ਹਮੇਸ਼ਾ ਵਧੀਆ ਕਹਾਣੀ ਦੀ ਭਾਲ ’ਚ ਰਹਿੰਦੀ ਹੈ ਖੁਸ਼ੀ ਮਲਹੋਤਰਾ, ਕੁਆਲਿਟੀ ਫ਼ਿਲਮਾਂ ਨੂੰ ਦਿੰਦੀ ਹੈ ਪਹਿਲ
Saturday, Nov 16, 2024 - 03:22 PM (IST)
ਐਂਟਰਟੇਨਮੈਂਟ ਡੈਸਕ - ਖੁਸ਼ੀ ਮਲਹੋਤਰਾ ਦਾ ਜਨਮ ਜਲੰਧਰ ’ਚ ਹੋਇਆ ਤੇ ਉਨ੍ਹਾਂ ਦਾ ਅਦਾਕਾਰੀ ਕਰੀਅਰ ਸਾਲ 2017 ’ਚ ਸ਼ੁਰੂ ਹੋਇਆ। ਹਰ ਫ਼ਿਲਮ ’ਚ ਖੁਸ਼ੀ ਦੀ ਅਦਾਕਾਰਾ ਦੀ ਭੂਮਿਕਾ ਰਹੀ ਤੇ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਦਮ ਦਿਖਾਇਆ ਤੇ ਅੱਗੇ ਵੀ ਇਸੇ ਤਰ੍ਹਾਂ ਉਹ ਆਪਣੇ ਆਪ ਨੂੰ ਇਕ ਵਧੀਆ ਅਦਾਕਾਰਾ ਦੇ ਤੌਰ ’ਤੇ ਸਥਾਪਿਤ ਕਰਨਾ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
ਖੁਸ਼ੀ ਮਲਹੋਤਰਾ ਦੀ ਨਵੀਂ ਪੰਜਾਬੀ ਫ਼ਿਲਮ ਆ ਰਹੀ ਹੈ 19 ਨਵੰਬਰ ਨੂੰ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਕਮਾਲ ਸਾਨੂੰ ‘ਉਡੀਕ ਭਗਤ ਸਿੰਘ ਦੀ’ ਫ਼ਿਲਮ ਨਾਲ ਡੈਬਿਊ ਕਰਕੇ ਦਿਖਾਇਆ। ਇਸ ਦੇ ਨਾਲ ਹੀ ਖੁਸ਼ੀ ਨੂੰ ਫ਼ਿਲਮ ‘ਜੱਟ ਵਰਸਿਜ਼ ਆਈਲੈਟਸ’ ਲਈ ਬੈਸਟ ਐਕਟ੍ਰੈੱਸ ਲਈ ਨਾਮੀਨੇਟਿਡ ਵੀ ਕੀਤਾ ਗਿਆ। ਖੁਸ਼ੀ ਮਲਹੋਤਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਕਾਰੀ ਬੇਸਡ ਫ਼ਿਲਮਾਂ ਕਰਨਾ ਜ਼ਿਆਦਾ ਪਸੰਦ ਹੈ, ਜਿਸ ਕਰਕੇ ਉਹ ਕਾਫੀ ਘੱਟ ਫ਼ਿਲਮਾਂ ਕਰ ਰਹੇ ਹਨ। ਉਹ ਇਕ ਵਧੀਆ ਕਹਾਣੀ ਦੀ ਭਾਲ ’ਚ ਹਨ, ਜਿਸ ਦੇ ਮਾਧਿਅਮ ਨਾਲ ਉਹ ਆਪਣੀ ਅਦਾਕਾਰੀ ਦਾ ਟੈਲੇਂਟ ਦਿਖਾ ਸਕਣ। ਹਾਲ ਹੀ ’ਚ ਉਨ੍ਹਾਂ ਦੀ ਫ਼ਿਲਮ ‘ਯਾਰ ਜੁਗਾੜੀ’ ਰਿਲੀਜ਼ ਹੋਈ ਸੀ, ਜਿਸ ’ਚ ਉਹ ਇਕ ਖਿਡਾਰਨ ਦੀ ਭੂਮਿਕਾ ’ਚ ਸਨ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ
‘ਬਦਲਾ’ ਫ਼ਿਲਮ ’ਚ ਉਨ੍ਹਾਂ ਦਾ ਰੋਲ ਅਦਾਕਾਰੀ ਦੇ ਨਾਲ ਭਰਿਆ ਹੋਇਆ ਹੈ ਤੇ ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਪਿਓ-ਧੀ ਦੇ ਪਿਆਰ ’ਤੇ ਆਧਾਰਿਤ ਹੈ। ਇਸ ਫ਼ਿਲਮ ’ਚ ਸਮਾਜ ਦੇ ਕੁਝ ਮੁੱਦੇ ਜੁੜੇ ਹੋਏ ਹਨ। ਫ਼ਿਲਮ ਸਮਾਜ ਨੂੰ ਇਕ ਵਧੀਆ ਸੁਨੇਹਾ ਦੇਵੇਗੀ। ਫ਼ਿਲਮ ਦੇ ਡਾਇਰੈਕਟਰ ਸ਼ਕਤੀ ਰਾਜਪੂਤ ਤੇ ਵਿਲੀਅਲਮ ਰਾਜਪੂਤ ਹਨ। ਇਸ ਦੇ ਨਾਲ ਹੀ ਫ਼ਿਲਮ ’ਚ ਕਾਫੀ ਨਾਮੀ ਕਲਾਕਾਰਾਂ ਨੇ ਕੰਮ ਕੀਤਾ ਹੈ, ਜਿਨ੍ਹਾਂ ’ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਵੀ ਸ਼ਾਮਲ ਹਨ। ਇਨ੍ਹਾਂ ’ਚ ਰਾਣਾ ਜੰਗ ਬਹਾਦੁਰ, ਸਰਦਾਰ ਸੋਹੀ, ਪਰਕਾਸ਼ ਗਾਧੂ, ਸੁਨੀਤਾ ਧਿਰ ਤੇ ਮਲਕੀਤ ਰੌਣੀ ਵਰਗੇ ਨਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।