''ਖਤਰੋਂ ਕੇ ਖਿਲਾੜੀ 12'' ਦਾ ਤੁਸ਼ਾਰ ਕਾਲੀਆ ਨੇ ਜਿੱਤਿਆ ਖਿਤਾਬ, 20 ਲੱਖ ਰੁਪਏ ਨਾਲ ਮਿਲੀ ਚਮਕਦੀ ਕਾਰ

Monday, Sep 26, 2022 - 10:25 AM (IST)

''ਖਤਰੋਂ ਕੇ ਖਿਲਾੜੀ 12'' ਦਾ ਤੁਸ਼ਾਰ ਕਾਲੀਆ ਨੇ ਜਿੱਤਿਆ ਖਿਤਾਬ, 20 ਲੱਖ ਰੁਪਏ ਨਾਲ ਮਿਲੀ ਚਮਕਦੀ ਕਾਰ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' ਦਾ ਵਿਨਰ ਚੁਣ ਲਿਆ ਗਿਆ ਹੈ। ਤੁਸ਼ਾਰ ਕਾਲੀਆ ਨੇ ਇਹ ਖਿਤਾਬ ਜਿੱਤਿਆ। ਇਸ ਵਾਰ ਫਿਨਾਲੇ 'ਚ ਤੁਸ਼ਾਰ ਕਾਲੀਆ, ਜੰਨਤ ਜ਼ੁਬੈਰ, ਫੈਜ਼ਲ ਸ਼ੇਖ, ਮੋਹਿਤ ਮਲਿਕ, ਰੁਬੀਨਾ ਦਿਲਾਇਕ ਨੇ ਚੋਟੀ ਦੇ ਪ੍ਰਤੀਯੋਗੀਆਂ 'ਚ ਆਪਣੀ ਜਗ੍ਹਾ ਬਣਾਈ।  ਤੁਸ਼ਾਰ ਨੇ 20 ਲੱਖ ਦੀ ਇਨਾਮੀ ਰਾਸ਼ੀ ਨਾਲ ਇਕ ਚਮਕਦੀ Maruti Suzuki Swift ਨੂੰ ਵੀ ਆਪਣੇ ਨਾਂ ਕੀਤਾ ਹੈ।

PunjabKesari

ਪਹਿਲਾਂ ਵੀ ਚਰਚਾ 'ਚ ਸੀ ਤੁਸ਼ਾਰ ਦਾ ਨਾਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਮੁੰਬਈ 'ਚ ਫਿਨਾਲੇ ਦੀ ਸ਼ੂਟਿੰਗ ਹੋਈ ਸੀ ਤਾਂ ਤੁਸ਼ਾਰ ਦਾ ਨਾਂ ਸਾਹਮਣੇ ਆਇਆ ਸੀ। ਜੇਤੂ ਨੂੰ ਦਿੱਤੀ ਜਾਣ ਵਾਲੀ ਕਾਰ ਦੀਆਂ ਚਾਬੀਆਂ ਨਾਲ ਉਸ ਦੀ ਤਸਵੀਰ ਵਾਇਰਲ ਹੋਈ ਸੀ। ਕਿਆਸ ਲਗਾਏ ਜਾ ਰਹੇ ਸਨ ਕਿ ਉਹ ਸ਼ੋਅ ਜਿੱਤ ਗਿਆ ਹੈ।

PunjabKesari

ਇਹ ਸਨ ਫਿਨਾਲੇ ਦੇ ਮੁੱਖ ਮਹਿਮਾਨ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 'ਖਤਰੋਂ ਕੇ ਖਿਲਾੜੀ 12' ਦਾ ਗ੍ਰੈਂਡ ਫਿਨਾਲੇ ਵੱਖਰਾ ਅਤੇ ਖ਼ਾਸ ਸੀ। ਰੋਹਿਤ ਸ਼ੈੱਟੀ ਨੇ ਆਪਣੀ ਆਉਣ ਵਾਲੀ ਫ਼ਿਲਮ 'ਸਰਕਸ' ਤੋਂ ਅਭਿਨੇਤਾ ਰਣਵੀਰ ਸਿੰਘ, ਪੂਜਾ ਹੇਗੜੇ, ਵਰੁਣ ਸ਼ਰਮਾ, ਸੰਜੇ ਮਿਸ਼ਰਾ, ਸਿਧਾਰਥ ਜਾਧਵ ਅਤੇ ਜੌਨੀ ਲੀਵਰ ਨੂੰ ਆਪਣੇ ਸ਼ੋਅ 'ਤੇ ਮਹਿਮਾਨ ਵਜੋਂ ਸ਼ਾਮਲ ਕੀਤਾ ਹੈ।

PunjabKesari

20 ਲੱਖ ਰੁਪਏ ਦੀ ਮਿਲੀ ਇਨਾਮੀ ਰਾਸ਼ੀ
ਤੁਸ਼ਾਰ ਕਾਲੀਆ ਨੇ ਸ਼ਾਨਦਾਰ ਟਰਾਫੀ ਨਾਲ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। ਇਸ ਤੋਂ ਇਲਾਵਾ ਇਕ ਮਾਰੂਤੀ ਸੁਜ਼ੂਕੀ ਸਵਿਫਟ ਵੀ ਇਸ ਦੇ ਨਾਂ 'ਤੇ ਹੈ। ਤੁਸ਼ਾਰ ਕਾਲੀਆ ਆਪਣੀ ਜਿੱਤ ਤੋਂ ਖੁਸ਼ ਹਨ।

PunjabKesari

ਤੁਸ਼ਾਰ ਕਾਲੀਆ ਦਾ ਵਰਕਫਰੰਟ
ਤੁਸ਼ਾਰ ਕਾਲੀਆ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਹਨ। ਉਹ 'ਇੰਡੀਆਜ਼ ਗੌਟ ਟੈਲੇਂਟ' ਅਤੇ 'ਡਾਂਸ ਦੀਵਾਨੇ' ਵਰਗੇ ਰਿਐਲਿਟੀ ਸ਼ੋਅਜ਼ ਨੂੰ ਜੱਜ ਕਰ ਚੁੱਕੇ ਹਨ। ਤੁਸ਼ਾਰ ਕਾਲੀਆ ਨੇ ਇਸ ਸਾਲ ਆਪਣੀ ਪ੍ਰੇਮਿਕਾ ਤ੍ਰਿਵੇਣੀ ਬਰਮਨ ਨਾਲ ਕੁੜਮਾਈ ਕਰਵਾਈ। ਤੁਸ਼ਾਰ ਦੀ ਮੰਗੇਤਰ ਤ੍ਰਿਵੇਣੀ ਬਰਮਨ ਅਸਾਮ ਦੀ ਇੱਕ ਮਾਡਲ ਹੈ। ਤ੍ਰਿਵੇਣੀ ਨੇ ਸਾਲ 2017 'ਚ 'ਫੇਮਿਨਾ ਮਿਸ ਇੰਡੀਆ' ਦਾ ਖਿਤਾਬ ਜਿੱਤਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News