ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਚਿੰਤਾਜਨਕ ਤੇ ਅਮਿਤਾਭ ਪਹੁੰਚਿਆ ਦਿੱਲੀ ਹਾਈ ਕੋਰਟ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ
Friday, Nov 25, 2022 - 05:57 PM (IST)
ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਕਾਫ਼ੀ ਖ਼ਰਾਬ ਹੈ। ਡਾਕਟਰਾਂ ਮੁਤਾਬਕ, ਵਿਕਰਮ ਗੋਖਲੇ ਦੀ ਹਾਲਤ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਦਾਲਤ 'ਚ ਕੇਸ ਦਾਇਰ ਕੀਤਾ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-
ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਨੂੰ ਪੁਣੇ ਦੇ ਪੰਡਿਤ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ, ਵਿਕਰਮ ਗੋਖਲੇ ਦੀ ਹਾਲਤ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। 77 ਸਾਲਾ ਵਿਕਰਮ ਗੋਖਲੇ ਦਾ 6 ਨਵੰਬਰ ਤੋਂ ਹਸਪਤਾਲ 'ਚ ਆਉਣਾ ਜਾਣਾ ਲੱਗਿਆ ਹੋਇਆ ਸੀ। ਸੂਤਰ ਮੁਤਾਬਕ ਉਹ ਲਿਵਰ ਨਾਲ ਜੁੜੀ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਹੇ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’
ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਦਾਲਤ 'ਚ ਕੇਸ ਦਾਇਰ ਕੀਤਾ ਹੈ, ਜਿਸ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ ਸੁਣਵਾਈ ਚੱਲ ਰਹੀ ਹੈ। ਬਿੱਗ ਬੀ ਵਲੋਂ ਇਸ ਕੇਸ ਦੀ ਨੁਮਾਇੰਦਗੀ ਮਸ਼ਹੂਰ ਵਕੀਲ ਹਰੀਸ਼ ਸਾਲਵੇ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕੇਸ ਦੀ ਸੁਣਵਾਈ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਹੇਠ ਚੱਲ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਬਿੱਗ ਬੀ ਨੇ ਇਸ ਮਾਮਲੇ 'ਚ ਆਪਣੀ ਇਮੇਜ, ਆਵਾਜ਼, ਨਾਂ ਜਾਂ ਆਪਣੇ ਕਿਸੇ ਵੀ ਗੁਣ ਨੂੰ ਬਚਾਉਣ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮੁਤਾਬਕ, ਜੇਕਰ ਕੋਈ ਵਿਅਕਤੀ ਜਾਂ ਸੰਸਥਾ ਅਮਿਤਾਭ ਬੱਚਨ ਦੇ ਨਾਂ, ਆਵਾਜ਼ ਜਾਂ ਉਨ੍ਹਾਂ ਨਾਲ ਸਬੰਧਤ ਕਿਸੇ ਵੀ ਚੀਜ਼ ਦੀ ਵਰਤੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਦਾਕਾਰ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੌਰਾਨ ਇਨ੍ਹਾਂ ਕਲਾਕਾਰਾਂ ਨੂੰ ਮਸਤੀ ਕਰਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਅਦਾਕਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ 'ਚ ਉਹ ਇੱਕ ਚਾਈਨੀਜ਼ ਰੈਸਟੋਰੈਂਟ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਾਰੇ ਮਿਲ ਇਹ ਕਹਿ ਰਹੇ ਹਨ ਕਿ ਕਰਮਜੀਤ ਅਨਮੋਲ ਨੇ ਫਿਸ਼ ਦੀ ਥਾਂ ਸੱਪ ਖਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)
