ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਦੇ ਘਰ ਬੱਚੇ ਦੀਆਂ ਗੂੰਜੀਆਂ ਕਿਲਕਾਰੀਆਂ
Thursday, Dec 19, 2024 - 10:50 AM (IST)
ਮੁੰਬਈ- ਟੀ.ਵੀ. ਦੀ ਗੋਪੀ ਬਹੂ ਯਾਨੀ ਦੇਵੋਲੀਨਾ ਭੱਟਾਚਾਰਜੀ ਦੇ ਘਰ 'ਚ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ।ਇਹ ਅਦਾਕਾਰਾ ਮਾਂ ਬਣ ਗਈ ਹੈ, ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਦੇਵੋਲੀਨਾ ਨੇ ਖੁਦ ਆਪਣੇ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ।ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਮਾਂ ਬਣਨ ਦੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵੀਡੀਓ 'ਚ ਲਿਖਿਆ ਹੈ- ਅਸੀਂ ਆਪਣੀ ਛੋਟੀ ਜਿਹੀ ਖੁਸ਼ੀ, ਸਾਡੇ ਬੇਬੀ ਬੁਆਏ ਦਾ ਐਲਾਨ ਕਰਦੇ ਹੋਏ ਬਹੁਤ ਰੋਮਾਂਚਿਤ ਹਾਂ। 18.12.2024. ਵੀਡੀਓ ਦੇ ਨਾਲ ਕੈਪਸ਼ਨ 'ਚ ਦੇਵੋਲੀਨਾ ਨੇ ਲਿਖਿਆ- Hello world! Our little angel BOY is here ♥️🧿।
ਇਹ ਵੀ ਪੜ੍ਹੋ- ਸ਼ਹਿਨਾਜ਼ ਗਿੱਲ ਨੇ ਨਵੀਂ ਫ਼ਿਲਮ ਦੀ ਝਲਕ ਫੈਨਜ਼ ਨਾਲ ਕੀਤੀ ਸਾਂਝੀ
ਸੈਲੇਬਸ ਅਤੇ ਪ੍ਰਸ਼ੰਸਕਾਂ ਦੇ ਰਹੇ ਹਨ ਵਧਾਈਆਂ
ਦੇਵੋਲੀਨਾ ਭੱਟਾਚਾਰਜੀ ਦੇ ਮਾਂ ਬਣਨ ਦੀ ਖਬਰ ਸੁਣਨ ਤੋਂ ਬਾਅਦ, ਟੀਵੀ ਸੈਲੇਬਸ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਪਾਰਸ ਛਾਬੜਾ ਅਤੇ ਆਰਤੀ ਸਿੰਘ ਨੇ ਕੁਮੈਂਟ ਕੀਤਾ ਅਤੇ ਲਿਖਿਆ- ਵਧਾਈਆਂ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 15 ਅਗਸਤ ਨੂੰ ਦੇਵੋਲੀਨਾ ਨੇ ਪਤੀ ਸ਼ਾਹਨਵਾਜ਼ ਸ਼ੇਖ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।