ਪਿਆਰ, ਦੋਸਤੀ ਤੇ ਦੁਸ਼ਮਣੀ ਦੀ ਦਿਲਚਸਪ ਕਹਾਣੀ ਹੈ ‘ਦੀਵਾਨੀਅਤ’
Wednesday, Nov 06, 2024 - 02:13 PM (IST)

ਮੁੰਬਈ- ਸਟਾਰ ਪਲੱਸ ਨੇ ਆਕਰਸ਼ਕ ਅਤੇ ਭਾਵਨਾਤਮਕ ਕਹਾਣੀਆਂ ਲਈ ਇਕ ਬਹੁਤ ਵਧੀਆ ਪਛਾਣ ਬਣਾਈ ਹੈ ਜੋ ਹਮੇਸ਼ਾ ਦਰਸ਼ਕਾਂ ਨੂੰ ਪਸੰਦ ਆਉਂਦੀ ਹਨ। ਹੁਣ ਸਟਾਰ ਪਲੱਸ ਆਪਣੇ ਦਰਸ਼ਕਾਂ ਲਈ ਨਵਾਂ ਸ਼ੋਅ ‘ਦੀਵਾਨੀਅਤ’ ਲੈ ਕੇ ਆ ਰਿਹਾ ਹੈ, ਜਿਸ ਨੂੰ ਵੀ ਦਰਸ਼ਕ ਬਹੁਤ ਪਸੰਦ ਕਰਨਗੇ। ਇਸ ਸ਼ੋਅ ਵਿਚ ਵਿਜੇੇਂਦਰ ਕੁਮੇਰੀਆ (ਦੇਵ) ਅਤੇ ਕ੍ਰਿਤਿਕਾ ਸਿੰਘ ਯਾਦਵ (ਮੰਨਤ) ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ ਅਤੇ ਨਵਨੀਤ ਮਲਿਕ (ਜੀਤ) ਵੀ ਇਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ ਵਿਚ ਸ਼ੋਅ ‘ਦੀਵਾਨੀਅਤ’ ਦੇ ਮੇਕਰਸ ਨੇ ਇਕ ਦਿਲਚਸਪ ਪ੍ਰੋਮੋ ਜਾਰੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ -ਗਾਇਕਾ ਦੀ ਮ੍ਰਿਤਕ ਦੇਹ ਪੁੱਜੀ ਬਿਹਾਰ, ਵੀਡੀਓ ਆਇਆ ਸਾਹਮਣੇ
ਪ੍ਰੋਮੋ ਵਿਚ ਦੋਵੇਂ ਪਰਿਵਾਰ ਦੀਵਾਲੀ ਮਨਾਉਂਦੇ ਹੋਏ ਦਿਖਾਈ ਦਿੰਦੇ ਹਨ ਪਰ ਕਿਸੇ ਅਣਜਾਣ ਕਾਰਨ ਕਰਕੇ ਮਲਿਕ ਅਤੇ ਚੌਧਰੀ ਪਰਿਵਾਰ ਦੁਸ਼ਮਣ ਬਣ ਜਾਂਦੇ ਹਨ। ਕਾਕਰੋ ਅਤੇ ਸ਼ੈਕਾ ਐਂਟਰਟੇਨਮੈਂਟ ਦੁਆਰਾ ਨਿਰਮਿਤ ‘ਦੀਵਾਨੀਅਤ’ ਜਲਦ ਹੀ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।