ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਇਸ ਬਾਲੀਵੁੱਡ ਕੋਰੀਓਗ੍ਰਾਫਰ ਨੂੰ ਕੀਤਾ ਪ੍ਰਪੋਜ਼, ਵਾਇਰਲ ਹੋਈ ਵੀਡੀਓ

Tuesday, Sep 28, 2021 - 02:53 PM (IST)

ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਇਸ ਬਾਲੀਵੁੱਡ ਕੋਰੀਓਗ੍ਰਾਫਰ ਨੂੰ ਕੀਤਾ ਪ੍ਰਪੋਜ਼, ਵਾਇਰਲ ਹੋਈ ਵੀਡੀਓ

ਨਵੀਂ ਦਿੱਲੀ :  ਓਲੰਪਿਕ 2020 ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਪਿਛਲੇ ਕੁਝ ਸਮੇਂ ਤੋਂ ਹਰ ਪਾਸੇ ਛਾਏ ਹੋਏ ਹਨ। ਨੀਰਜ ਇਨ੍ਹਾਂ ਦਿਨੀਂ ਵਿਗਿਆਪਨਾਂ ਤੋਂ ਲੈ ਕੇ ਸ਼ੋਜ਼ ਤਕ 'ਚ ਨਜ਼ਰ ਆ ਰਹੇ ਹਨ। ਨੀਰਜ ਦੀ ਵੱਖ-ਵੱਖ ਥਾਂਵਾਂ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਆਏ ਦਿਨ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਨੀਰਜ ਚੋਪੜਾ ਇਕ ਵਿਗਿਆਪਨ 'ਚ ਨਜ਼ਰ ਆਏ ਸਨ, ਉੱਥੇ ਹੁਣ ਗੋਲਡ ਮੈਡਲਿਸਟ ਜਲਦ ਹੀ ਕਲਰਜ਼ ਦੇ ਡਾਂਸਿੰਗ ਰਿਐਲਟੀ ਸ਼ੋਅ 'ਡਾਂਸ ਪਲਸ 6' 'ਚ ਨਜ਼ਰ ਆਉਣ ਵਾਲੇ ਹਨ।

'ਡਾਂਸ ਪਲਸ 6' ਦੇ ਅਪਕਮਿੰਗ ਐਪੀਸੋਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕੁਝ ਅਜਿਹਾ ਕਰਦੇ ਦਿਖਾਈ ਦੇ ਰਹੇ ਹਨ ਜਿਸ ਨੂੰ ਅੱਜ ਤਕ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਇਸ ਵੀਡੀਓ 'ਚ ਨੀਰਜ ਬਾਲੀਵੁੱਡ ਕੋਰੀਓਗ੍ਰਾਫ ਤੇ ਸ਼ੋਅ ਦੀ ਜੱਜ ਸ਼ਕਤੀ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਨੀਰਜ ਕਾਫ਼ੀ ਸਹਿਮੇ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਇਹ ਸਾਫ ਸਮਝ ਆ ਰਿਹਾ ਹੈ ਕਿ ਉਨ੍ਹਾਂ ਲਈ ਇਹ ਕਾਫੀ ਮੁਸ਼ਕਲ ਟਾਸਕ ਹੈ।

ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਨੀਰਜ ਪਹਿਲਾਂ ਸਾਰੇ ਕੰਟੈਂਸਟੈਂਟ ਨਾਲ ਖ਼ੂਬ ਡਾਂਸ ਕਰਦੇ ਹਨ ਫਿਰ ਸ਼ਕਤੀ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਪ੍ਰਪੋਜ਼ ਕਰ ਕੇ ਦਿਖਾਉਣ। ਸ਼ਕਤੀ ਦੀ ਗੱਲ ਸੁਣ ਕੇ ਹੋਸਟ ਰਾਘਵ ਜੁਆਇਲ ਪਰੇਸ਼ਾਨ ਹੋ ਜਾਂਦੇ ਹਨ ਤੇ ਬਾਕੀ ਸਾਰੇ ਹਸਣ ਲੱਗ ਜਾਂਦੇ ਹਨ। ਇਸ ਤੋਂ ਬਾਅਦ ਸ਼ਕਤੀ ਤੇ ਨੀਰਜ ਸਟੇਜ਼ 'ਤੇ ਆਉਂਦੇ ਹਨ।

 
 
 
 
 
 
 
 
 
 
 
 
 
 
 
 

A post shared by DANCE plus 6 🕺💃 (@danceplus6_kingdom)

ਨੀਰਜ ਸਟੇਜ 'ਤੇ ਪਹੁੰਚ ਕੇ ਸ਼ਕਤੀ ਮੋਹਨ ਨੂੰ ਕਹਿੰਦੇ ਹਨ, ''ਮੇਰੀ ਲਾਈਫ 'ਚ ਤਾਂ ਸਭ ਤੋਂ ਜ਼ਰੂਰੀ ਜੈਵਲਿਨ ਹੈ। ਬਾਕੀ ਮੈਂ ਨਾ ਤਾਂ ਚੰਗਾ ਖਾਣਾ ਬਣਾਉਂਦਾ ਹੈ ਤੇ ਨਾ ਹੀ ਟਾਈਮ ਦੇ ਸਕਦਾ ਹਾਂ। ਇਹ ਸੁਣ ਕੇ ਸ਼ਕਤੀ ਤਾਂ ਚੁੱਪ ਰਹਿ ਜਾਂਦੀ ਹੈ ਪਰ ਰਾਘਵ, ਨੀਰਜ ਚੋਪੜਾ ਨੂੰ ਕਹਿੰਦੇ ਹਨ, 'ਭਾਈ ਤੁਸੀਂ ਗਲਤ ਥਾਂ ਜੈਵਲਿਨ ਸੁੱਟਿਆ ਹੈ।'' ਰਾਘਵ ਦੀ ਗੱਲ ਸੁਣ ਕੇ ਨੀਰਜ ਚੋਪੜਾ ਤੇ ਬਾਕੀ ਸਾਰੇ ਲੋਕ ਹੱਸਣ ਲੱਗ ਜਾਂਦੇ ਹਨ। ਰਾਘਵ, ਨੀਰਜ ਨੂੰ ਗਲ਼ੇ ਲਾ ਲੈਂਦੇ ਹਨ। ਸੋਸ਼ਲ ਮੀਡੀਆ 'ਤੇ ਨੀਰਜ, ਰਾਘਵ ਤੇ ਸ਼ਕਤੀ ਦਾ ਇਹ ਮਸਤੀ ਭਰਿਆ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by DANCE plus 6 🕺💃 (@danceplus6_kingdom)

 


author

sunita

Content Editor

Related News