ਸਲਮਾਨ ਖਾਨ ਦੀ ਫਿਲਮ ''ਸਿਕੰਦਰ'' ਦਾ ਟ੍ਰੇਲਰ ਰਿਲੀਜ਼
Monday, Mar 24, 2025 - 11:15 AM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਅਤੇ ਰਸ਼ਮੀਕਾ ਮੰਦਾਨਾ ਸਟਾਰਰ ਫਿਲਮ ਸਿਕੰਦਰ ਸੁਰਖੀਆਂ ਵਿੱਚ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਨੇ ਕੀਤਾ ਹੈ ਜਦੋਂ ਕਿ ਸਾਜਿਦ ਨਾਡੀਆਡਵਾਲਾ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਆਖ਼ਰਕਾਰ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ। ਹੁਣ ਫਿਲਮ ਸਿਕੰਦਰ ਦਾ ਟ੍ਰੇਲਰ ਅਧਿਕਾਰਤ ਤੌਰ 'ਤੇ ਰਿਲੀਜ਼ ਹੋ ਗਿਆ ਹੈ। ਧਮਾਕੇਦਾਰ ਟ੍ਰੇਲਰ ਵਿੱਚ ਸਲਮਾਨ ਖਾਨ ਨੂੰ ਇੱਕ ਦਮਦਾਰ ਕਿਰਦਾਰ ਵਿੱਚ ਦਿਖਾਇਆ ਗਿਆ ਹੈ। ਟ੍ਰੇਲਰ ਵਿੱਚ ਐਕਸ਼ਨ ਸੀਨ ਅਤੇ ਪਾਵਰਫੁੱਲ ਡਾਇਲਾਗਸ ਹਨ।
ਸਿਕੰਦਰ ਵਿੱਚ ਸਲਮਾਨ ਖਾਨ ਦਾ ਅੰਦਾਜ਼ ਜਿੰਨਾ ਰਾਅ ਹੈ, ਓਨਾ ਹੀ ਪਾਵਰਫੁੱਲ ਵੀ ਹੈ। ਉਨ੍ਹਾਂ ਦਾ ਟ੍ਰੇਡਮਾਰਕ "ਲਾਰਜਰ-ਦੈਨ-ਲਾਈਫ" ਸਵੈਗ ਇਸ ਕਿਰਦਾਰ ਵਿੱਚ ਬਦਲੇ ਦੀ ਅੱਗ, ਪਿਆਰ ਅਤੇ ਨਿਆਂ ਲਈ ਲੜਾਈ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਸਲਮਾਨ ਖਾਨ ਦੀ ਐਕਸ਼ਨ ਥ੍ਰਿਲਰ ਫਿਲਮ ਦੇ 3 ਮਿੰਟ 39 ਸਕਿੰਟ ਲੰਬੇ ਟ੍ਰੇਲਰ ਵਿੱਚ, ਸਲਮਾਨ ਖਾਨ 'ਸਿਕੰਦਰ' ਦੀ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ, ਜੋ ਇੱਕ ਮਿਸ਼ਨ 'ਤੇ ਨਿਕਲਿਆ ਅਜਿਹਾ ਆਦਮੀ, ਜਿਸ ਤੋਂ ਦੁਸ਼ਮਣਾਂ ਲਈ ਬਚਣਾ ਅਸੰਭਵ ਲੱਗਦਾ ਹੈ ਅਤੇ ਇਹੀ ਚੀਜ਼ ਇਸ ਫਿਲਮ ਨੂੰ ਇੱਕ ਸ਼ਾਨਦਾਰ ਸਿਨੇਮੈਟਿਕ ਅਨੁਭਵ ਬਣਾਉਣ ਦਾ ਵਾਅਦਾ ਕਰਦੀ ਹੈ।
ਟ੍ਰੇਲਰ ਦੀ ਸ਼ੁਰੂਆਤ ਤੋਂ ਹੀ, ਦਮਦਾਰ ਐਕਸ਼ਨ ਸੀਨ, ਜ਼ਬਰਦਸਤ ਡਾਇਲਾਗਸ ਅਤੇ ਰੰਗੀਨ ਡਾਂਸ ਨੰਬਰ ਪੂਰੀ ਤਰ੍ਹਾਂ ਧਿਆਨ ਖਿੱਚ ਲੈਂਦੇ ਹਨ। ਪਰ ਸਿਕੰਦਰ ਵਿੱਚ ਅਸਲੀ ਸ਼ੋਅ ਸਟੀਲਰ ਸਲਮਾਨ ਖਾਨ ਹੀ ਹਨ। ਫਿਲਮ ਸਿਕੰਦਰ ਵਿੱਚ ਸਲਮਾਨ ਖਾਨ ਅਤੇ ਰਸ਼ਮੀਕਾ ਮੰਦਾਨਾ ਤੋਂ ਇਲਾਵਾ ਕਾਜਲ ਅਗਰਵਾਲ, ਸੱਤਿਆਰਾਜ ਅਤੇ ਸ਼ਰਮਨ ਜੋਸ਼ੀ ਵੀ ਨਜ਼ਰ ਆਉਣਗੇ। ਇਹ ਫਿਲਮ ਈਦ ਦੇ ਮੌਕੇ 'ਤੇ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।