ਉਡੀਕ ਖਤਮ; ਮਹਾਵਤਾਰ ਨਰਸਿਮ੍ਹਾ ਦਾ ਟ੍ਰੇਲਰ ਰਿਲੀਜ਼
Wednesday, Jul 09, 2025 - 05:21 PM (IST)

ਮੁੰਬਈ (ਏਜੰਸੀ)- ਕਲੀਮ ਪ੍ਰੋਡਕਸ਼ਨ ਦੀ ਫਿਲਮ 'ਮਹਾਵਤਾਰ ਨਰਸਿਮ੍ਹਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਹੋਮਬਲੇ ਫਿਲਮਜ਼ ਨੇ ਮਹਾਵਤਾਰ ਨਰਸਿਮ੍ਹਾ ਦੇ ਟ੍ਰੇਲਰ ਵਿਚ ਭਾਰਤੀ ਇਤਿਹਾਸ ਦੀ ਇੱਕ ਮਹੱਤਵਪੂਰਨ ਕਹਾਣੀ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ। ਨਿਰਮਾਤਾ ਸ਼ਿਲਪਾ ਧਵਨ ਨੇ ਕਿਹਾ, ਹੁਣ ਗਰਜਣ ਦਾ ਸਮਾਂ ਆ ਗਿਆ ਹੈ! ਪੰਜ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਅਸੀਂ ਸ਼੍ਰੀ ਨਰਸਿਮ੍ਹਾ ਅਤੇ ਸ਼੍ਰੀ ਵਰਾਹ ਦੀ ਮਹਾਨ ਗਾਥਾ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਤਿਆਰ ਹਾਂ। ਹਰ ਫਰੇਮ, ਹਰ ਪਲ, ਹਰ ਦਿਲ ਦੀ ਧੜਕਣ ਇਸ ਕਹਾਣੀ ਨੂੰ ਬਿਆਨ ਕਰਨ ਵਿੱਚ ਲੱਗ ਗਈ ਹੈ। ਤਿਆਹ ਹੋ ਜਾਓ ਇਕ ਅਜਿਹੇ ਵਿਜ਼ੂਅਲ ਮਾਸਟਰਪੀਸ ਲਈ, ਜਿਸ ਲਈ ਤੁਹਾਡੇ ਕੋਲ ਸ਼ਬਦ ਨਹੀਂ ਹੋਣਗੇ!
ਨਰਸਿਮ੍ਹਾ ਦੀ ਦਹਾੜ ਆ ਰਹੀ ਹੈ... ਅਤੇ ਇਹ ਸਭ ਕੁਝ ਬਦਲਣ ਵਾਲੀ ਹੈ! ਨਿਰਦੇਸ਼ਕ ਅਸ਼ਵਿਨ ਕੁਮਾਰ ਨੇ ਕਿਹਾ, ਮਹਾਵਤਾਰ ਸਿਨੇਮੈਟਿਕ ਯੂਨੀਵਰਸ ਦੀ ਪਹਿਲੀ ਐਨੀਮੇਟਡ ਫਿਲਮ ਦਾ ਟ੍ਰੇਲਰ ਹੁਣ ਰਿਲੀਜ਼ ਹੋ ਗਿਆ ਹੈ, ਅਤੇ ਉਹ ਵੀ ਵ੍ਰਿੰਦਾਵਨ ਦੀ ਪਵਿੱਤਰ ਧਰਤੀ 'ਤੇ, ਜਿੱਥੇ ਇਸਨੂੰ ਸਤਿਕਾਰਯੋਗ ਇੰਦਰੇਸ਼ ਜੀ ਮਹਾਰਾਜ ਦੁਆਰਾ ਲਾਂਚ ਕੀਤਾ ਗਿਆ। ਇਸ ਤੋਂ ਵੱਧ ਸ਼ੁਭ ਸ਼ੁਰੂਆਤ ਹੋਰ ਕੀ ਹੋ ਸਕਦੀ ਸੀ! ਸਾਡਾ ਸੁਪਨਾ ਸੀ ਕਿ ਅਸੀਂ ਭਾਰਤ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਆਧੁਨਿਕ ਮੀਡੀਆ ਅਤੇ ਸਕ੍ਰੀਨ ਰਾਹੀਂ ਜ਼ਿੰਦਾ ਰੱਖੀਏ ਅਤੇ ਅੱਜ ਇਹ ਸੁਪਨਾ ਸੱਚ ਹੋ ਰਿਹਾ ਹੈ। ਮਹਾਵਤਾਰ ਨਰਸਿਮ੍ਹਾ ਦਾ ਨਿਰਦੇਸ਼ਨ ਅਸ਼ਵਿਨ ਕੁਮਾਰ ਦੁਆਰਾ ਕੀਤਾ ਗਿਆ ਹੈ, ਅਤੇ ਸ਼ਿਲਪਾ ਧਵਨ, ਕੁਸ਼ਲ ਦੇਸਾਈ ਅਤੇ ਚੈਤੰਨਿਆ ਦੇਸਾਈ ਦੁਆਰਾ ਕਲੀਮ ਪ੍ਰੋਡਕਸ਼ਨ ਅਧੀਨ ਨਿਰਮਿਤ ਹੈ। ਇਹ ਫਿਲਮ 25 ਜੁਲਾਈ 2025 ਨੂੰ 3D ਅਤੇ ਪੰਜ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।