‘ਐਨੀਮਲ’ ਦੀ ਸਫ਼ਲਤਾ ਤੋਂ ਬਾਅਦ ਉੱਡੀ ਤ੍ਰਿਪਤੀ ਡਿਮਰੀ ਦੀਆਂ ਰਾਤਾਂ ਦੀ ਨੀਂਦ, ਦੱਸਿਆ ਕਿੰਨੀ ਬਦਲੀ ਜ਼ਿੰਦਗੀ

12/11/2023 5:29:26 PM

ਮੁੰਬਈ (ਬਿਊਰੋ)– ਕਿਸੇ ਵੀ ਕਲਾਕਾਰ ਦੀ ਜ਼ਿੰਦਗੀ ’ਚ ਇਕ ਫ਼ਿਲਮ ਅਜਿਹੀ ਹੁੰਦੀ ਹੈ, ਜੋ ਉਸ ਦੀ ਕਿਸਮਤ ਬਦਲ ਦਿੰਦੀ ਹੈ। ਇਸ ਫ਼ਿਲਮ ਤੋਂ ਬਾਅਦ ਉਸ ਨੂੰ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਨਹੀਂ ਮਿਲਦਾ। ਲੱਗਦਾ ਹੈ ਤ੍ਰਿਪਤੀ ਡਿਮਰੀ ਨੂੰ ਅਜਿਹੀ ਫ਼ਿਲਮ ਮਿਲ ਗਈ ਹੈ। ਤ੍ਰਿਪਤੀ ਡਿਮਰੀ ਯਾਨੀ ‘ਐਨੀਮਲ’ ਦੀ ਜ਼ੋਇਆ। ਇਸ ਫ਼ਿਲਮ ਨਾਲ ਉਸ ਨੂੰ ਇੰਨੀ ਸ਼ਾਨਦਾਰ ਪ੍ਰਸਿੱਧੀ ਮਿਲੀ ਹੈ ਕਿ ਹੁਣ ਉਸ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਹੈ ਤੇ ਉਸ ਦਾ ਫੋਨ ਲਗਾਤਾਰ ਵੱਜ ਰਿਹਾ ਹੈ। ਇਸ ਤਰ੍ਹਾਂ ‘ਐਨੀਮਲ’ ਨੇ ਤ੍ਰਿਪਤੀ ਲਈ ਉਹ ਕਰ ਦਿਖਾਇਆ, ਜੋ ਉਸ ਦੀਆਂ ਪਿਛਲੀਆਂ 5 ਫ਼ਿਲਮਾਂ ਨਹੀਂ ਕਰ ਸਕੀਆਂ। ‘ਐਨੀਮਲ’ 1 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਇਸ ਦੀ ਬਾਕਸ ਆਫਿਸ ਕਲੈਕਸ਼ਨ ਦੁਨੀਆ ਭਰ ’ਚ 700 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)

ਤ੍ਰਿਪਤੀ ਡਿਮਰੀ ਦੀਆਂ ਰਾਤਾਂ ਦੀ ਨੀਂਦ ਹੋਈ ਹਰਾਮ
‘ਐਨੀਮਲ’ ਫ਼ਿਲਮ ਦੀ ਅਦਾਕਾਰਾ ਤ੍ਰਿਪਤੀ ਡਿਮਰੀ ਨੇ ਪਿੰਕਵਿਲਾ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੇਰਾ ਫੋਨ ਲਗਾਤਾਰ ਵੱਜ ਰਿਹਾ ਹੈ, ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਸਿਜ ਪੜ੍ਹਨ ਦਾ ਉਤਸ਼ਾਹ ਤੁਹਾਨੂੰ ਪੂਰੀ ਰਾਤ ਜਗਾਉਂਦਾ ਰਹਿੰਦਾ ਹੈ। ਇਸ ਲਈ ਸਭ ਕੁਝ ਬਹੁਤ ਹੀ ਸ਼ਾਨਦਾਰ ਚੱਲ ਰਿਹਾ ਹੈ। ਮੈਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਤੇ ਇਹ ਇਕ ਬਹੁਤ ਹੀ ਸੁੰਦਰ ਅਹਿਸਾਸ ਹੈ।’’

ਤ੍ਰਿਪਤੀ ਡਿਮਰੀ ਦਾ ‘ਐਨੀਮਲ’ ’ਚ ਰੋਲ
‘ਐਨੀਮਲ’ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਫ਼ਿਲਮ ’ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਤੇ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ’ਚ ਉਸ ਦਾ ਕਿਰਦਾਰ ਜ਼ੋਇਆ ਨਾਂ ਦੀ ਕੁੜੀ ਦਾ ਹੈ। ਉਸ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਤ੍ਰਿਪਤੀ ਡਿਮਰੀ ‘ਲੈਲਾ ਮਜਨੂੰ’, ‘ਕਲਾ’ ਤੇ ‘ਬੁਲਬੁਲ’ ਵਰਗੀਆਂ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ। ਤ੍ਰਿਪਤੀ ਡਿਮਰੀ ਆਉਣ ਵਾਲੇ ਦਿਨਾਂ ’ਚ ‘ਮੇਰੇ ਮਹਿਬੂਬ ਮੇਰੇ ਸਨਮ’ ਤੇ ‘ਵਿੱਕੀ ਵਿੱਦਿਆ ਕਾ ਵੋ ਵਾਲਾ ਵੀਡੀਓ’ ’ਚ ਵੀ ਨਜ਼ਰ ਆਵੇਗੀ। ਇਸ ਤਰ੍ਹਾਂ ਉਹ ਆਉਣ ਵਾਲੇ ਸਮੇਂ ’ਚ ਕਈ ਵੱਖ-ਵੱਖ ਕਿਰਦਾਰਾਂ ’ਚ ਨਜ਼ਰ ਆਉਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News