''ਮਿਰਜ਼ਾਪੁਰ: ਦਿ ਮੂਵੀ'' ਦੇ ਟ੍ਰੇਲਰ ਤੋਂ ਪਹਿਲਾਂ ਰਿਲੀਜ਼ ਹੋਏ 4 ਦਮਦਾਰ ਪੋਸਟਰ
Monday, Aug 10, 2026 - 03:30 PM (IST)
ਮੁੰਬਈ (ਏਜੰਸੀ)- ਬਹੁਤ ਉਡੀਕੀ ਜਾ ਰਹੀ ਫਿਲਮ 'ਮਿਰਜ਼ਾਪੁਰ: ਦਿ ਮੂਵੀ' ਦੇ ਟ੍ਰੇਲਰ ਲਾਂਚ ਤੋਂ ਪਹਿਲਾਂ, ਨਿਰਮਾਤਾਵਾਂ ਨੇ 4 ਨਵੇਂ ਅਤੇ ਦਮਦਾਰ ਪੋਸਟਰ ਜਾਰੀ ਕੀਤੇ ਹਨ। ਪੋਸਟਰਾਂ ਵਿੱਚ ਕਾਲੀਨ ਭਈਆ (ਪੰਕਜ ਤ੍ਰਿਪਾਠੀ), ਮੁੰਨਾ ਭਈਆ (ਦਿਵਯੇਂਦੂ), ਗੁੱਡੂ ਪੰਡਿਤ (ਅਲੀ ਫਜ਼ਲ), ਅਤੇ ਬਬਲੂ ਪੰਡਿਤ (ਜਿਤੇਂਦਰ ਕੁਮਾਰ) ਨਜ਼ਰ ਆ ਰਹੇ ਹਨ। ਫਿਲਮ ਦਾ ਬਹੁਤ ਉਡੀਕਿਆ ਜਾ ਰਿਹਾ ਟ੍ਰੇਲਰ 11 ਅਗਸਤ ਨੂੰ ਰਿਲੀਜ਼ ਹੋਵੇਗਾ। ਟ੍ਰੇਲਰ ਤੋਂ ਪਹਿਲਾਂ ਰਿਲੀਜ਼ ਹੋਏ, ਇਨ੍ਹਾਂ ਪੋਸਟਰਾਂ ਨੇ 'ਮਿਰਜ਼ਾਪੁਰ' ਫ੍ਰੈਂਚਾਇਜ਼ੀ ਦੇ ਪ੍ਰਸ਼ੰਸਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ। ਪੋਸਟਰ ਫ੍ਰੈਂਚਾਇਜ਼ੀ ਦੇ ਚਰਚਿਤ ਕਿਰਦਾਰਾਂ ਦੀ ਵਾਪਸੀ ਨੂੰ ਉਜਾਗਰ ਕਰਦੇ ਹਨ, ਜੋ ਲੰਬੇ ਸਮੇਂ ਤੋਂ ਦਰਸ਼ਕਾਂ ਵਿੱਚ ਪ੍ਰਸਿੱਧ ਰਹੇ ਹਨ। 'ਮਿਰਜ਼ਾਪੁਰ: ਦਿ ਮੂਵੀ' ਰਾਹੀਂ ਪਹਿਲੀ ਵਾਰ ਇਸ ਚਰਚਿਤ ਸੀਰੀਜ਼ ਦੀ ਦੁਨੀਆ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾ ਰਿਹਾ ਹੈ।
ਇਹ ਫਿਲਮ ਦਰਸ਼ਕਾਂ ਨੂੰ ਮਿਰਜ਼ਾਪੁਰ ਦੀ ਉਸੇ ਦੁਨੀਆ ਵਿੱਚ ਵਾਪਸ ਲੈ ਜਾਵੇਗੀ, ਜਿੱਥੇ ਸੱਤਾ, ਅਪਰਾਧ, ਬਦਲਾ ਅਤੇ ਰਿਸ਼ਤਿਆਂ ਦੀ ਇੱਕ ਗੁੰਝਲਦਾਰ ਕਹਾਣੀ ਵੇਖਣ ਨੂੰ ਮਿਲੇਗੀ। ਇਹ ਫਿਲਮ ਫ੍ਰੈਂਚਾਇਜ਼ੀ ਦੇ ਕਈ ਪ੍ਰਸਿੱਧ ਕਿਰਦਾਰਾਂ ਨੂੰ ਦੁਬਾਰਾ ਇਕੱਠੇ ਲਿਆਉਂਦੀ ਹੈ, ਜਿਸ ਵਿੱਚ ਗੁੱਡੂ ਪੰਡਿਤ, ਮੁੰਨਾ ਭਈਆ ਅਤੇ ਕਲੀਨ ਭਈਆ ਸ਼ਾਮਲ ਹਨ। ਇਸ ਫਿਲਮ 'ਚ ਜਤਿੰਦਰ ਕੁਮਾਰ, ਰਵੀ ਕਿਸ਼ਨ, ਅਭਿਸ਼ੇਕ ਬੈਨਰਜੀ, ਰਸਿਕਾ ਦੁੱਗਲ, ਮੋਹਿਤ ਮਲਿਕ, ਸ਼ੀਬਾ ਚੱਢਾ, ਰਾਜੇਸ਼ ਤਿਲਾਂਗ, ਪ੍ਰਮੋਦ ਪਾਠਕ, ਸ਼੍ਰਿਯਾ ਪਿਲਗਾਂਵਕਰ, ਹਰਸ਼ਿਤਾ ਸ਼ੇਖਰ ਗੌੜ, ਸ਼ਵੇਤਾ ਤ੍ਰਿਪਾਠੀ, ਸੋਨਲ ਐੱਸ. ਚੌਹਾਨ, ਅਨੰਗਸ਼ਾ ਬਿਸਵਾਸ, ਸ਼ਾਜੀ ਚੌਧਰੀ, ਸਤਿੰਦਰ ਸੋਨੀ, ਕੁਲਭੂਸ਼ਣ ਖਰਬੰਦਾ ਅਤੇ ਸੁਸ਼ਾਂਤ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ।
ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ, ਇਹ ਫਿਲਮ ਗੁਰਮੀਤ ਸਿੰਘ ਦੁਆਰਾ ਨਿਰਦੇਸ਼ਤ ਹੈ। ਕਹਾਣੀ ਅਤੇ ਲੇਖਣੀ ਪੁਨੀਤ ਕ੍ਰਿਸ਼ਨ ਦੀ ਹੈ। ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਐਕਸਲ ਐਂਟਰਟੇਨਮੈਂਟ ਬੈਨਰ ਹੇਠ ਫਿਲਮ ਦਾ ਨਿਰਮਾਣ ਕਰ ਰਹੇ ਹਨ, ਕਾਸਿਮ ਜਗਮਾਗੀਆ ਅਤੇ ਵਿਸ਼ਾਲ ਰਾਮਚੰਦਾਨੀ ਫਿਲਮ ਦੇ ਸਹਿ-ਨਿਰਮਾਤਾ ਹਨ। 'ਮਿਰਜ਼ਾਪੁਰ: ਦਿ ਮੂਵੀ' 4 ਸਤੰਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਹਿੰਦੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।
