ਟੀਵੀ ਅਦਾਕਾਰਾ ਰੁਬੀਨਾ ਨੇ ਪਤੀ ਤੋਂ ਬਿਨ੍ਹਾਂ ਮਨਾਈ ਵਿਆਹ ਦੀ ਤੀਜੀ ਵਰ੍ਹੇਗੰਢ

Tuesday, Jun 22, 2021 - 09:46 AM (IST)

ਟੀਵੀ ਅਦਾਕਾਰਾ ਰੁਬੀਨਾ ਨੇ ਪਤੀ ਤੋਂ ਬਿਨ੍ਹਾਂ ਮਨਾਈ ਵਿਆਹ ਦੀ ਤੀਜੀ ਵਰ੍ਹੇਗੰਢ

ਮੁੰਬਈ- ਟੀਵੀ ਅਦਾਕਾਰਾ ਰੁਬੀਨਾ ਦਿਲੈਕ ਅਤੇ ਅਭਿਨੇਤਾ ਅਭਿਨਵ ਸ਼ੁਕਲਾ ਇੰਡਸਟਰੀ ਦੇ ਸਭ ਤੋਂ ਮਨਪਸੰਦ ਜੋੜਿਆ ਵਿੱਚੋਂ ਇੱਕ ਹਨ। ਦੋਵੇਂ 'ਬਿੱਗ ਬੌਸ 14' ਵਿੱਚ ਇਕੱਠੇ ਨਜ਼ਰ ਆਏ ਸਨ ਜਿੱਥੇ ਉਨ੍ਹਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਦਾ ਕਾਫ਼ੀ ਪਿਆਰ ਮਿਲਿਆ ਸੀ। ਦੋਵੇਂ ਇਸ ਖ਼ਾਸ ਮੌਕੇ 'ਤੇ ਇਕੱਠੇ ਨਹੀਂ ਹਨ। ਇਸ ਖ਼ਾਸ ਮੌਕੇ 'ਤੇ ਇਹ ਕਪਲ ਨੇ 21 ਜੂਨ ਨੂੰ ਮਨਾਈ। ਅਭਿਨਵ ਸ਼ੁਕਲਾ ਸ਼ੋਅ 'ਖਤਰੋਂ ਕੇ ਖਿਲਾੜੀ' ਦੇ ਲਈ ਦੱਖਣੀ ਅਫਰੀਕਾ ਦੇ ਕੇਪ ਟਾਊਨ ਵਿੱਚ ਹਨ। ਇਸ ਲਈ ਉਥੇ ਰੁਬੀਨਾ ਮੁੰਬਈ ਵਿੱਚ 'ਸ਼ਕਤੀ' ਸ਼ੋਅ ਦੀ ਸ਼ੂਟਿੰਗ ਕਰ ਰਹੀ ਹੈ। ਵਿਆਹ ਦੀ ਵਰੇਗੰਢ ਦੇ ਮੌਕੇ 'ਤੇ, ਰੂਬੀਨਾ ਅਭਿਨਵ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਅਭਿਨਵ ਸ਼ੁਕਲਾ ਦੀਆਂ ਕਈ ਵੀਡੀਓ ਹਨ।


ਸੋਸ਼ਲ ਮੀਡੀਆ 'ਤੇ ਰੁਬੀਨਾ ਨੇ ਆਪਣੇ ਪਤੀ ਲਈ ਖ਼ਬਸੂਰਤ ਪੋਸਟ ਸ਼ੇਅਰ ਕੀਤੀ ਹੈ। ਰੁਬੀਨਾ ਨੂੰ ਸ਼ੋਅ 'ਛੋਟੀ ਬਹੂ' ਤੋਂ ਪ੍ਰਸਿੱਧੀ ਮਿਲੀ।ਅਭਿਨਵ ਸ਼ੁਕਲਾ ਵੀ ਇਸ ਸ਼ੋਅ ਵਿੱਚ ਸਨ। ਹਾਲਾਂਕਿ ਉਸ ਸਮੇਂ ਦੋਵਾਂ ਵਿਚਕਾਰ ਕੋਈ ਵਿਸ਼ੇਸ਼ ਗੱਲਬਾਤ ਨਹੀਂ ਹੋਈ ਸੀ। ਇਸ ਤੋਂ ਬਾਅਦ ਰੁਬੀਨਾ ਅਤੇ ਅਭਿਨਵ ਇੱਕ ਗਣਪਤੀ ਪੂਜਾ ਵਿੱਚ ਮਿਲੇ। ਜਿਥੇ ਅਭਿਨਵ ਆਪਣਾ ਦਿਲ ਰੁਬੀਨਾ ਨੂੰ ਦੇ ਬੈਠੇ ਸੀ।


author

Aarti dhillon

Content Editor

Related News