ਇਹ ਨੇ ਭਾਰਤ ਦੇ ਟੌਪ ਟਿਕਟਾਕ ਸਿਤਾਰੇ, ਜਿਨ੍ਹਾਂ ਦੇ ਕਰੋੜਾਂ 'ਚ ਫਾਲੋਅਰਸ ਤੇ ਅਰਬਾਂ 'ਚ ਹਨ ਲਾਈਕਸ
Tuesday, Jun 30, 2020 - 04:37 PM (IST)
ਨਵੀਂ ਦਿੱਲੀ (ਬਿਊਰੋ) — ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾਂ 59 ਐਪਲੀਕੇਸ਼ਨ 'ਚ ਸਭ ਤੋਂ ਜ਼ਿਆਦਾ ਚਰਚਾ ਟਿਕਟਾਕ 'ਤੇ ਹੋ ਰਹੀ ਹੈ, ਜੋ ਪਹਿਲਾਂ ਤੋਂ ਹੀ ਕਾਫ਼ੀ ਸੁਰਖੀਆਂ 'ਚ ਹੈ। ਦਰਅਸਲ, ਟਿਕਟਾਕ ਚੀਨੀ ਐਪ ਹੋਣ ਦੇ ਨਾਲ-ਨਾਲ ਕੰਟੈਂਟ ਦੇ ਕਾਰਨ ਵੀ ਚਰਚਾ 'ਚ ਰਿਹਾ। ਟਿਕਟਾਕ ਅਜਿਹਾ ਪਲੇਟਫਾਰਮ ਹੈ, ਜਿਥੇ ਕਈ ਆਮ ਯੂਜ਼ਰਸ ਨੇ ਬਾਲੀਵੁੱਡ ਹਸਤੀਆਂ ਤੋਂ ਵੀ ਜ਼ਿਆਦਾ ਫੈਨ ਫਾਲੋਇੰਗ ਬਣਾ ਰੱਖੀ ਹੈ। ਕਈ ਅਜਿਹੇ ਵੀ ਯੂਜ਼ਰਸ ਹਨ, ਜਿਨ੍ਹਾਂ ਦੇ ਫਾਲੋਅਰਸ ਕਰੋੜਾਂ 'ਚ ਹੈ ਅਤੇ ਉਨ੍ਹਾਂ ਦੇ ਲਾਈਕਸ ਦੀ ਗਿਣਤੀ ਅਰਬਾਂ 'ਚ ਪਹੁੰਚ ਗਈ ਹੈ। ਅਜਿਹੇ 'ਚ ਜਾਣਦੇ ਹਾਂ ਕਿ ਭਾਰਤ ਦੇ ਟੌਪ 10 ਫਾਲੋਅਰਸ ਕਿਹੜੇ-ਕਿਹੜੇ ਹਨ :-
ਰਿਆਜ਼ ਅਲੀ
ਰਿਆਜ਼ ਅਲੀ ਫਾਲੋਅਰਸ 'ਚ ਸਭ ਤੋਂ ਉੱਪਰ ਹੈ, ਜਿਨ੍ਹਾਂ ਦੇ 42.9 ਮਿਲੀਅਨ ਯਾਨੀਕਿ 4 ਕਰੋੜ 29 ਲੱਖ ਫਾਲੋਅਰਸ ਹਨ। ਨਾਲ ਹੀ ਉਨ੍ਹਾਂ ਦੇ ਲਾਈਕਸ 2 ਬਿਲੀਅਨ ਯਾਨੀ ਕਿ 2 ਅਰਬ ਪਹੁੰਚ ਗਏ ਹਨ।
ਫੈਸਲ ਸ਼ੇਖ
ਫੈਸਲ ਸ਼ੇਖ ਦੇ 31.5 ਮਿਲੀਅਨ ਯਾਨੀਕਿ 3 ਕਰੋੜ 15 ਲੱਖ ਫਾਲੋਅਰਸ ਹਨ ਅਤੇ 2 ਅਰਬ ਲਾਈਕਸ ਹੋ ਚੁੱਕੇ ਹਨ।