ਅਦਾਕਾਰ ਅੰਨੂ ਕਪੂਰ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਹਨ। ਖ਼ਬਰ ਹੈ ਕਿ ਅਨੂੰ ਕਪੂਰ ਨਾਲ ਧੋਖਾ ਹੋਇਆ ਹੈ। ਦਰਅਸਲ, ਇੱਕ ਵਿਅਕਤੀ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਹੁਣ ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੇ. ਵਾਈ. ਸੀ. ਦੇ ਨਾਂ 'ਤੇ ਅੰਨੂ ਕਪੂਰ ਤੋਂ 4.36 ਲੱਖ ਰੁਪਏ ਦੀ ਠੱਗੀ ਮਾਰੀ। ਫ਼ਿਲਹਾਲ ਇਸ ਦੋਸ਼ੀ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਅਦਾਕਾਰਾ ਆਲੀਆ ਭੱਟ ਨੇ ਆਪਣੀ ਧੀ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ। ਆਲੀਆ-ਰਣਬੀਰ ਕਪੂਰ ਨੇ ਆਪਣੀ ਧੀ ਦਾ ਨਾਂ ਰਾਹਾ ਰੱਖਿਆ ਹੈ। ਆਲੀਆ ਭੱਟ ਲਿਖਦੀ ਹੈ ਕਿ "ਸਾਡੀ ਧੀ ਰਾਹਾ ਦਾ ਨਾਂ ਉਸ ਦੀ ਦਾਦੀ ਦੁਆਰਾ ਚੁਣਿਆ ਗਿਆ ਹੈ, ਇਸ ਨਾਂ ਦਾ ਬਹੁਤ ਪਿਆਰਾ ਅਰਥ ਹੈ ... ਰਾਹਾ ਦਾ ਸ਼ਾਬਦਿਕ ਅਰਥ ਹੈ 'ਇੱਕ ਬ੍ਰਹਮ ਮਾਰਗ', ਸਵਾਹਿਲੀ 'ਚ ਇਸ ਦਾ ਅਰਥ ਹੈ 'ਖੁਸ਼ੀ', ਸੰਸਕ੍ਰਿਤ 'ਚ ਇਸ ਦਾ ਅਰਥ ਹੈ 'ਗੋਤਰਾ', ਬੰਗਾਲੀ 'ਚ ਇਸ ਦਾ ਅਰਥ ਹੈ 'ਆਰਾਮ' ਤੇ 'ਰਾਹਤ' ਅਤੇ ਅਰਬੀ 'ਚ ਇਸ ਦਾ ਅਰਥ ਹੈ 'ਸ਼ਾਂਤੀ', 'ਖੁਸ਼ੀ', 'ਆਜ਼ਾਦੀ'। ਸਾਡੀ ਧੀ ਦੇ ਨਾਂ ਦਾ ਪਹਿਲਾ ਅੱਖਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ। ਧੰਨਵਾਦ ਰਾਹਾ.. ਸਾਡੀ ਜ਼ਿੰਦਗੀ 'ਚ ਖੁਸ਼ੀਆਂ ਲਿਆਉਣ ਲਈ, ਇੰਝ ਲੱਗਦਾ ਹੈ ਕਿ ਅਸੀਂ ਹੁਣੇ ਹੀ ਜੀਵਨ ਜਿਊਣਾ ਸ਼ੁਰੂ ਕੀਤਾ ਹੈ।''
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
'ਬਿੱਗ ਬੌਸ ਓਟੀਟੀ' ਤੋਂ ਲਾਈਮਲਾਈਟ 'ਚ ਆਈ ਉਰਫੀ ਦੀ ਦੁਬਈ 'ਚ ਐਂਟਰੀ ਬੈਨ ਹੋ ਗਈ ਹੈ। ਹਾਲ ਹੀ 'ਚ ਅਰਬ ਦੇਸ਼ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ, ਜਿਸ ਦੇ ਤਹਿਤ ਇੱਕਲੇ ਨਾਮ (ਸਿੰਗਲ ਨਾਮ ਯਾਨੀਕਿ ਕੋਈ ਸਰਨੇਮ ਨਹੀਂ) ਵਾਲੇ ਭਾਰਤੀਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ, ਉਰਫੀ ਨੇ ਆਪਣੇ ਇੰਸਟਾਗ੍ਰਾਮ ਬਾਇਓ 'ਚ ਲਿਖਿਆ, 'ਮੇਰਾ ਅਧਿਕਾਰਤ ਨਾਮ UORFI' ਹੈ। ਉਰਫੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਨਾਂ ਬਦਲਿਆ ਸੀ। ਇਸ ਬਦਲਾਅ ਨਾਲ ਹੀ ਉਰਫੀ ਨੇ ਆਪਣੇ ਨਾਂ ਦੇ ਅੰਗਰੇਜ਼ੀ ਅੱਖਰਾਂ 'ਚ 'ਓ' ਜੋੜ ਦਿੱਤਾ ਸੀ। ਉਸ ਨੇ ਆਪਣੇ ਸਾਰੇ ਦਸਤਾਵੇਜ਼ਾਂ 'ਚ ਇਹ ਬਦਲਾਅ ਵੀ ਕੀਤਾ ਸੀ। ਉਰਫੀ ਜਾਵੇਦ ਦੇ ਪਾਸਪੋਰਟ 'ਤੇ ਵੀ ਹੁਣ ਉਸ ਦਾ ਨਵਾਂ ਨਾਂ ਹੈ, ਨਾਲ ਹੀ ਜਾਵੇਦ ਨੂੰ ਵੀ ਉਸ ਦੇ ਨਾਂ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਹ ਬਦਲਾਅ ਉਸ ਨੂੰ ਭਾਰੀ ਪੈ ਰਿਹਾ ਹੈ।