ਦੂਜੇ ਧਰਮ ਦੇ ਅਦਾਕਾਰ ਨਾਲ ਵਿਆਹ ਕਰਨ ਜਾ ਰਹੀ ਹੈ ਮੁਸਲਿਮ ਅਦਾਕਾਰਾ, ਨਹੀਂ ਸੀ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ

Wednesday, Nov 13, 2024 - 04:18 PM (IST)

ਦੂਜੇ ਧਰਮ ਦੇ ਅਦਾਕਾਰ ਨਾਲ ਵਿਆਹ ਕਰਨ ਜਾ ਰਹੀ ਹੈ ਮੁਸਲਿਮ ਅਦਾਕਾਰਾ, ਨਹੀਂ ਸੀ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ

ਮੁੰਬਈ- ਆਸੀਆ ਕਾਜ਼ੀ ਟੀਵੀ ਸ਼ੋਅ 'ਬੰਦਨੀ' ਕਰਕੇ ਮਸ਼ਹੂਰ ਹੋ ਗਈ ਸੀ। ਇਸ ਸ਼ੋਅ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਆਸੀਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਉਹ ਆਪਣੇ ਪ੍ਰੇਮੀ ਗੁਲਸ਼ਨ ਨੈਨ ਨਾਲ ਵਿਆਹ ਕਰਨ ਜਾ ਰਹੀ ਹੈ। ਪਹਿਲਾਂ ਤਾਂ ਆਸੀਆ ਦੇ ਮਾਤਾ-ਪਿਤਾ ਦੂਜੇ ਧਰਮ 'ਚ ਵਿਆਹ ਕਰਨ ਕਾਰਨ ਉਸ ਦੇ ਖਿਲਾਫ ਸਨ ਪਰ ਹੁਣ ਉਹ ਇਸ ਵਿਆਹ ਲਈ ਰਾਜ਼ੀ ਹੋ ਗਏ ਹਨ ਅਤੇ ਆਸੀਆ-ਗੁਲਸ਼ਨ 29 ਨਵੰਬਰ ਨੂੰ ਇੰਟੀਮੇਟ ਵਿਆਹ ਕਰਨ ਜਾ ਰਹੇ ਹਨ।ਆਸੀਆ ਅਤੇ ਗੁਲਸ਼ਨ 8 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਡੇਟਿੰਗ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਆਸੀਆ ਅਤੇ ਗੁਲਸ਼ਨ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਬਹੁਤ ਉਤਸ਼ਾਹਿਤ ਹਨ।

ਪਰਿਵਾਰ ਵਾਲੇ ਸੀ ਖਿਲਾਫ 
ਖਬਰਾਂ ਦੀ ਮੰਨੀਏ ਤਾਂ ਸ਼ੁਰੂਆਤ 'ਚ ਆਸੀਆ ਅਤੇ ਗੁਲਸ਼ਨ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸਨ। ਵੱਖ-ਵੱਖ ਧਰਮ ਦਾ ਹੋਣ ਕਾਰਨ ਪਰਿਵਾਰ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ। ਪਰਿਵਾਰ ਦੇ ਇਨਕਾਰ ਦੇ ਬਾਵਜੂਦ ਆਸੀਆ ਅਤੇ ਗੁਲਸ਼ਨ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਹੁਣ ਇਹ ਜੋੜਾ ਵਿਆਹ ਕਰਨ ਜਾ ਰਿਹਾ ਹੈ। ਵਿਆਹ 'ਚ ਸਿਰਫ ਪਰਿਵਾਰਕ ਮੈਂਬਰ, ਕੁਝ ਖਾਸ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਣਗੇ।

ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ
ਦੱਸ ਦੇਈਏ ਕਿ ਆਸੀਆ ਅਤੇ ਗੁਲਸ਼ਨ ਦੀ ਪਹਿਲੀ ਮੁਲਾਕਾਤ ਸੈਲੀਬ੍ਰਿਟੀ ਕ੍ਰਿਕਟ ਲੀਗ ਵਿੱਚ ਹੋਈ ਸੀ। ਜਿੱਥੇ ਦੋਵੇਂ ਦੋਸਤ ਬਣ ਗਏ। ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ।ਕੰਮ ਦੀ ਗੱਲ ਕਰੀਏ ਤਾਂ ਆਸੀਆ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ। ਜਿਸ ਵਿੱਚ ਉਸ ਨੇ 'ਮਾਤਾ ਕੀ ਬੰਨੋ', 'ਹਿਟਲਰ ਦੀਦੀ', 'ਬਾਲਿਕਾ ਵਧੂ' ਅਤੇ ਯੇ ਹੈ ਆਸ਼ਿਕੀ' ਵਰਗੇ ਕਈ ਸੀਰੀਅਲ ਕੀਤੇ ਹਨ। ਗੁਲਸ਼ਨ ਦੀ ਗੱਲ ਕਰੀਏ ਤਾਂ ਉਹ ਸ਼ੌਰਿਆ ਅਤੇ ਅਨੋਖੀ ਦੀ ਕਹਾਣੀ ਵਿੱਚ ਕੰਮ ਕਰ ਚੁੱਕੇ ਹਨ। ਇਨ੍ਹੀਂ ਦਿਨੀਂ ਉਹ OTT ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Priyanka

Content Editor

Related News