰ ਵੀ ਪੜ੍ਹੋ - ਜੈਕਲੀਨ ਫਰਨਾਂਡੀਜ਼ ਇਸ ਐੱਨ. ਜੀ. ਓ. ਨਾਲ ਮਿਲ ਕੇ ਬਦਲੇਗੀ 40 ਕੁੜੀਆਂ ਦੀ ਜ਼ਿੰਦਗੀ
ਪ੍ਰਭਾਕਰ ਸੇਲ ਉਹ ਵਿਅਕਤੀ ਹੈ, ਜਿਸ ਦਾ ਐੱਨ. ਸੀ. ਬੀ. ਨੇ 6 ਅਕਤੂਬਰ ਨੂੰ ਜਾਰੀ ਪ੍ਰੈੱਸ ਬਿਆਨ 'ਚ ਗਵਾਹ ਵਜੋਂ ਜ਼ਿਕਰ ਕੀਤਾ ਸੀ। ਹੁਣ ਪ੍ਰਭਾਕਰ ਨੇ ਦੋਸ਼ ਲਾਇਆ ਹੈ ਕਿ ਕੇਪੀ ਗੋਸਾਵੀ ਲਾਪਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਕੇਪੀ ਗੋਸਾਵੀ ਦੀ ਜਾਨ ਨੂੰ ਖ਼ਤਰਾ ਹੈ। ਇਸੇ ਲਈ ਉਸ ਨੇ ਇਹ ਹਲਫਨਾਮਾ ਦਾਇਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਆਰੀਅਨ ਡਰੱਗ ਕੇਸ : ਜੇਲ੍ਹ 'ਚ ਰਾਮ ਅਤੇ ਸੀਤਾ ਨਾਲ ਜੁੜੀ ਪੁਸਤਕ ਪੜ੍ਹ ਰਹੇ ਹਨ ਆਰੀਅਨ ਖਾਨ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।