ਟਾਇਲਟ ਵੀਡੀਓ ਵਿਵਾਦ : ਖੁਸ਼ਬੂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਲੋੜ
Friday, Jul 28, 2023 - 02:31 PM (IST)
ਮੰਗਲੂਰੂ (ਭਾਸ਼ਾ) - ਅਭਿਨੇਤਰੀ ਅਤੇ ਕੌਮੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਿਊ.) ਦੀ ਮੈਂਬਰ ਖੁਸ਼ਬੂ ਸੁੰਦਰ ਨੇ ਕਿਹਾ ਕਿ ਇਥੇ ਇਕ ਪੈਰਾਮੈਡੀਕਲ ਕਾਲਜ ਦੇ ਟਾਇਲਟ ਵਿਚ ਕਥਿਤ ਤੌਰ ’ਤੇ ਇਕ ਲੜਕੀ ਦੇ ਬਣਾਏ ਗਏ ਵੀਡੀਓ ਸਬੰਧੀ ਕਿਸੇ ਸਿੱਟੇ ’ਤੇ ਪਹੁੰਚਣ ਜਾਂ ਇਸ ਘਟਨਾ ਨੂੰ ਫਿਰਕੂ ਰੰਗਤ ਦੇਣ ਤੋਂ ਪਹਿਲਾਂ ਇਸਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ, ਭਰਾ ਦੇ ਗਲ ਲੱਗ ਰੋਇਆ
ਉਹ ਵੀਰਵਾਰ ਨੂੰ ਕਾਲਜ ਪਹੁੰਚੀ ਅਤੇ ਘਟਨਾ ਦੀ ਜਾਂਚ ਨੂੰ ਲੈ ਕੇ ਕਾਲਜ ਪ੍ਰਬੰਧਕਾਂ, ਪੀੜਤਾ ਅਤੇ ਘਟਨਾ ’ਚ ਸ਼ਾਮਲ ਵਿਦਿਆਰਥੀਆਂ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਹੈ। ਬੁੱਧਵਾਰ ਨੂੰ ਉਡੁਪੀ ਪਹੁੰਚੇ ਸੁੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਵਿਦਿਆਕੁਮਾਰੀ ਅਤੇ ਪੁਲਸ ਸੁਪਰਡੈਂਟ ਅਕਸ਼ੈ ਮਛਿੰਦਰਾ ਨਾਲ ਮੀਟਿੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ : ਤਮੰਨਾ ਭਾਟੀਆ ਨੇ ਮੁੰਬਈ ’ਚ ‘ਕਾਵਾਲਾ’ ਦਾ ਹਿੰਦੀ ਵਰਜ਼ਨ ਕੀਤਾ ਲਾਂਚ
ਸੁੰਦਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐੱਨ. ਸੀ. ਡਬਲਿਊ. ਅਤੇ ਪੁਲਸ ਨੂੰ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਜਦੋਂ ਤੱਕ ਠੋਸ ਸਬੂਤ ਨਹੀਂ ਮਿਲਦੇ, ਚਾਰਜਸ਼ੀਟ ਦਾਇਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਲਸ ਨੇ ਕਥਿਤ ਤੌਰ ’ਤੇ ਵੀਡੀਓ ਬਣਾਉਣ ਵਾਲੀਆਂ 3 ਲੜਕੀਆਂ ਦੇ ਮੋਬਾਈਲ ਫ਼ੋਨ ਡਾਟਾ ਰਿਕਵਰੀ ਲਈ ਭੇਜ ਦਿੱਤਾ ਹੈ। ਐੱਨ. ਸੀ. ਡਬਲਿਊ. ਅਤੇ ਪੁਲਸ ਆਪਣਾ ਕੰਮ ਕਰ ਰਹੇ ਹਨ ਅਤੇ ਅਸੀਂ ਜੱਜ ਦੀ ਭੂਮਿਕਾ ਨਿਭਾਏ ਬਿਨਾਂ ਜਾਂਚ ਨੂੰ ਪੂਰਾ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।