ਦੁਖਦਾਇਕ ਖ਼ਬਰ : 85 ਸਾਲ ਦੀ ਉਮਰ ''ਚ ਹੋਇਆ ਮਨੋਜ ਬਾਜਪੇਈ ਦੇ ਪਿਤਾ ਦਾ ਦਿਹਾਂਤ

Sunday, Oct 03, 2021 - 12:58 PM (IST)

ਦੁਖਦਾਇਕ ਖ਼ਬਰ : 85 ਸਾਲ ਦੀ ਉਮਰ ''ਚ ਹੋਇਆ ਮਨੋਜ ਬਾਜਪੇਈ ਦੇ ਪਿਤਾ ਦਾ ਦਿਹਾਂਤ

ਮੁੰਬਈ- ਬਾਲੀਵੁੱਡ ਇੰਡਸਟਰੀ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਅਦਾਕਾਰ ਮਨੋਜ ਬਾਜਪੇਈ ਦੇ ਪਿਤਾ ਰਾਧਾਕਾਂਤ ਬਾਜਪੇਈ ਦਾ ਦਿਹਾਂਤ ਹੋ ਗਿਆ ਹੈ। ਮਨੋਜ ਬਾਜਪੇਈ ਦੇ ਪਿਤਾ ਨੇ 85 ਸਾਲ ਦੀ ਉਮਰ 'ਚ ਐਤਵਾਰ ਦੀ ਸਵੇਰ ਦਿੱਲੀ ਦੇ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਮਨੋਜ ਬਾਜਪੇਈ ਦੇ ਕਰੀਬੀ ਸ਼ੈਲਿੰਦਰ ਪ੍ਰਤਾਪ ਸਿੰਘ ਨੇ ਇਸ ਦੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਦਿਹਾਂਤ ਦੀ ਸੂਚਨਾ ਮਿਲਦੇ ਹੀ ਮਨੋਜ ਬਾਜਪੇਈ ਦੇ ਜੱਦੀ ਪਿੰਡ ਗੌਨਾਹਾ ਪ੍ਰਖੰਡ ਦੇ ਬੇਲਵਾ 'ਚ ਮਾਤਮ ਛਾਅ ਗਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਦਿਆਲੂ ਅਤੇ ਗਰੀਬਾਂ ਦੇ ਮਦਦਗਾਰ ਸਨ। 

Bollywood Tadka
ਅਦਾਕਾਰ ਮਨੋਜ ਬਾਜਪੇਈ ਦਾ ਆਪਣੇ ਪਿਤਾ ਨਾਲ ਗਹਿਰਾ ਲਗਾਅ ਸੀ। ਬੀਤੇ ਮਹੀਨੇ ਹੀ ਜਦੋਂ ਮਨੋਜ ਬਾਜਪੇਈ ਨੂੰ ਪਿਤਾ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ ਸੀ। ਪਿਤਾ ਦੇ ਬੀਮਾਰ ਹੋਣ ਦੀ ਸੂਚਨਾ ਮਿਲਣ 'ਤੇ ਕੇਰਲ 'ਚ ਆਪਣੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਮਨੋਜ ਦਿੱਲੀ ਪਹੁੰਚ ਗਏ ਸਨ। 

Bollywood Tadka
ਦੱਸ ਦੇਈਏ ਕਿ ਮਨੋਜ ਬਾਜਪੇਈ ਦਾ ਛੋਟਾ ਭਰਾ ਸੁਜੀਤ ਬਾਜਪੇਈ ਇਕ ਮਹੀਨੇ ਤੋਂ ਪਿਤਾ ਦੀ ਦੇਖਭਾਲ ਦਿੱਲੀ 'ਚ ਕਰ ਰਿਹਾ ਸੀ। ਸੁਜੀਤ ਬਾਜਪੇਈ ਭਾਰਤ ਸਰਕਾਰ 'ਚ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਕੰਮ ਕਰਦੇ ਹਨ। 


author

Aarti dhillon

Content Editor

Related News