ਝੂਲੇ ''ਤੇ ਬੈਠ ਕੇ ਰੁਬੀਨਾ ਦਿਲੈਕ ਨੇ ਫਲਾਂਟ ਕੀਤਾ ''ਬੇਬੀ ਬੰਪ'', ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

09/18/2023 11:29:06 AM

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੀ ਅਦਾਕਾਰਾ ਰੁਬੀਨਾ ਦਿਲੈਕ ਨੇ ਬੀਤੇ ਕੁਝ ਹਫ਼ਤੇ ਪਹਿਲਾ ਹੀ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਕਾਫ਼ੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਅਦਾਕਾਰਾ ਮਾਂ ਬਣਨ ਵਾਲੀ ਹੈ ਪਰ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਸੀ।

PunjabKesari

ਹਾਲਾਂਕਿ 16 ਸਤੰਬਰ ਨੂੰ ਉਸ ਨੇ ਆਪਣੇ ਬੇਬੀ ਬੰਪ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ ਹੈ। ਹੁਣ ਅਦਾਕਾਰਾ ਰੁਬੀਨਾ ਦਿਲੈਕ ਆਪਣੀ ਜ਼ਿੰਦਗੀ ਦੇ ਇਸ ਨਵੇਂ ਸਫਰ ਦਾ ਕਾਫ਼ੀ ਆਨੰਦ ਲੈ ਰਹੀ ਹੈ।

PunjabKesari

ਸੋਸ਼ਲ ਮੀਡੀਆ 'ਤੇ ਗਰਭਵਤੀ ਹੋਣ ਦਾ ਐਲਾਨ ਕਰਨ ਤੋਂ ਬਾਅਦ ਹੁਣ ਰੁਬੀਨਾ ਨੇ ਇਕ ਹੋਰ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ 'ਚ ਅਦਾਕਾਰਾ ਝੂਲੇ 'ਤੇ ਬੈਠੀ 'ਬੇਬੀ ਬੰਪ' ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਦੱਸ ਦੇਈਏ ਕਿ ਰੁਬੀਨਾ ਦਿਲੈਕ ਨੇ ਕੁਝ ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਉਸ ਨੇ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਬੇਬੀ ਬੰਪ ਦੀ ਝਲਕ ਦਿਖਾਈ ਹੈ। ਵੀਡੀਓ 'ਚ ਅਦਾਕਾਰਾ ਸਫੈਦ ਰੰਗ ਦਾ ਸੂਟ ਪਹਿਨੀ ਨਜ਼ਰ ਆ ਰਹੀ ਹੈ।

PunjabKesari

ਉਸ ਨੇ ਇਸ ਸੂਟ ਨਾਲ ਬਲੂ ਪ੍ਰਿੰਟ ਦੁਪੱਟਾ ਲਿਆ ਹੈ। ਇਸ ਤੋਂ ਇਲਾਵਾ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਕੰਨਾਂ 'ਚ ਸਿਲਵਰ ਵਾਲੀਆਂ ਤੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰੁਬੀਨਾ ਬਾਗ 'ਚ ਝੂਲੇ 'ਤੇ ਬੈਠ ਕੇ ਹੌਲੀ-ਹੌਲੀ ਝੂਲੇ ਲੈ ਰਹੀ ਹੈ ਤੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰ ਰਹੀ ਹੈ। ਇਸ ਦੌਰਾਨ ਅਦਾਕਾਰਾ ਦੇ ਚਿਹਰੇ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਅਦਾਕਾਰਾ ਰੁਬੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਛੋਟੀ ਬਹੂ' ਨਾਲ ਕੀਤੀ ਸੀ। ਇਸ ਤੋਂ ਬਾਅਦ ਰੁਬੀਨਾ ਨੇ ਕਈ ਸ਼ੋਅਜ਼ 'ਚ ਹਿੱਸਾ ਲਿਆ। ਅਦਾਕਾਰਾ 'ਬਿੱਗ ਬੌਸ 14' ਦੀ ਜੇਤੂ ਵੀ ਰਹਿ ਚੁੱਕੀ ਹੈ।

PunjabKesari

PunjabKesari

PunjabKesari

PunjabKesari


sunita

Content Editor

Related News