ਜੌਨ ਅਬ੍ਰਾਹਮ ਦੀ ਫਿਲਮ ‘ਦਿ ਡਿਪਲੋਮੈਟ’ ਦਾ ਟ੍ਰੇਲਰ ਰਿਲੀਜ਼
Saturday, Feb 15, 2025 - 04:58 PM (IST)

ਐਂਟਰਟੇਨਮੈਂਟ ਡੈਸਕ - ਜੌਨ ਅਬ੍ਰਾਹਮ ਦੀ ਫਿਲਮ ‘ਦਿ ਡਿਪਲੋਮੈਟ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ ਕਹਾਣੀ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ। ਇਸ ਫਿਲਮ ਵਿਚ ਜੌਨ ਅਬ੍ਰਾਹਮ ਤੋਂ ਇਲਾਵਾ ਸਾਦੀਆ ਖਤੀਬ, ਸ਼ਾਰਿਬ ਹਾਸ਼ਮੀ, ਰੇਵੈਤੀ ਤੇ ਕੁਮੁਦ ਮਿਸ਼ਰਾ ਵਰਗੇ ਸਿਤਾਰੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ- ਮਸ਼ਹੂਰ ਨਿਰਦੇਸ਼ਕ ਨੂੰ 3 ਮਹੀਨੇ ਦੀ ਹੋਈ ਜੇਲ, ਜਾਣੋ ਕੀ ਹੈ ਮਾਮਲਾ
ਇਸ ਫਿਲਮ ’ਚ ਜੌਨ ਭਾਰਤੀ ਡਿਪਲੋਮੈਟ ਜੇ. ਪੀ. ਸਿੰਘ ਦੀ ਭੂਮਿਕਾ ’ਚ ਨਜ਼ਰ ਆਉਣਗੇ। ਫਿਲਮ ’ਚ ਮਸ਼ਹੂਰ ਡਿਪਲੋਮੈਟ ਜੇ. ਪੀ. ਸਿੰਘ ਤੇ ਉਨ੍ਹਾਂ ਦੇ ਮਿਸ਼ਨ ਦੀ ਕਹਾਣੀ ਦਿਖਾਈ ਗਈ ਹੈ, ਜੋ ਇਕ ਕੁੜੀ ਨੂੰ ਪਾਕਿਸਤਾਨ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਜੌਨ ਅਬ੍ਰਾਹਮ ਦੀ ਇਹ ਫਿਲਮ 7 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8