ਕਿੰਨੀ ਬਦਲ ਗਈ ਏ 'ਰਾਮਾਇਣ' ਦੀ 'ਉਰਮਿਲਾ', 37 ਸਾਲਾਂ ਬਾਅਦ ਹੋਇਆ 'ਲਕਸ਼ਮਣ' ਨਾਲ ਮਿਲਨ

Saturday, Nov 09, 2024 - 05:03 PM (IST)

ਕਿੰਨੀ ਬਦਲ ਗਈ ਏ 'ਰਾਮਾਇਣ' ਦੀ 'ਉਰਮਿਲਾ', 37 ਸਾਲਾਂ ਬਾਅਦ ਹੋਇਆ 'ਲਕਸ਼ਮਣ' ਨਾਲ ਮਿਲਨ

PunjabKesariਐਂਟਰਟੇਨਮੈਂਟ ਡੈਸਕ- ਰਾਮਾਨੰਦ ਸਾਗਰ ਦੀ ‘ਰਾਮਾਇਣ’ ਜੋ ਕਿ 1987 ਵਿੱਚ ਟੀ.ਵੀ. 'ਤੇ ਆਈ ਸੀ, ਜਿਸ ਨੇ ਪੂਰੇ ਦੇਸ਼ ਦੇ ਦਿਲਾਂ 'ਚ ਆਪਣੇ ਲਈ ਖਾਸ ਜਗ੍ਹਾ ਬਣਾ ਲਈ ਸੀ। ਜੋ ਅੱਜ ਤੱਕ ਕਾਇਮ ਹੈ। ਇਸ ਸ਼ੋਅ 'ਚ ਅਰੁਣ ਗੋਵਿਲ, ਦੀਪਿਕਾ ਚਿਖਾਲੀਆ, ਸੁਨੀਲ ਲਹਿਰੀ, ਜੈਸ਼੍ਰੀ ਗਡਕਰ ਅਤੇ ਪਦਮਾ ਖੰਨਾ ਵਰਗੇ ਕਈ ਕਲਾਕਾਰ ਨਜ਼ਰ ਆਏ। ਸ਼ੋਅ 'ਚ 'ਰਾਮ-ਸੀਤਾ' ਦੀ ਭੂਮਿਕਾ ਅਰੁਣ ਗੋਵਿਲ ਅਤੇ ਦੀਪਿਕਾ ਚਿਖਾਲੀਆ ਨੇ ਨਿਭਾਈ ਸੀ, ਜਦਕਿ ਸੁਨੀਲ ਲਹਿਰੀ 'ਲਕਸ਼ਮਣ' ਦੇ ਕਿਰਦਾਰ 'ਚ ਨਜ਼ਰ ਆਏ ਸਨ। ਖੈਰ, ਇਸ ਸ਼ੋਅ 'ਚ ਕਈ ਅਜਿਹੇ ਕਲਾਕਾਰ ਸਨ, ਜੋ ਇਸ ਸ਼ੋਅ ਤੋਂ ਬਾਅਦ ਕਿਸੇ ਹੋਰ ਸ਼ੋਅ ਜਾਂ ਫਿਲਮ 'ਚ ਨਜ਼ਰ ਨਹੀਂ ਆਏ।

ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਇਨ੍ਹਾਂ ਵਿੱਚੋਂ ਇਸ ਸ਼ੋਅ ਵਿੱਚ ‘ਉਰਮਿਲਾ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੀ ਸ਼ਾਮਲ ਹੈ,ਜਿਸ ਦਾ ਨਾਮ ਅੰਜਲੀ ਵਿਆਸ ਹੈ। ਇਸ ਸ਼ੋਅ ਤੋਂ ਬਾਅਦ ਅੰਜਲੀ ਕਿਸੇ ਹੋਰ ਸ਼ੋਅ ਜਾਂ ਫਿਲਮ 'ਚ ਨਜ਼ਰ ਨਹੀਂ ਆਈ। ਪਰ 37 ਸਾਲ ਬਾਅਦ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਤੁਹਾਡੇ ਲਈ ਉਨ੍ਹਾਂ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੋਵੇਗਾ ਪਰ ਇਸ ਵੀਡੀਓ 'ਚ ਉਨ੍ਹਾਂ ਦੀ ਝਲਕ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਠਿਕਾਣਾ ਨਹੀਂ ਰਿਹਾ। ਦਰਅਸਲ ਸੁਨੀਲ ਲਹਿਰੀ ਨੇ ਖੁਦ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਉਹ ਅੰਜਲੀ ਨਾਲ ਪ੍ਰਸ਼ੰਸਕਾਂ ਨੂੰ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- 22 ਸਾਲ ਦੇ ਹੋਏ ਅਰਹਾਨ ਖ਼ਾਨ, ਮਾਂ ਮਲਾਇਕਾ ਅਰੋੜਾ ਨੇ ਪੋਸਟ ਸਾਂਝੀ ਕਰ ਲੁਟਾਇਆ ਪਿਆਰ

PunjabKesari
37 ਸਾਲ ਬਾਅਦ 'ਲਕਸ਼ਮਣ' ਨੂੰ ਮਿਲੀ 'ਉਰਮਿਲਾ'
'ਉਰਮਿਲਾ' ਦਾ ਕਿਰਦਾਰ ਅੰਜਲੀ ਵਿਆਸ ਨੇ ਬਹੁਤ ਖੂਬਸੂਰਤੀ ਨਾਲ ਨਿਭਾਇਆ, ਜੋ ਦਰਸ਼ਕਾਂ ਦੇ ਦਿਲਾਂ 'ਚ ਵਸ ਗਿਆ। ਉਨ੍ਹਾਂ ਦੀ ਖੂਬਸੂਰਤੀ ਨੇ ਪ੍ਰਸ਼ੰਸਕਾਂ ਦਾ ਦਿਲ ਮੋਹ ਲਿਆ ਸੀ। ਅੱਜ ਵੀ ਉਨ੍ਹਾਂ ਦੀ ਇਹੀ ਤਸਵੀਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਬਣੀ ਹੋਈ ਹੈ। ਹਾਲਾਂਕਿ ਅੰਜਲੀ ਲੰਬੇ ਸਮੇਂ ਤੋਂ ਮੀਡੀਆ ਤੋਂ ਦੂਰ ਹੈ। ਇਸ ਦੌਰਾਨ ਸੁਨੀਲ ਲਹਿਰੀ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਅਤੇ 37 ਸਾਲ ਬਾਅਦ ਆਪਣੀ ਰੀਲ ਪਤਨੀ ਉਰਮਿਲਾ ਦੀ ਭੂਮਿਕਾ ਨਿਭਾਉਣ ਵਾਲੀ ਅੰਜਲੀ ਵਿਆਸ ਨੂੰ ਪੇਸ਼ ਕੀਤਾ। ਪਿਛਲੇ ਕੁਝ ਸਾਲਾਂ 'ਚ ਅੰਜਲੀ ਇੰਨੀ ਬਦਲ ਗਈ ਹੈ ਕਿ ਜੇਕਰ ਸੁਨੀਲ ਨੇ ਇਹ ਨਾ ਦੱਸਿਆ ਹੁੰਦਾ ਕਿ ਉਹ ਰਾਮਾਇਣ ਦੀ ਉਰਮਿਲਾ ਹੈ ਤਾਂ ਪ੍ਰਸ਼ੰਸਕ ਉਸ ਨੂੰ ਪਛਾਣ ਨਾ ਪਾਉਂਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News