ਕੈਂਸਰ ਦੇ ਇਲਾਜ ਦੌਰਾਨ ਹਿਨਾ ਖ਼ਾਨ ਇਸ ਕੰਮ ਨੂੰ ਦੇ ਰਹੀ ਹੈ ਪੂਰਾ ਸਮਾਂ, ਸਾਹਮਣੇ ਆਈ ਵੀਡੀਓ

Tuesday, Sep 10, 2024 - 04:06 PM (IST)

ਕੈਂਸਰ ਦੇ ਇਲਾਜ ਦੌਰਾਨ ਹਿਨਾ ਖ਼ਾਨ ਇਸ ਕੰਮ ਨੂੰ ਦੇ ਰਹੀ ਹੈ ਪੂਰਾ ਸਮਾਂ, ਸਾਹਮਣੇ ਆਈ ਵੀਡੀਓ

ਐਂਟਰਟੇਨਮੈਂਟ ਡੈਸਕ - ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਆਪਣੇ ਇਲਾਜ ਦੇ ਦੌਰਾਨ ਉਹ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਹਿਨਾ ਖ਼ਾਨ ਵਰਕ ਆਊਟ ਕਰਦੀ ਹੋਈ ਦਿਖਾਈ ਦੇ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਿਨਾ ਖ਼ਾਨ ਨੇ ਲਿਖਿਆ, ''ਤੁਹਾਨੂੰ ਹਰ ਰੋਜ਼ ਹੇਠਾਂ ਖਿੱਚਣ ਲਈ ਹਜ਼ਾਰਾਂ ਕਾਰਨ ਹੋ ਸਕਦੇ ਹਨ ਪਰ ਮੇਰੇ ਕੋਲ ਆਪਣੇ ਭਵਿੱਖ 'ਚ ਪੂਰਾ ਕਰਨ ਲਈ ਇੱਕ ਵਾਅਦਾ ਹੈ ਅਤੇ ਮੈਂ ਵਚਨਬੱਧ ਹਾਂ। ਇਹ ਮੇਰੇ ਡਾਕਟਰਾਂ ਦੀ ਸਲਾਹ ਅਤੇ ਟ੍ਰੇਨਿੰਗ ਦੀ ਨਿਗਰਾਨੀ ਹੇਠ ਸਖ਼ਤੀ ਨਾਲ ਕੀਤਾ ਜਾਂਦਾ ਹੈ, ਉਹ ਵੀ ਉਦੋਂ ਜਦੋਂ ਮੇਰਾ ਸਰੀਰ ਇਜਾਜ਼ਤ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ ਆਰ ਨੇਤ ਦੇ ਸ਼ੋਅ 'ਚ ਹੋਏ ਹਾਦਸੇ ਮਗਰੋਂ ਗਾਇਕ ਦੀ ਪਹਿਲੀ ਪੋਸਟ, ਹੱਥ ਜੋੜ ਆਖ 'ਤੀ ਇਹ ਗੱਲ

ਦੱਸਣਯੋਗ ਹੈ ਕਿ ਹਿਨਾ ਖ਼ਾਨ ਨੇ ਕੁਝ ਸਮਾਂ ਪਹਿਲਾਂ ਹੀ ਬ੍ਰੈਸਟ ਕੈਂਸਰ ਹੋਣ ਬਾਰੇ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਕੀਮੋਥੈਰੇਪੀ ਦੇ ਕਈ ਸੈਸ਼ਨ ਹੋ ਚੁੱਕੇ ਹਨ। ਹਿਨਾ ਖ਼ਾਨ ਨੂੰ ਕੈਂਸਰ ਦੇ ਨਾਲ ਨਾਲ ਇੱਕ ਹੋਰ ਬਿਮਾਰੀ ਨੇ ਆ ਘੇਰਿਆ ਹੈ। ਇਸ ਬਾਰੇ ਅਦਾਕਾਰਾ ਨੇ ਬੀਤੇ ਦਿਨ ਖੁਲਾਸਾ ਕੀਤਾ ਸੀ ਪਰ ਅਦਾਕਾਰਾ ਬੜੀ ਹੀ ਮਜ਼ਬੂਤੀ ਨਾਲ ਇਸ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News