ਅਰਸ਼ਿਫਾ ਖਾਨ
ਅਰਸ਼ਿਫਾ ਖਾਨ ਨੇ ਵੀ ਟਿਕਟਾਕ 'ਤੇ ਖਾਸ ਪਛਾਣ ਬਣਾਈ ਹੈ ਤੇ ਉਸ ਦੇ ਲਾਈਕਸ ਕਰੀਬ 75 ਕਰੋੜ ਹੁੰਦੇ ਹਨ।
ਜੰਨਤ ਜ਼ੁਬੈਰ ਰਹਿਮਾਨੀ
ਜੰਨਤ ਜ਼ੁਬੈਰ ਰਹਿਮਾਨੀ ਦੇ 27.9 ਮਿਲੀਅਨ ਯਾਨੀਕਿ 2 ਕਰੋੜ 79 ਲੱਖ ਫਾਲੋਅਰਸ ਹਨ। ਉਸ ਦੇ ਲਾਈਕਸ ਕਰੀਬ 740 ਮਿਲੀਅਨ ਯਾਨੀਕਿ 74 ਕਰੋੜ ਲਾਈਕਸ ਹਨ।
ਆਵੇਜ ਦਰਬਾਰ
ਆਵੇਜ ਦਰਬਾਰ ਦੇ 25.8 ਮਿਲੀਅਨ ਯਾਨੀ 2 ਕਰੋੜ 58 ਲੱਖ ਫਾਲੋਅਰਸ ਹਨ। ਉਨ੍ਹਾਂ ਦੇ ਲਾਈਕਸ ਕਰੀਬ 1.1 ਬਿਲੀਅਨ ਯਾਨੀਕਿ 1 ਅਰਬ ਤੋਂ ਜ਼ਿਆਦਾ ਲੱਖ ਲਾਈਕਸ ਹਨ।
ਸਮੀਸ਼ਾ ਸੂਦ
ਸਮੀਸ਼ਾ ਸੂਦ ਦੇ 24.3 ਮਿਲੀਅਨ ਯਾਨੀਕਿ 2 ਕਰੋੜ 43 ਲੱਖ ਫਾਲੋਅਰਸ ਹੈ। ਉਨ੍ਹਾਂ ਦੇ ਲਾਈਕਸ ਕਰੀਬ 1.2 ਬਿਲੀਅਨ ਯਾਨੀਕਿ 1 ਅਰਬ ਤੋਂ ਜ਼ਿਆਦਾ ਲਾਈਕਸ ਹਨ।
ਅਵਨੀਤ ਕੌਰ
ਅਵਨੀਤ ਕੌਰ ਦੇ 22.3 ਮਿਲੀਅਨ ਯਾਨੀਕਿ 2 ਕਰੋੜ 23 ਲੱਖ ਫਾਲੋਅਰਸ ਹਨ। ਉਨ੍ਹਾਂ ਦੇ ਲਾਈਕਸ ਕਰੀਬ 550.6 ਮਿਲੀਅਨ ਯਾਨੀ ਕਿ 55 ਕਰੋੜ ਲਾਈਕਸ ਹਨ।
ਪ੍ਰਿਯੰਕਾ ਕੌਰ
ਪ੍ਰਿਯੰਕਾ ਕੌਰ ਦੇ 22.4 ਮਿਲੀਅਨ ਯਾਨੀਕਿ 2 ਕਰੋੜ 24 ਲੱਖ ਫਾਲੋਅਰਸ ਹਨ। ਉਨ੍ਹਾਂ ਦੇ ਲਾਈਕਸ ਕਰੀਬ 455 ਮਿਲੀਅਨ ਯਾਨੀਕਿ 45 ਕਰੋੜ ਲਾਈਕਸ ਹਨ।
ਬਿਊਟੀ ਖਾਨ
ਬਿਊਟੀ ਖਾਨ ਦੇ 21.3 ਮਿਲੀਅਨ ਯਾਨੀਕਿ 2 ਕਰੋੜ 13 ਲੱਖ ਫਾਲੋਅਰਸ ਹਨ। ਉਨ੍ਹਾਂ ਦੇ ਲਾਈਕਸ ਕਰੀਬ 637.6 ਮਿਲੀਅਨ ਯਾਨੀ ਕਿ 63 ਕਰੋੜ ਲਾਈਕਸ ਹਨ।