ਉਲਟਾ ਜਵਾਬ ਦੇਣ ’ਤੇ ਨੇਹਾ ਕੱਕੜ ਨੂੰ ਮਾਰਿਆ ਭਰਾ ਟੋਨੀ ਕੱਕੜ ਨੇ ਥੱਪੜ, ਵੀਡੀਓ ਵਾਇਰਲ

Thursday, Nov 19, 2020 - 08:01 PM (IST)

ਉਲਟਾ ਜਵਾਬ ਦੇਣ ’ਤੇ ਨੇਹਾ ਕੱਕੜ ਨੂੰ ਮਾਰਿਆ ਭਰਾ ਟੋਨੀ ਕੱਕੜ ਨੇ ਥੱਪੜ, ਵੀਡੀਓ ਵਾਇਰਲ

ਜਲੰਧਰ (ਬਿਊਰੋ)– ਬਾਲੀਵੁੱਡ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਦੁਬਈ ’ਚ ਹਨੀਮੂਨ ਮਨਾ ਰਹੀ ਹੈ। ਇਸ ਦੌਰਾਨ ਨੇਹਾ ਕੱਕੜ ਦੀ ਇਕ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਆਪਣੇ ਭਰਾ ਟੋਨੀ ਕੱਕੜ ਤੇ ਭੈਣ ਸੋਨੂੰ ਕੱਕੜ ਨਾਲ ਨਜ਼ਰ ਆ ਰਹੀ ਹੈ। ਵੀਡੀਓ ’ਚ ਸੋਨੂੰ ਕੱਕੜ ਟੋਨੀ ਤੇ ਨੇਹਾ ਕੋਲੋਂ ਇਕ ਸਵਾਲ ਪੁੱਛ ਰਹੀ ਹੈ, ਜਿਸ ਦਾ ਦੋਵੇਂ ਉਲਟਾ ਜਵਾਬ ਦਿੰਦੇ ਹਨ। ਨੇਹਾ ਦੇ ਉਲਟੇ ਜਵਾਬ ਦੇ ਚਲਦਿਆਂ ਟੋਨੀ ਕੱਕੜ ਉਸ ਨੂੰ ਥੱਪੜ ਵੀ ਮਾਰਦਾ ਹੈ।

 
 
 
 
 
 
 
 
 
 
 
 
 
 
 
 

A post shared by rafiya attar (@neheartrafiya)

ਨੇਹਾ ਦੀ ਇਹ ਵੀਡੀਓ ਉਸ ਦੇ ਕਿਸੇ ਫੈਨ ਪੇਜ ਨੇ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਹੈ। ਤਿੰਨੇ ਭੈਣ-ਭਰਾ ਫਨੀ ਵੀਡੀਓ ਬਣਾਉਂਦੇ ਸਾਫ ਨਜ਼ਰ ਆ ਰਹੇ ਹਨ। ਸੋਨੂੰ ਕੱਕੜ ਸਵਾਲ ਪੁੱਛਦੀ ਹੈ ਕਿ ਜ਼ਿਆਦਾ ਬਾਦਾਮ ਖਾਣ ਨਾਲ ਕੀ ਹੁੰਦਾ ਹੈ? ਇਸ ’ਤੇ ਨੇਹਾ ਕੱਕੜ ਕਾਮੇਡੀਅਨ ਕੀਕੂ ਸ਼ਾਰਦਾ ਦੀ ਆਵਾਜ਼ ’ਚ ਜਵਾਬ ਦਿੰਦੀ ਹੈ ‘ਬਾਦਾਮ ਖਤਮ ਹੋ ਜਾਂਦੇ ਹਨ’। ਉਸ ਦੀ ਇਸ ਗੱਲ ’ਤੇ ਜਿਥੇ ਤਿੰਨੇ ਹੱਸਣਾ ਸ਼ੁਰੂ ਕਰ ਦਿੰਦੇ ਹਨ, ਉਥੇ ਮਜ਼ਾਕ ’ਚ ਟੋਨੀ ਕੱਕੜ ਨੇਹਾ ਕੱਕੜ ਦੇ ਥੱਪੜ ਵੀ ਮਾਰਦਾ ਹੈ। ਤਿੰਨਾਂ ਦੀ ਇਸ ਵੀਡੀਓ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੂਬ ਆਨੰਦ ਮਾਣ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਨੇਹਾ ਕੱਕੜ ਦੀ ਇਸ ਵੀਡੀਓ ਨੂੰ ਹੁਣ ਤਕ 11 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਸੀ। ਬੀਤੇ ਮਹੀਨੇ ਹੀ ਉਹ ਰਾਈਜ਼ਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ ’ਚ ਬੱਝੀ ਸੀ। ਉਸ ਦੇ ਵਿਆਹ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਦਾ ਆਖਰੀ ਵਾਰ ‘ਨੇਹੂ ਦਾ ਵਿਆਹ’ ਗੀਤ ਰਿਲੀਜ਼ ਹੋਇਆ ਸੀ, ਜਿਸ ’ਚ ਉਹ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਨਾਲ ਦਿਖਾਈ ਦਿੱਤੀ ਸੀ।


author

Rahul Singh

Content Editor

Related News