ਇਸ ਅਦਾਕਾਰਾ ਦੀ ਡੋਲੀ ਉੱਠਣ ਤੋਂ ਪਹਿਲਾਂ ਕਰੀਬੀ ਦੀ ਉੱਠੀ ਅਰਥੀ

Wednesday, Oct 30, 2024 - 10:23 AM (IST)

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਸ਼੍ਰੀਜੀਤਾ ਡੇ ਫਿਲਹਾਲ ਲਾੜੀ ਬਣਨ ਦਾ ਸੁਪਨਾ ਦੇਖ ਰਹੀ ਸੀ। ਉਸ ਦੀ ਜ਼ਿੰਦਗੀ ਵਿਚ ਖੁਸ਼ੀਆਂ ਆਉਣ ਵਾਲੀਆਂ ਸਨ ਪਰ ਉਸ ਦੀ ਖੁਸ਼ੀ ਸੋਗ 'ਚ ਬਦਲ ਗਈ। ਸ਼੍ਰੀਜੀਤਾ ਡੇ ਦੇ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਅਦਾਕਾਰਾ ਦੀ ਦਾਦੀ ਦਾ ਵਿਆਹ ਤੋਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ

28 ਅਕਤੂਬਰ ਨੂੰ ਅਦਾਕਾਰਾ ਦੀ ਦਾਦੀ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਨੋਟ ਸ਼ੇਅਰ ਕਰਕੇ ਦਿੱਤੀ ਸੀ। ਇਸ ਖਬਰ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਦੁਖੀ ਹੋ ਗਿਆ ਸੀ ਅਤੇ ਅਦਾਕਾਰਾ ਨੇ ਨੋਟ ਸ਼ੇਅਰ ਕਰਦੇ ਹੋਏ ਕਿਹਾ ਸੀ- 'ਮੇਰੀ ਡਿਮਾ (ਦਾਦੀ) ਹੁਣ ਇਸ ਦੁਨੀਆ 'ਚ ਨਹੀਂ ਰਹੀ, ਉਹ ਕਿਸੇ ਹੋਰ ਦੁਨੀਆ 'ਚ ਚਲੀ ਗਈ ਹੈ।ਉਨ੍ਹਾਂ ਨੇ ਇੱਕ ਸੁੰਦਰ ਜੀਵਨ ਬਤੀਤ ਕੀਤਾ, ਚਾਰੇ ਪਾਸੇ ਪਿਆਰ ਫੈਲਾਇਆ। ਉਹ ਆਪਣੇ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ ਉਨ੍ਹਾਂ ਦੇ ਸ਼ਬਦ ਬਹੁਤ ਯਾਦ ਆਉਣਗੇ। ਉਹ ਹਮੇਸ਼ਾ ਮੇਰੇ ਦਿਲ 'ਚ ਰਹੇਗੀ। ਮੈਨੂੰ ਪਤਾ ਹੈ ਕਿ ਉਹ ਹੁਣ ਇੱਥੇ ਨਾਲੋਂ ਬਿਹਤਰ ਥਾਂ 'ਤੇ ਹੈ। ਉਨ੍ਹਾਂ ਦੀ ਸੁੰਦਰ ਆਤਮਾ ਨੂੰ ਸ਼ਾਂਤੀ ਮਿਲੇ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਫੈਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ

ਦੂਜੇ ਪਾਸੇ ਸ਼੍ਰੀਜੀਤਾ ਦੇ ਹੋਣ ਵਾਲੇ ਪਤੀ ਮਾਈਕਲ ਨੇ ਵੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ, 'ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਨੂੰ ਮਿਲਿਆ। ਉਹ ਇੱਕ ਸ਼ਾਨਦਾਰ ਵਿਅਕਤੀ ਸਨ। ਉਨ੍ਹਾਂ ਨੂੰ ਸਾਡੇ 'ਤੇ ਮਾਣ ਸੀ ਅਤੇ ਉਹ ਜਿੱਥੇ ਵੀ ਹੈ, ਹਮੇਸ਼ਾ ਸਾਡੀ ਦੇਖਭਾਲ ਕਰਨਗੇ। ਓਮ ਸ਼ਾਂਤੀ।'ਤੁਹਾਨੂੰ ਦੱਸ ਦੇਈਏ ਕਿ ਸ਼੍ਰੀਜੀਤਾ ਡੇ ਬਿੱਗ ਬੌਸ 16 'ਚ ਨਜ਼ਰ ਆਈ ਸੀ। ਅਦਾਕਾਰਾ ਨਵੰਬਰ 'ਚ ਗੋਆ 'ਚ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਦੇ ਵਿਆਹ 'ਚ ਕਰੀਬੀ ਦੋਸਤ ਅਤੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News