ਰਿਚਾ ਚੱਢਾ ਦੀ ਪਹਿਲੀ ਨੌਨ-ਫਿਕਸ਼ਨ ਸੀਰੀਜ਼ਾ ''ਮੁਸਾਫਿਰੀ'' ਦਾ ਟ੍ਰੇਲਰ ਰਿਲੀਜ਼
Sunday, Sep 20, 2026 - 03:50 PM (IST)
ਮੁੰਬਈ (ਏਜੰਸੀ)- ਅਦਾਕਾਰਾ ਰਿਚਾ ਚੱਢਾ ਨੇ ਆਪਣੀ ਪਹਿਲੀ ਨੌਨ-ਫਿਕਸ਼ਨ ਸੀਰੀਜ਼ 'ਮੁਸਾਫਿਰੀ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਹ ਰਿਚਾ ਦੀ ਯੂਟਿਊਬ 'ਤੇ ਸ਼ੁਰੂਆਤ ਦਾ ਵੀ ਸੰਕੇਤ ਹੈ। ਰਿਚਾ ਨੇ 8-ਐਪੀਸੋਡ ਦੀ ਇਸ ਸੀਰੀਜ਼ ਨੂੰ ਹੋਸਟ ਕਰਨ ਦੇ ਨਾਲ-ਨਾਲ ਲਿਖਿਆ ਅਤੇ ਪ੍ਰੋਡਿਊਸ ਵੀ ਕੀਤਾ ਹੈ।
'ਮੁਸਾਫਿਰੀ' ਨਵੇਂ ਯੂਟਿਊਬ ਚੈਨਲ 'ਫੁੱਲ ਸਟਾਪ' 'ਤੇ 25 ਸਤੰਬਰ ਤੋਂ ਪ੍ਰਸਾਰਿਤ ਹੋਵੇਗੀ। ਇਸ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਰਿਲੀਜ਼ ਕੀਤਾ ਜਾਵੇਗਾ। ਚੈਨਲ ਨੂੰ ਰਿਚਾ ਚੱਢਾ ਅਤੇ ਅਲੀ ਫਜ਼ਲ ਦੁਆਰਾ ਲਾਂਚ ਕੀਤਾ ਗਿਆ ਹੈ। 'ਮੁਸਾਫਿਰੀ' ਰਿਚਾ ਅਤੇ ਅਲੀ ਫਜ਼ਲ ਦੇ ਪ੍ਰੋਡਕਸ਼ਨ ਹਾਊਸ, ਬਟਨਸ ਸਟੂਡੀਓਜ਼ ਦਾ ਦੂਜਾ ਪ੍ਰੋਡਕਸ਼ਨ ਹੈ।
