ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

Monday, Oct 14, 2024 - 11:27 AM (IST)

ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਐਂਟਰਟੇਨਮੈਂਟ ਡੈਸਕ : 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਅਦਾਕਾਰਾ ਹਿਨਾ ਖ਼ਾਨ ਅੱਜਕੱਲ੍ਹ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ। ਉਹ ਕੈਂਸਰ ਨਾਲ ਜੰਗ ਲੜ ਰਹੀ ਹੈ। ਹਿਨਾ ਖ਼ਾਨ ਬਹੁਤ ਮੋਟੀਵੇਸ਼ਨ ਅਤੇ ਪੌਜ਼ੀਟੀਵਿਟੀ ਨਾਲ ਇਸ ਨੂੰ ਡੀਲ ਕਰ ਰਹੀ ਹੈ। ਹਾਲ ਹੀ 'ਚ ਹਿਨਾ ਖ਼ਾ ਨੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਮੋਟੀਵੇਸ਼ਨ ਕੀ ਹੈ।

PunjabKesari

ਦਰਅਸਲ, ਹਿਨਾ ਖ਼ਾਨ ਨੇ ਅੱਖ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਇਸ 'ਚ ਉਹ ਦੱਸ ਰਹੀ ਹੈ ਕਿ ਉਨ੍ਹਾਂ ਦੀ ਸਿਰਫ਼ ਇੱਕ ਹੀ ਪਲਕ ਬਚੀ ਹੈ। ਹਿਨਾ ਖ਼ਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, 'ਜਾਣਨਾ ਚਾਹੁੰਦੇ ਹੋ ਕਿ ਮੇਰਾ ਫਿਲਹਾਲ ਮੋਟੀਵੇਸ਼ਨ ਦਾ ਸੋਰਸ ਕੀ ਹੈ? ਕਦੇ ਇਹ ਇੱਕ ਮਜਬੂਤ ਅਤੇ ਖੂਬਸੂਰਤ ਬ੍ਰਿਗੇਡ ਦਾ ਹਿੱਸਾ ਸੀ, ਜੋ ਮੇਰੀਆਂ ਅੱਖਾਂ ਦੀ ਸ਼ੋਭਾ ਵਧਾਉਂਦੀ ਸੀ। ਮੇਰੀਆਂ ਲੰਬੀਆਂ ਅਤੇ ਸੁੰਦਰ ਪਲਕਾਂ...ਬਹਾਦੁਰ, ਇਕੱਲੀ ਯੋਧਾ, ਮੇਰੀ ਆਖਰੀ ਪਲਕ ਮੇਰੇ ਨਾਲ ਖੜ੍ਹੀ ਹੈ ਅਤੇ ਲੜ ਰਹੀ ਹੈ। ਮੇਰੇ ਆਖਰੀ ਕੀਮੋ 'ਚ ਇਕੱਲੀ ਪਲਕ ਮੇਰੀ ਮੋਟੀਵੇਸ਼ਨ ਹੈ। ਇਸ ਮੁਸ਼ਕਿਲ ਸਮੇਂ ਨੂੰ ਵੀ ਪਾਰ ਕਰ ਲਵਾਂਗੇ।'

PunjabKesari

ਹਿਨਾ ਖ਼ਾਨ ਨੇ ਅੱਗੇ ਲਿਖਿਆ- ''ਮੈਂ ਇੱਕ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਤੋਂ ਨਕਲੀ ਪਲਕਾਂ ਨਹੀਂ ਲਗਾਈਆਂ ਹਨ ਪਰ ਹੁਣ ਮੈਨੂੰ ਆਪਣੇ ਸ਼ੂਟ ਲਈ ਇਨ੍ਹਾਂ ਨੂੰ ਲਾਉਣਾ ਪੈ ਰਿਹਾ ਹੈ। ਕੋਈ ਨਾ ਸਭ ਕੁਝ ਠੀਕ ਹੋ ਜਾਵੇਗਾ।''

PunjabKesari

ਦੱਸਣਯੋਗ ਹੈ ਕਿ ਹਿਨਾ ਖ਼ਾਨ ਨੂੰ ਬ੍ਰੈਸਟ ਕੈਂਸਰ ਹੈ। ਇਸ ਔਖੇ ਦੌਰ 'ਚ ਉਹ ਕਾਫ਼ੀ ਹਿੰਮਤ ਦਿਖਾ ਰਹੀ ਹੈ। ਹੁਣ ਉਨ੍ਹਾਂ ਦਾ ਆਖਰੀ ਕੀਮੋ ਸੈਸ਼ਨ ਬਾਕੀ ਹੈ। ਹਿਨਾ ਦੇ ਵਾਲ ਵੀ ਝੜਨੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਉਸ ਨੇ ਆਪਣੇ ਵਾਲ ਖੁਦ ਕੱਟ ਲਏ ਸਨ। ਹੁਣ ਹਿਨਾ ਵਿਗ ਪਾ ਕੇ ਕੰਮ ਕਰਦੀ ਹੈ।

ਹਿਨਾ ਲਗਾਤਾਰ ਕੰਮ ਕਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਜਨਮਦਿਨ ਵੀ ਮਨਾਇਆ। ਉਹ ਪ੍ਰੀ-ਬਰਥਡੇ ਸੈਲੀਬ੍ਰੇਸ਼ਨ ਲਈ ਗੋਆ ਗਈ ਸੀ, ਜਿਥੇ ਉਨ੍ਹਾਂ ਦੀ ਮਾਂ ਅਤੇ ਬੁਆਏਫ੍ਰੈਂਡ ਵੀ ਉਨ੍ਹਾਂ ਨਾਲ ਸਨ।


author

sunita

Content Editor

Related News