'ਸ਼ਕਤੀਮਾਨ' ਨੇ ਹੁਣ ਤੱਕ ਕਿਉਂ ਨਹੀਂ ਕੀਤਾ ਵਿਆਹ? ਅਦਾਕਾਰ ਨੇ ਖ਼ੁਦ ਚੁੱਕਿਆ ਇਸ ਗੱਲ ਤੋਂ ਪਰਦਾ

Wednesday, Nov 13, 2024 - 04:14 PM (IST)

'ਸ਼ਕਤੀਮਾਨ' ਨੇ ਹੁਣ ਤੱਕ ਕਿਉਂ ਨਹੀਂ ਕੀਤਾ ਵਿਆਹ? ਅਦਾਕਾਰ ਨੇ ਖ਼ੁਦ ਚੁੱਕਿਆ ਇਸ ਗੱਲ ਤੋਂ ਪਰਦਾ

ਮੁੰਬਈ- ਬਾਲੀਵੁੱਡ ਇੰਡਸਟਰੀ ਵਿੱਚ ਕੁਝ ਖ਼ਾਸ ਕਮਾਲ ਨਾ ਕਰ ਪਾਉਣ ਵਾਲੇ ਮੁਕੇਸ਼ ਖੰਨਾ ਨੇ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਦੇ ਹੀ ਦੋ ਅਜਿਹੇ ਯਾਦਗਾਰ ਕਿਰਦਾਰ ਸਾਨੂੰ ਦਿੱਤੇ ਜੋ ਹਰ ਕਿਸੇ ਦੇ ਮਨ ਵਿੱਚ ਅਮਰ ਹੋ ਗਏ। ‘ਸ਼ਕਤੀਮਾਨ’ ਅਤੇ ‘ਭੀਸ਼ਮ ਪਿਤਾਮਾ’ ਵਰਗੇ ਕਿਰਦਾਰਾਂ ਨਾਲ ਮਸ਼ਹੂਰ ਹੋਏ ਮੁਕੇਸ਼ ਖੰਨਾ ਨੇ ਅਸਲ ਜ਼ਿੰਦਗੀ ‘ਚ ਕਦੇ ਵਿਆਹ ਨਹੀਂ ਕਰਵਾਇਆ। ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ‘ਤੇ ਖੁੱਲ੍ਹ ਕੇ ਗੱਲ ਕੀਤੀ।

ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਵਿਆਹ ਨਾ ਕਰਨ ਦੀ ਕੀ ਖਾਧੀ ਸੀ ਸਹੁੰ?
ਉਨ੍ਹਾਂ ਨੇ ਮੀਡੀਆ ਵਿੱਚ ਆਈਆਂ ਅਫ਼ਵਾਹਾਂ ਦਾ ਖੰਡਨ ਕੀਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਵਿਆਹ ਨਾ ਕਰਨ ਦੀ ਸਹੁੰ ਖਾਧੀ ਸੀ। ਆਪਣੇ ਲੰਬੇ ਕਰੀਅਰ ਵਿੱਚ ਮੁਕੇਸ਼ ਦਾ ਨਾਂ ਕਦੇ ਕਿਸੇ ਅਭਿਨੇਤਰੀ ਨਾਲ ਨਹੀਂ ਜੁੜਿਆ। ਇਸ ਕਾਰਨ ਜਦੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਸਵਾਲ ਉੱਠੇ ਤਾਂ ਉਨ੍ਹਾਂ ਨੇ ਇਸ ਦਾ ਸਪਸ਼ਟੀਕਰਨ ਦਿੱਤਾ।

ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
‘ਆਨ ਦਿ ਟਾਕਸ’ ਦੇ ਇਕ ਇੰਟਰਵਿਊ ‘ਚ ਜਦੋਂ ਮੁਕੇਸ਼ ਖੰਨਾ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ, “ਮੈਂ ਵਿਆਹ ਦੇ ਖਿਲਾਫ ਨਹੀਂ ਹਾਂ, ਅਜਿਹਾ ਨਹੀਂ ਹੈ ਕਿ ਮੈਂ ਕਦੇ ਵੀ ਵਿਆਹ ਨਾ ਕਰਨ ਦੀ ਸਹੁੰ ਚੁੱਕੀ ਹੈ। ਲੋਕ ਸਮਝਦੇ ਸਨ ਕਿ ਮੈਂ ਭੀਸ਼ਮ ਪਿਤਾਮਾ ਦੀ ਭੂਮਿਕਾ ਕਾਰਨ ਵਿਆਹ ਨਹੀਂ ਕੀਤਾ, ਪਰ ਅਜਿਹਾ ਨਹੀਂ ਹੈ। ਮੈਂ ਨਾ ਤਾਂ ਇੰਨਾ ਬੁੱਢਾ ਹਾਂ ਅਤੇ ਨਾ ਹੀ ਮੈਂ ਕੋਈ ਸਹੁੰ ਚੁੱਕੀ ਹੈ, ਪਰ ਮੈਨੂੰ ਕਦੇ ਕੋਈ ਔਰਤ ਨਹੀਂ ਮਿਲੀ ਜਿਸ ਨੂੰ ਮੈਂ ਆਪਣਾ ਜੀਵਨ ਸਾਥੀ ਬਣਾ ਸਕਾਂ।” ਉਹ ਅੱਗੇ ਕਹਿੰਦੇ ਹਨ, “ਵਿਆਹ ਮੇਰੇ ਲਈ ਨਿੱਜੀ ਮਾਮਲਾ ਹੈ ਅਤੇ ਮੈਂ ਇਸ ‘ਤੇ ਕਿਸੇ ਤਰ੍ਹਾਂ ਦੀ ਜਨਤਕ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਕਦੇ ਵੀ ਵਿਆਹ ਦੇ ਵਿਰੁੱਧ ਨਹੀਂ ਸੀ, ਪਰ ਇਹ ਇੱਕ ਅਜਿਹਾ ਵਿਸ਼ਾ ਹੈ ਜੋ ਮੇਰੀ ਜ਼ਿੰਦਗੀ ਵਿੱਚ ਕਦੇ ਨਹੀਂ ਆਇਆ। ਜੇ ਮੈਂ ਵਿਆਹ ਕਰਾਉਣਾ ਹੁੰਦਾ ਤਾਂ ਇਹ ਮੇਰੀ ਕਿਸਮਤ ਵਿੱਚ ਲਿਖਿਆ ਹੋਣਾ ਸੀ, ਪਰ ਹੁਣ ਲੱਗਦਾ ਹੈ ਕਿ ਇਹ ਮੇਰੇ ਲਈ ਕਦੇ ਨਹੀਂ ਹੋਣ ਵਾਲਾ ਹੈ।"

ਇਹ ਵੀ ਪੜ੍ਹੋ- 7 ਸਾਲ ਵੱਡੀ ਤਲਾਕਸ਼ੁਦਾ ਲੜਕੀ ਨੂੰ ਦਿਲ ਦੇ ਬੈਠਾ ਸੀ ਇਹ ਅਦਾਕਾਰ
ਸੋਸ਼ਲ ਮੀਡੀਆ ਉੱਤੇ ਟਰੋਲ ਹੋ ਰਿਹੈ ਅਦਾਕਾਰ 
ਮੁਕੇਸ਼ ਖੰਨਾ ਨੇ ਆਪਣੇ ਕਰੀਅਰ ‘ਚ ਪਰਦੇ ‘ਤੇ ਕਈ ਮਸ਼ਹੂਰ ਕਿਰਦਾਰ ਨਿਭਾਏ ਹਨ। ਉਨ੍ਹਾਂ ਦੀ ਸਭ ਤੋਂ ਯਾਦਗਾਰ ਅਤੇ ਪ੍ਰਸਿੱਧ ਭੂਮਿਕਾ ‘ਸ਼ਕਤੀਮਾਨ’ ਸੀ, ਜੋ ਬੱਚਿਆਂ ਵਿੱਚ ਬਹੁਤ ਮਸ਼ਹੂਰ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਮਹਾਭਾਰਤ’ ‘ਚ ਭੀਸ਼ਮ ਪਿਤਾਮਾ ਦੀ ਭੂਮਿਕਾ ਵੀ ਨਿਭਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਬਾਰੇ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਉਨ੍ਹਾਂ ਨੇ ਬਾਕੀ ਦੀ ਜ਼ਿੰਦਗੀ ਲਈ ਸੰਨਿਆਸ ਲੈਣ ਦੀ ਕਸਮ ਖਾਧੀ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਮੁਕੇਸ਼ ਖੰਨਾ ਦੇ ਸ਼ੋਅ ‘ਸ਼ਕਤੀਮਾਨ’ ਦਾ ਨਵਾਂ ਵਰਜ਼ਨ ਪ੍ਰਸ਼ੰਸਕਾਂ ਦੇ ਸਾਹਮਣੇ ਆਇਆ ਹੈ, ਪ੍ਰਸ਼ੰਸਕ ਕਾਫ਼ੀ ਨਿਰਾਸ਼ ਹੋ ਗਏ ਹਨ। ਦਰਸ਼ਕ ਇੰਤਜ਼ਾਰ ਕਰ ਰਹੇ ਸਨ ਕਿ ਉਨ੍ਹਾਂ ਨੂੰ ਉਹੀ ਪੁਰਾਣਾ ਸ਼ਕਤੀਮਾਨ ਮੁੜ ਪੁਰਾਣੇ ਅੰਦਾਜ਼ ‘ਚ ਦੇਖਣ ਨੂੰ ਮਿਲੇਗਾ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਮੁਕੇਸ਼ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News