ਫਿਲਮ ''ਸੁਪਰ ਬੁਆਏਜ਼ ਆਫ ਮਾਲੇਗਾਓਂ'' ਦਾ ਟ੍ਰੇਲਰ ਰਿਲੀਜ਼

Saturday, Sep 07, 2024 - 10:38 AM (IST)

ਫਿਲਮ ''ਸੁਪਰ ਬੁਆਏਜ਼ ਆਫ ਮਾਲੇਗਾਓਂ'' ਦਾ ਟ੍ਰੇਲਰ ਰਿਲੀਜ਼

ਮੁੰਬਈ- ਐਮਾਜ਼ਾਨ ਐੱਮ. ਜੀ. ਐੱਮ. ਸਟੂਡੀਓਜ਼, ਐਕਸਲ ਐਂਟਰਟੇਨਮੈਂਟ ਅਤੇ ਟਾਈਗਰ ਬੇਬੀ ਨੇ ਨਵੀਂ ਹਿੰਦੀ ਫਿਲਮ 'ਸੁਪਰ ਬੁਆਏਜ਼ ਆਫ ਮਾਲੇਗਾਓਂ' ਦਾ ਟ੍ਰੇਲਰ ਰਿਲੀਜ਼ ਕੀਤਾ ਹੈ।
ਮਹਾਰਾਸ਼ਟਰ ਦੇ ਛੋਟੇ ਜਿਹੇ ਸ਼ਹਿਰ ਮਾਲੇਗਾਂਵ ਵਿਚ ਸੈਟ ਕੀਤੀ ਗਈ ਇਹ ਫਿਲਮ ਨਾਸਿਰ ਸ਼ੇਖ ਦੀ ਅਸਲ ਜ਼ਿੰਦਗੀ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਫਿਲਮ ਨੂੰ ਰੀਮਾ ਕਾਗਤੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਵਰੁਣ ਗਰੋਵਰ ਵੱਲੋਂ ਲਿਖਿਆ ਗਿਆ ਹੈ। ਫਿਲਮ 'ਚ ਆਦਰਸ਼ ਗੌਰਵ, ਵਿਨੀਤ ਕੁਮਾਰ ਸਿੰਘ ਤੇ ਸ਼ਸ਼ਾਂਕ ਅਰੋੜਾ ਮੁੱਖ ਭੂਮਿਕਾ 'ਚ ਹਨ।

ਇਹ ਖ਼ਬਰ ਵੀ ਪੜ੍ਹੋ -ਦੀਪਿਕਾ- ਰਣਵੀਰ ਸਿੰਘ ਪੁੱਜੇ ਸਿੱਧੀਵਿਨਾਇਕ ਮੰਦਰ, ਕੀਤੇ ਬੱਪਾ ਦੇ ਦਰਸ਼ਨ

ਟ੍ਰੇਲਰ ਮਜ਼ੇਦਾਰ ਤੇ ਦਿਲ ਨੂੰ ਛੂਹਣ ਵਾਲੇ ਪਲਾਂ ਨਾਲ ਭਰਪੂਰ ਹੈ, ਜੋ ਤੁਹਾਨੂੰ ਮਾਲੇਗਾਓਂ ਵਿਚ ਰਹਿਣ ਵਾਲੇ ਨਾਸਿਰ ਅਤੇ ਉਸਦੇ ਵਿਲੱਖਣ ਦੋਸਤਾਂ ਦੇ ਗਰੂਪ ਦੀ ਜ਼ਿੰਦਗੀ ਨਾਲ ਰੁ-ਬ-ਰੂ ਕਰਵਾਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News