ਮਸ਼ਹੂਰ ਗਾਇਕ ਦਾ ਮੌਤ ਤੋਂ ਤਿੰਨ ਘੰਟੇ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

Saturday, Nov 16, 2024 - 10:07 AM (IST)

ਮਸ਼ਹੂਰ ਗਾਇਕ ਦਾ ਮੌਤ ਤੋਂ ਤਿੰਨ ਘੰਟੇ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਐਟਰਟੇਨਮੈਂਟ ਡੈਸਕ- ਵਨ ਡਾਇਰੈਕਸ਼ਨ ਬੈਂਡ ਦੇ ਸਾਬਕਾ ਮੈਂਬਰ ਲਿਆਮ ਪੇਨ ਦੀ ਮੌਤ ਹਾਲੇ ਤੱਕ ਇੱਕ ਰਾਜ਼ ਬਣੀ ਹੋਈ ਹੈ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਹੁਣ ਇੱਕ ਹੈਰਾਨੀਜਨਕ ਅਪਡੇਟ ਸਾਹਮਣੇ ਆਇਆ ਹੈ। ਦਰਅਸਲ, ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਲਿਆਮ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਦਾ ਹੈ। ਵੀਡੀਓ ਨੇ ਇੰਟਰਨੈੱਟ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਕੀ ਹੈ?

 

 

ਵੀਡੀਓ ਵਿੱਚ ਨਜ਼ਰ ਆਏ ਲਿਆਮ 
ਇਕ ਪ੍ਰਾਪਤ ਕੀਤੀ ਗਈ ਨਿਗਰਾਨੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਗਾਇਕ ਦੀ ਮੌਤ ਦੇ ਤਿੰਨ ਸ਼ੱਕੀਆਂ ਵਿੱਚੋਂ ਇੱਕ ਨਾਲ ਗੱਲਬਾਤ ਨੂੰ ਦਰਸਾਉਂਦੀ ਹੈ। ਸਾਹਮਣੇ ਆਇਆ ਵੀਡੀਓ ਉਸ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਹੈ ਜਿੱਥੇ ਲਿਆਮ ਠਹਿਰਿਆ ਹੋਇਆ ਸੀ। ਵੀਡੀਓ 'ਚ ਲਿਆਮ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਲਿਫਟ ਤੋਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਹੋਟਲ ਕਰਮਚਾਰੀ ਵੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਮੋਟਾ ਚਲਾਨ, ਜਾਣੋ ਮਾਮਲਾ

ਮੌਤ ਤੋਂ 3 ਘੰਟੇ ਪਹਿਲਾਂ ਦੀ ਵੀਡੀਓ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਮੌਜੂਦ ਲੋਕਾਂ ਦੇ ਨਾਲ ਲਿਆਮ ਗੱਲਬਾਤ ਕਰ ਰਹੇ ਸਨ। ਮਾਮਲੇ ਦੀ ਜਾਂਚ ਪਹਿਲਾਂ ਪੁਲਸ ਨੇ ਲਿਆਮ ਦੀ ਮਾਨਸਿਕ ਸਥਿਤੀ 'ਤੇ ਸਵਾਲ ਖੜ੍ਹੇ ਕੀਤੇ ਸਨ। ਹਾਲਾਂਕਿ ਹੁਣ ਇਸ ਮਾਮਲੇ ਦੀ ਜਾਂਚ ਕਤਲ ਹੋਣ ਦੇ ਕਾਰਨਾਂ ਤੋਂ ਕੀਤੀ ਜਾ ਰਹੀ ਹੈ। ਸਾਹਮਣੇ ਆਈ ਇਹ ਫੁਟੇਜ 16 ਅਕਤੂਬਰ ਦੀ ਦੁਪਹਿਰ 2:04 ਵਜੇ ਦੀ ਹੈ ਅਤੇ ਗਾਇਕ ਦੀ ਮੌਤ ਤੋਂ 3 ਘੰਟੇ ਪਹਿਲਾਂ ਇਸ ਨੂੰ ਕਵਰ ਕੀਤਾ ਗਿਆ ਸੀ। ਹੁਣ ਇਸ ਵੀਡੀਓ ਨੇ ਲਿਆਮ ਦੀ ਮੌਤ ਦੇ ਮਾਮਲੇ ਵਿੱਚ ਇੱਕ ਹੋਰ ਕੜੀ ਜੋੜ ਦਿੱਤੀ ਹੈ, ਜੋ ਅਣਸੁਲਝਿਆ ਹੋਇਆ ਹੈ।

ਇਹ ਵੀ ਪੜ੍ਹੋ- 'ਸ਼ਾਇਦ ਮੈਂ ਕੱਲ੍ਹ ਮਰ ਜਾਵਾਂ' Aamir khan ਨੇ ਕਿਉਂ ਦਿੱਤਾ ਇਹ ਬਿਆਨ

ਹੋਟਲ ਦੀ ਬਾਲਕੋਨੀ ਤੋਂ ਡਿੱਗੇ ਸੀ ਲਿਆਮ 
ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਅਰਜਨਟੀਨਾ ਦੇ ਬਿਊਨਸ ਆਇਰਸ 'ਚ ਕਥਿਤ ਤੌਰ 'ਤੇ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਵਨ ਡਾਇਰੈਕਸ਼ਨ ਬੈਂਡ ਦੇ ਸਾਬਕਾ ਮੈਂਬਰ ਲਿਆਮ ਪੇਨ ਦੀ ਮੌਤ ਹੋ ਗਈ ਸੀ। ਲਿਆਮ ਦੀ ਮੌਤ ਤੋਂ ਬਾਅਦ ਪੂਰੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਹਾਲਾਂਕਿ ਲਿਆਮ ਦੇ ਜਾਣ ਤੋਂ ਬਾਅਦ ਇਸ ਮਾਮਲੇ 'ਚ ਕਈ ਮੋੜ ਆਏ। ਕਦੇ ਇਹ ਕਿਹਾ ਜਾਂਦਾ ਸੀ ਕਿ ਲਿਆਮ ਨੇ ਖੁਦਕੁਸ਼ੀ ਕਰ ਲਈ ਹੈ, ਅਤੇ ਕਦੇ ਇਹ ਖੁਲਾਸਾ ਹੋਇਆ ਕਿ ਉਸਦੇ ਕਮਰੇ ਵਿੱਚ 'ਕੋਕੀਨ' ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News