ਫਿਲਮ ‘ਤੁਮਬਾਡ’ ਦੀ 13 ਸਤੰਬਰ ਨੂੰ ਸਿਨੇਮਾਘਰਾਂ ’ਚ ਹੋਵੇਗੀ ਵਾਪਸੀ

Tuesday, Sep 03, 2024 - 12:26 PM (IST)

ਫਿਲਮ ‘ਤੁਮਬਾਡ’ ਦੀ 13 ਸਤੰਬਰ ਨੂੰ ਸਿਨੇਮਾਘਰਾਂ ’ਚ ਹੋਵੇਗੀ ਵਾਪਸੀ

ਮੁੰਬਈ (ਬਿਊਰੋ) - ਫਿਲਮ ‘ਤੁਮਬਾਡ’, ਜੋ ਸਾਲ 2018 ’ਚ ਰਿਲੀਜ਼ ਹੋਈ ਸੀ, 13 ਸਤੰਬਰ ਨੂੰ ਸਿਨੇਮਾਘਰਾਂ ’ਚ ਵਾਪਸੀ ਕਰ ਕੇ ਮੁੜ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨਾਲ ਪ੍ਰਸ਼ੰਸਕਾਂ ਨੂੰ ‘ਤੁਮਬਾਡ’ ਦੀ ਡਰਾਉਣੀ ਦੁਨੀਆ ਨੂੰ ਮੁੜ ਅਨੁਭਵ ਕਰਨ ਦਾ ਮੌਕਾ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ -  ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ

ਮੇਕਰਜ਼ ਨੇ ਆਫੀਸ਼ੀਅਲ ਸੋਸ਼ਲ ਮੀਡੀਆ ’ਤੇ ਨਵੇਂ ਪੋਸਟਰ ਵਿਚ ‘ਤੁਮਬਾਡ’ ਦੇ ਡਰਾਉਣੇ ਮਾਹੌਲ ਨੂੰ ਦਿਖਾਇਆ ਹੈ। ਇਸ ਵਿਚ ਨਾਇਕ ਵਿਨਾਇਕ ਰਾਓ (ਸੋਹਮ ਸ਼ਾਹ ਵੱਲੋਂ ਨਿਭਾਇਆ ਗਿਆ ਕਿਰਦਾਰ) ਨੂੰ ਆਪਣੇ ਛੋਟੇ ਬੇਟੇ ਨਾਲ ਹੱਥ ’ਚ ਲਾਈਟ ਲੈ ਕੇ ਭਿਆਨਕ ਰਾਤ ’ਚੋਂ ਲੰਘਦਾ ਦਿਖਾਇਆ ਗਿਆ ਹੈ। ਦੋਵੇਂ ਇਕ ਖ਼ਤਰਨਾਕ ਯਾਤਰਾ ’ਤੇ ਹਨ। ਪੋਸਟਰ ਨਾਲ ਮੇਕਰਜ਼ ਨੇ ਟੈਗਲਾਈਨ ਦਿੱਤੀ ਹੈ, ‘13 ਸਤੰਬਰ ਨੂੰ ਸਿਨੇਮਾਘਰਾਂ ਵਿਚ ਇਸ ਦਾ ਅਨੁਭਵ ਕਰੋ’, ਇਸ ਤਰ੍ਹਾਂ ਵੱਡੇ ਪਰਦੇ ’ਤੇ ਇਕ ਯਾਦਗਾਰ ਅਨੁਭਵ ਦਾ ਵਾਅਦਾ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

‘ਤੁਮਬਾਡ’ 75ਵੇਂ ਵੈਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਕ੍ਰਿਟਿਕਸ ਵੀਕ ਸੈਕਸ਼ਨ ’ਚ ਦਿਖਾਈ ਜਾਣ ਵਾਲੀ ਪਹਿਲੀ ਇੰਡੀਅਨ ਫਿਲਮ ਸੀ। ਸੋਹਮ ਸ਼ਾਹ ਦੇ ਦਮਦਾਰ ਪ੍ਰਦਰਸ਼ਨ ਤੋਂ ਇਲਾਵਾ, ਕਾਸਟ ਵਿਚ ਜੋਤੀ ਮਾਲਸ਼ੇ ਅਤੇ ਅਨੀਤਾ ਦਾਤੇ-ਕੇਲਕਰ ਸ਼ਾਮਲ ਸਨ, ਜਿਨ੍ਹਾਂ ਨੇ ਕਹਾਣੀ ਨੂੰ ਡਰਾਉਣੀ ਅਤੇ ਦਿਲਚਸਪ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। 64ਵੇਂ ਫਿਲਮਫੇਅਰ ਐਵਾਰਡਾਂ ਵਿਚ 8 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਬੈਸਟ ਸਿਨੇਮੈਟੋਗ੍ਰਾਫੀ, ਬੈਸਟ ਆਰਟ ਡਾਇਰੈਕਸ਼ਨ ਅਤੇ ਬੈਸਟ ਸਾਊਂਡ ਡਿਜ਼ਾਈਨ ਲਈ 3 ਐਵਾਰਡਜ਼ ਮਿਲੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News