ਵਿਆਹ ਦੇ ਬੰਧਨ 'ਚ ਬੱਝੀ ਟੀਵੀ ਅਦਾਕਾਰਾ ਸ਼ਰਧਾ ਆਰੀਅਾ, ਖੂਬਸੂਰਤ ਤਸਵੀਰਾਂ ਹੋ ਰਹੀਆਂ ਨੇ ਵਾਇਰਲ
Wednesday, Nov 17, 2021 - 05:40 PM (IST)

ਮੁੰਬਈ- ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਟੀਵੀ ਸੀਰੀਅਲ 'ਕੁੰਡਲੀ ਭਾਗਿਆ' 'ਚ ਪ੍ਰੀਤਾ ਦੇ ਕਿਰਦਾਰ ਨਾਲ ਦਿਲ ਜਿੱਤਣ ਵਾਲੀ ਅਦਾਕਾਰਾ ਸ਼ਰਧਾ ਆਰੀਆ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਨ੍ਹਾਂ ਦੇ ਵਿਆਹ ਦੀਆਂ ਕੁਝ ਬੇਹੱਦ ਖ਼ੂਬਸੂਰਤ ਅਤੇ ਖਾਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਸ਼ਰਧਾ ਆਰੀਆ ਨੇ 16 ਨਵੰਬਰ ਨੂੰ ਆਪਣੇ ਮੰਗੇਤਰ ਰਾਹੁਲ ਸ਼ਰਮਾ ਨਾਲ ਵਿਆਹ ਕਰਵਾ ਲਿਆ ਹੈ। ਸ਼ਰਧਾ ਆਰੀਆ ਆਪਣੇ ਵਿਆਹ 'ਚ ਸਭ ਤੋਂ ਜ਼ਿਆਦਾ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਸੀ।
ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਸਨ। ਇੱਕ ਤਸਵੀਰ ‘ਚ ਸ਼ਰਧਾ ਆਪਣੇ ਪਤੀ ਦੇ ਚਿਹਰੇ ਨੂੰ ਪਿਆਰ ਨਾਲ ਦੇਖਦੇ ਹੋਏ ਰਾਹੁਲ ਸ਼ਰਮਾ ਦੀ ਗਲ ਪੁੱਟਦੀ ਹੋਈ ਨਜ਼ਰ ਆ ਰਹੀ ਹੈ।
ਸ਼ਰਧਾ ਆਰੀਆ ਨੇ ਸਟਾਈਲਿਸ਼ ਬਰਾਈਡਲ ਲਹਿੰਗਾ ਪਾਇਆ ਹੋਇਆ, ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ।
ਜੇ ਗੱਲ ਕਰੀਏ ਸ਼ਰਧਾ ਆਰੀਆ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਉਹ ਪੰਜਾਬੀ ਮਨੋਰੰਜਨ ਜਗਤ ‘ਚ ਵੀ ਕੰਮ ਕਰ ਚੁੱਕੀ ਹੈ। ਉਹ ਸ਼ੈਲ ਓਸਵਾਲ ਦੇ ਸੁਪਰ ਹਿੱਟ ਗੀਤ ‘ਸੋਹਣੀਏ ਹੀਰੀਏ’ ‘ਚ ਨਜ਼ਰ ਆਈ ਸੀ।
ਇਸ ਤੋਂ ਇਲਾਵਾ ਉਹ ਬੱਬੂ ਮਾਨ ਦੇ ਪੰਜਾਬੀ ਫ਼ਿਲਮ ‘ਬਣਜਾਰਾ : ਦਾ ਟਰੱਕ ਡਰਾਈਵਰ’ 'ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ।