ਟੀ.ਵੀ. ਜਗਤ ਦੀਆਂ ਉਹ ਅਭਿਨੇਤਰੀਆਂ ਜੋ ਅੱਜ ਜੀਅ ਰਹੀਆਂ ਹਨ ਗੁੰਮਨਾਮ ਜ਼ਿੰਦਗੀ (ਤਸਵੀਰਾਂ)

06/06/2021 1:30:37 PM

ਮੁੰਬਈ: ਟੀ.ਵੀ. ਤੇ ਕਈ ਚੈਨਲਾਂ 'ਤੇ ਕਈ ਸੀਰੀਅਲ ਦਿਖਾਏ ਜਾਂਦੇ ਹਨ ਜਿਨ੍ਹਾਂ 'ਚ ਸਿਤਾਰਿਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਜਾਂਦੇ ਹਨ। ਇਨ੍ਹਾਂ 'ਚੋਂ ਕਈ ਸਿਤਾਰੇ ਅਜਿਹੇ ਹਨ ਜੋ ਅੱਜ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ। ਸਾਲ 2005 ਵਿੱਚ ਜ਼ੀ ਟੀ.ਵੀ. ਦੇ ਲੜੀਵਾਰ 'ਸੱਤ ਫੇਰੇ' ਵਿੱਚ ਸਲੋਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਾਜਸ਼੍ਰੀ ਠਾਕੁਰ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ।

PunjabKesari

ਛੋਟੇ ਪਰਦੇ ਦੀ ਸਿੱਧੀ ਅਤੇ ਸਾਫ ਬਹੂ ਦੇ ਕਿਰਦਾਰ ਨਾਲ ਰਾਜਸ਼੍ਰੀ ਨੇ ਲੋਕਾਂ ਦੇ ਦਿਲਾਂ ਵਿੱਚ ਇਕ ਖ਼ਾਸ ਜਗ੍ਹਾ ਤਾਂ ਜ਼ਰੂਰ ਬਣਾਈ ਪਰ ਸੀਰੀਅਲ ਖ਼ਤਮ ਹੋਣ 'ਤੇ ਉਸ ਦਾ ਕਰੀਅਰ ਡੁੱਬਦਾ ਦਿਖਾਈ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਸ਼ੋਅ ਤੋਂ ਬਾਅਦ ਉਨ੍ਹਾਂ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਵੀ ਕੀਤੀ ਸੀ।

PunjabKesari
ਲੜੀਵਾਰ 'ਬਾਲਿਕਾ ਵਧੂ' ਦੀ ਸੁਗਨਾ ਬੀਂਦੜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵਿਭਾ ਆਨੰਦ ਤਾਂ ਸਭ ਨੂੰ ਯਾਦ ਹੀ ਹੋਵੇਗੀ। ਉਸ ਨੇ ਇਸ ਲੜੀਵਾਰ ਤੋਂ ਹੀ ਸਾਲ 2008 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2019 ਵਿੱਚ ਵਿਭਾ ਨੂੰ ਟੀ.ਵੀ. ਉੱਪਰ ਆਖ਼ਰੀ ਵਾਰ ਲੜੀਵਾਰ 'ਲਾਲ ਇਸ਼ਕ' ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਸੀ।

PunjabKesari
ਸੋਨੀ ਟੀਵੀ ਦੇ ਪ੍ਰਸਿੱਧ ਸ਼ੋਅ 'ਕੁਸੁਮ' ਵਿੱਚ ਨੌਸ਼ੀਨ ਅਲੀ ਸਰਦਾਰ ਨੇ ਮੁੱਖ ਭੂਮਿਕਾ ਨਿਭਾਈ ਸੀ। ਉਸ ਨੂੰ ਹਰ ਘਰ ਵਿੱਚ ਜਾਣਿਆ-ਪਛਾਣਿਆ ਜਾਣ ਲੱਗਾ ਸੀ। ਲੋਕ ਉਸ ਨੂੰ ਉਸ ਦੇ ਅਸਲੀ ਨਾਂਅ ਦੀ ਬਜਾਇ ਕੁਸੁਮ ਕਹਿ ਕੇ ਹੀ ਬੁਲਾਉਂਦੇ ਸਨ। ਸ਼ੋਅ ਖ਼ਤਮ ਹੁੰਦੇ ਹੀ ਉਹ ਛੋਟੇ ਪਰਦੇ ਤੋਂ ਗ਼ਾਇਬ ਹੀ ਹੋ ਗਈ।

PunjabKesari
ਸੀਰੀਅਲ 'ਬਾਨੀ-ਇਸ਼ਕ ਦਾ ਕਲਮਾ' ਵਿੱਚ ਲੀਡ ਰੋਲ ਸ਼ੇਫਾਲੀ ਸ਼ਰਮਾ ਨੇ ਨਿਭਾਇਆ ਸੀ। ਉਸ ਨੂੰ ਸੋਨੀ ਦੇ ਸ਼ੋਅ 'ਤੁਮ ਐਸੇ ਹੀ ਰਹਿਨਾ' ਵਿੱਚ ਵੀ ਮੁੱਖ ਕਿਰਦਾਰ ਵਿੱਚ ਦੇਖਿਆ ਜਾ ਚੁੱਕਿਆ ਹੈ। ਪਰ ਸਾਲ 2016 ਤੋਂ ਬਾਅਦ ਲੜੀਵਾਰ 'ਤੇਰੇ ਬਿਨ' ਤੋਂ ਬਾਅਦ ਸ਼ੇਫਾਲੀ ਸ਼ਰਮਾ ਛੋਟੇ ਪਰਦੇ ਤੋਂ ਜਿਵੇਂ ਦੂਰ ਹੀ ਹੋ ਗਈ।

PunjabKesari
ਸਾਲ 1999 ਵਿੱਚ ਆਇਆ ਲੜੀਵਾਰ 'ਕੰਨਿਆਦਾਨ' ਲੋਕਾਂ ਵਿੱਚ ਮਕਬੂਲ ਹੋਇਆ ਸੀ। ਪੂਨਮ ਨਰੂਲਾ ਨੇ ਇਸ ਸ਼ੋਅ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਪੂਨਮ ਨੇ ਪ੍ਰਸਿੱਧ ਲੜੀਵਾਰ 'ਕਸੌਟੀ ਜ਼ਿੰਦਗੀ ਕੀ' ਵਿੱਚ ਕਿਰਦਾਰ ਅਨੁਰਾਗ ਬਾਸੂ ਦੀ ਭੈਣ ਨਿਵੇਦਿਤਾ ਬਾਸੂ ਦੀ ਭੂਮਿਕਾ ਵੀ ਨਿਭਾਈ ਸੀ ਪਰ ਸਾਲ 2010 ਮਗਰੋਂ ਪੂਨਮ ਨੂੰ ਛੋਟੇ ਪਰਦੇ 'ਤੇ ਨਹੀਂ ਦੇਖਿਆ ਗਿਆ।


Aarti dhillon

Content Editor

Related News