ਪ੍ਰਾਈਮ ਵੀਡੀਓ ਨੇ ਰਿਲੀਜ਼ ਕੀਤਾ ਓਰੀਜਨਲ ‘ਬ੍ਰੀਦ : ਇਨ ਟੂ ਦਿ ਸ਼ੈਡੋਜ਼ ਸੀਜ਼ਨ 2’ ਦਾ ਟਰੇਲਰ

Sunday, Oct 30, 2022 - 01:08 PM (IST)

ਪ੍ਰਾਈਮ ਵੀਡੀਓ ਨੇ ਰਿਲੀਜ਼ ਕੀਤਾ ਓਰੀਜਨਲ ‘ਬ੍ਰੀਦ : ਇਨ ਟੂ ਦਿ ਸ਼ੈਡੋਜ਼ ਸੀਜ਼ਨ 2’ ਦਾ ਟਰੇਲਰ

ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਆਪਣੇ ਬਹੁਤ-ਉਡੀਕੇ ਜਾਣ ਵਾਲੇ ਐਮਾਜ਼ਾਨ ਓਰੀਜਨਲ ‘ਬ੍ਰੀਦ : ਇਨ ਟੂ ਦਿ ਸ਼ੈਡੋਜ਼ ਸੀਜ਼ਨ 2’ ਲਈ ਇਕ ਸ਼ਾਨਦਾਰ ਟਰੇਲਰ ਜਾਰੀ ਕੀਤਾ ਹੈ। ਹਾਈ-ਓਕਟੇਨ ਐਕਸ਼ਨ ਸੀਨਸ ਨਾਲ ਭਰਿਆ ਟਰੇਲਰ, ਦਿਖਾਉਂਦਾ ਹੈ ਕਿ ਕਿਵੇਂ ਬੇਰਹਿਮ ਜੇ (ਅਭਿਸ਼ੇਕ ਏ ਬੱਚਨ) ਨੇ ਉਥੋਂ ਹੀ ਵਾਪਸੀ ਕੀਤੀ ਹੈ, ਜਿੱਥੋਂ ਉਹ ਬਾਕੀ ਛੇ ਪੀੜਤਾਂ ਨੂੰ ਫੜਨ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਛੱਡ ਗਿਆ ਸੀ। ਕਬੀਰ (ਅਮਿਤ ਸਾਧ) ਜੈ ਤੇ ਉਸ ਦੀਆਂ ਹਰਕਤਾਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਨਜ਼ਰ ਆਉਣਗੇ।
ਇਥੇ ਵੇਖੋ ਟਰੇਲਰ :-

ਮਨੋਵਿਗਿਆਨਕ ਥ੍ਰਿਲਰ ਦੇ ਦੂਜੇ ਸੀਜ਼ਨ ’ਚ ਇਕ ਵਾਰ ਫਿਰ ਅਭਿਸ਼ੇਕ ਬੱਚਨ ਤੇ ਅਮਿਤ ਸਾਧ ਨਾਲ ਨਿਤਿਆ ਮੈਨਨ, ਸੈਯਾਮੀ ਖੇਰ ਤੇ ਇਵਾਨਾ ਕੌਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਵਿਕਰਮ ਮਲਹੋਤਰਾ ਤੇ ਅਬੁਦੰਤੀਆ ਐਂਟਰਟੇਨਮੈਂਟ ਦੁਆਰਾ ਨਿਰਮਿਤ, ਅੱਠ-ਐਪੀਸੋਡਸ ਦੀ ਅਸਲ ਲੜੀ ਮਯੰਕ ਸ਼ਰਮਾ ਦੁਆਰਾ ਸਹਿ-ਨਿਰਮਾਣ ਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ 9 ਨਵੰਬਰ ਨੂੰ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਪ੍ਰੀਮੀਅਰ ਹੋਵੇਗਾ। ਅਮਿਤ ਸਾਧ ਦੀ ਸਭ ਤੋਂ ਵੱਧ ਪਿਆਰੀ ਵੈੱਬ ਸੀਰੀਜ਼ ’ਚੋਂ ਇਕ ਓ.ਟੀ.ਟੀ. ਸਪੇਸ ’ਚ ਚੋਟੀ ਦੇ ਖਿਡਾਰੀ ਵਜੋਂ ਉਭਰੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।


author

sunita

Content Editor

Related News