ਬਾਥਰੂਮ ''ਚ ਅਜਿਹੀ ਤਸਵੀਰ ਕਲਿੱਕ ਕਰਨ ''ਤੇ ਟ੍ਰੋਲ ਹੋਏ ਤੁਸ਼ਾਰ ਕਪੂਰ, ਲੋਕਾਂ ਨੇ ਲਿਖੀਆਂ ਇਹ ਗੱਲਾਂ

Monday, Sep 27, 2021 - 02:46 PM (IST)

ਬਾਥਰੂਮ ''ਚ ਅਜਿਹੀ ਤਸਵੀਰ ਕਲਿੱਕ ਕਰਨ ''ਤੇ ਟ੍ਰੋਲ ਹੋਏ ਤੁਸ਼ਾਰ ਕਪੂਰ, ਲੋਕਾਂ ਨੇ ਲਿਖੀਆਂ ਇਹ ਗੱਲਾਂ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਫਿਲਹਾਲ ਵੱਡੇ ਪਰਦੇ ਤੋਂ ਦੂਰ ਚੱਲ ਰਹੇ ਹਨ ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਉਨ੍ਹਾਂ ਲਈ ਖਾਸ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਤੁਸ਼ਾਰ ਕਪੂਰ ਆਪਣੀ ਇੱਕ ਤਸਵੀਰ ਕਾਰਨ ਸੋਸ਼ਲ ਮੀਡੀਆ ਯੂਜ਼ਰਜ਼ ਦੇ ਨਿਸ਼ਾਨੇ 'ਤੇ ਆ ਗਏ ਹਨ। ਲੋਕ ਉਨ੍ਹਾਂ ਦੀ ਇਸ ਤਸਵੀਰ 'ਤੇ ਅਸ਼ਲੀਲ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

PunjabKesari

ਦਰਅਸਲ ਤੁਸ਼ਾਰ ਕਪੂਰ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਉਨ੍ਹਾਂ ਦੀ ਸੈਲਫੀ ਹੈ, ਜੋ ਉਨ੍ਹਾਂ ਨੇ ਬਾਥਰੂਮ 'ਚ ਲਈ ਸੀ। ਇਨ੍ਹਾਂ ਤਸਵੀਰਾਂ 'ਚ ਤੁਸ਼ਾਰ ਕਪੂਰ ਸ਼ਰਟ ਰਹਿਤ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਚਿਹਰੇ 'ਤੇ ਚਿੱਟੀ ਦਾੜ੍ਹੀ ਸਾਫ਼ ਦਿਖਾਈ ਦੇ ਰਹੀ ਹੈ, ਜਿਸ ਕਾਰਨ ਉਹ ਕਾਫੀ ਬੁੱਢੇ ਲੱਗ ਰਹੇ ਹਨ। ਅਜਿਹੇ 'ਚ ਕਈ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਨੂੰ ਟ੍ਰੋਲ ਕਰਦੇ ਹੋਏ ਟਿੱਪਣੀ ਕੀਤੀ ਹੈ।

PunjabKesari

ਤੁਸ਼ਾਰ ਕਪੂਰ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਓਲਡ ਹੋ ਗਏ ਗੁਰੂ।' ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ ਅਤੇ ਲਿਖਿਆ, 'ਤੁਸੀਂ ਬੁੱਢੇ ਰਾਮੂ ਕਾਕਾ ਲੱਗ ਰਹੇ ਹੋ।' ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕੁਮੈਂਟ ਕੀਤਾ ਅਤੇ ਲਿਖਿਆ, 'ਮੇਰੇ ਭਾਈ ਕਿਆ ਹਾਲ ਬਨਾ ਲੀਆ।'

PunjabKesari

ਇਕ ਹੋਰ ਨੇ ਲਿਖਿਆ, 'ਤੁਸੀਂ ਹੁਣ ਬੁੱਢੇ ਹੋ ਗਏ ਹੋ।' ਇਕ ਹੋਰ ਯੂਜਰਸ ਨੇ ਲਿਖਿਆ, 'ਸਰ ਤੁਹਾਡੀ ਹਾਲਤ ਵੇਖੋ, ਹੁਣ ਜੇ ਤੁਸੀਂ ਅਜਿਹੀ ਸੈਲਫੀ ਪੋਸਟ ਕਰਦੇ ਹੋ, ਤਾਂ ਰੋਹਿਤ (ਸ਼ੈੱਟੀ) ਵੀ ਤੁਹਾਨੂੰ ਕੰਮ ਨਹੀਂ ਦੇ ਸਕਣਗੇ।' ਇਨ੍ਹਾਂ ਤੋਂ ਇਲਾਵਾ ਕੁਝ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਤੁਸ਼ਾਰ ਕਪੂਰ 'ਤੇ ਕੁਮੈਂਟਸ ਕਰਕੇ ਉਨ੍ਹਾਂ ਨੂੰ ਟ੍ਰੋਲ ਕੀਤਾ ਹੈ।


author

sunita

Content Editor

Related News