ਕਪਿਲ ਸ਼ਰਮਾ ਤੋਂ ਲੈ ਕੇ ਹਿਨਾ ਖ਼ਾਨ ਤੱਕ, ਕਮਾਈ ਦੇ ਮਾਮਲੇ ''ਚ ਫ਼ਿਲਮੀ ਕਲਾਕਾਰਾਂ ਤੋਂ ਘੱਟ ਨਹੀਂ ਇਹ ਸਿਤਾਰੇ

06/29/2021 12:25:49 PM

ਮੁੰਬਈ (ਬਿਊਰੋ) - ਟੀ. ਵੀ. ਇੰਡਸਟਰੀ ਦੇ ਕਈ ਅਜਿਹੇ ਮਸ਼ਹੂਰ ਸਿਤਾਰੇ ਹਨ, ਜੋ ਕਮਾਈ ਦੇ ਮਾਮਲੇ 'ਚ ਬਾਲੀਵੁੱਡ ਸਿਤਾਰਿਆਂ ਨੂੰ ਕੜੀ ਟੱਕਰ ਦਿੰਦੇ ਹਨ। ਫ਼ਿਲਮਾਂ ਦੀ ਕਮਾਈ ਦੇ ਬਰਾਬਰ ਉਹ ਟੀ. ਵੀ. ਸੀਰੀਅਲਾਂ ਤੋਂ ਮੋਟੀ ਕਮਾਈ ਕਰ ਰਹੇ ਹਨ। ਅੱਜ ਇਸ ਖ਼ਬਰ ਰਾਹੀਂ ਤੁਹਾਨੂੰ ਅਜਿਹੇ ਹੀ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਮਾਈ ਦੇ ਮਾਮਲੇ 'ਚ ਵੱਡੇ ਪਰਦੇ ਦੇ ਸਿਤਾਰਿਆਂ ਤੋਂ ਕਿਤੇ ਅੱਗੇ ਹਨ-  

PunjabKesari

ਹਿਨਾ ਖ਼ਾਨ
ਟੀ. ਵੀ. ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਹਿਨਾ ਖ਼ਾਨ ਨੇ ਆਪਣੀ ਸਖ਼ਤ ਮਿਹਨਤ ਨਾਲ ਆਪਣਾ ਨਾਮ ਕਮਾਇਆ ਹੈ। ਦੱਸ ਦੇਈਏ ਕਿ ਹਿਨਾ ਖ਼ਾਨ ਟੀ. ਵੀ. ਦੇ ਸਭ ਤੋਂ ਮਹਿੰਗੇ ਸਿਤਾਰਿਆਂ ਦੀ ਸੂਚੀ 'ਚ ਸ਼ਾਮਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਿਨਾ ਖ਼ਾਨ ਇੱਕ ਦਿਨ ਲਈ 80 ਹਜ਼ਾਰ ਤੋਂ 1 ਲੱਖ ਰੁਪਏ ਲੈਂਦੀ ਹੈ।

PunjabKesari

ਕਾਮੇਡੀਅਨ ਸੁਨੀਲ ਗਰੋਵਰ
ਕਾਮੇਡੀਅਨ ਸੁਨੀਲ ਗਰੋਵਰ ਜਿਸ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ 'ਡਾਕਟਰ ਮਸ਼ੂਰ ਗੁਲਾਟੀ' ਅਤੇ 'ਗੁਥੀ' ਦੀਆਂ ਭੂਮਿਕਾਵਾਂ ਨਿਭਾ ਕੇ ਬਹੁਤ ਪ੍ਰਸੰਸਾ ਖੱਟੀ ਹੈ, ਉਹ ਵੀ ਇਸ ਸੂਚੀ ਦਾ ਇਕ ਹਿੱਸਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੁਨੀਲ ਇੱਕ ਦਿਨ ਲਈ 10 ਤੋਂ 12 ਲੱਖ ਰੁਪਏ ਲੈਂਦਾ ਹੈ।

PunjabKesari

ਕਪਿਲ ਸ਼ਰਮਾ
ਇਸ ਸੂਚੀ 'ਚ ਕਪਿਲ ਸ਼ਰਮਾ ਦਾ ਨਾਮ ਵੇਖ ਕੇ ਹੈਰਾਨ ਨਹੀਂ ਹੋਵੋਗੇ। ਮੀਡੀਆ ਰਿਪੋਰਟਾਂ ਅਨੁਸਾਰ ਕਪਿਲ ਇੱਕ ਐਪੀਸੋਡ ਲਈ 50 ਲੱਖ ਰੁਪਏ ਲੈਂਦੇ ਹਨ।

PunjabKesari

ਦਿਵਿਆਂਕਾ ਤ੍ਰਿਪਾਠੀ
ਟੀ. ਵੀ. ਸੀਰੀਅਲ 'ਬਨੂ ਮੈਂ ਤੇਰੀ ਦੁਲਹਣ' ਅਤੇ 'ਯੇ ਹੈ ਮੁਹੱਬਤੇਂ' ਨਾਲ ਸੁਰਖੀਆਂ 'ਚ ਆਈ ਦਿਵਿਆਂਕਾ ਤ੍ਰਿਪਾਠੀ ਵੀ ਟੀ. ਵੀ. ਇੰਡਸਟਰੀ ਦੀ ਸਭ ਤੋਂ ਜ਼ਿਆਦਾ ਪੇਮੈਂਟ ਲੈਣ ਵਾਲੀ ਅਦਾਕਾਰਾ ਹੈ, ਉਹ ਇਕ ਐਪੀਸੋਡ ਲਈ 1 ਲੱਖ ਤੋਂ ਵੱਧ ਫੀਸ ਲੈਂਦੀ ਹੈ।

PunjabKesari

ਸਾਕਸ਼ੀ ਤਨਵਰ
ਏਕਤਾ ਕਪੂਰ ਦੇ ਸ਼ੋਅ 'ਕਹਾਣੀ ਘਰ ਘਰ ਕੀ' 'ਚ 'ਪਾਰਵਤੀ' ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੋਈ ਸਾਕਸ਼ੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇਕ ਦਿਨ ਦੀ ਸ਼ੂਟਿੰਗ ਲਈ 1.25 ਲੱਖ ਰੁਪਏ ਲੈਂਦੀ ਹੈ।


sunita

Content Editor

Related News