ਅੱਜ ਹੈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦਾ ਜਨਮਦਿਨ, ਜਾਣੋ ਜ਼ਿੰਦਗੀ ਨਾਲ ਜੁੜੇ ਦਿਲਚਸਪ ਕਿੱਸੇ
Saturday, Oct 19, 2024 - 01:03 PM (IST)
ਜਲੰਧਰ- ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ । ਇਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਖ਼ਾਸ ਗੱਲਾਂ ਦੱਸਾਂਗੇ । ਸੰਨੀ ਦਿਓਲ ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜਦਾ ਰਿਹਾ ਹੈ। ਸਭ ਤੋਂ ਪਹਿਲਾਂ ਅਦਾਕਾਰ ਦੀ ਜ਼ਿੰਦਗੀ 'ਚ ਅੰਮ੍ਰਿਤਾ ਸਿੰਘ ਆਈ ਸੀ ।ਦੋਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ ਪਰ ਡਿੰਪਲ ਕਪਾੜੀਆ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਇੰਨੀਆਂ ਜ਼ਿਆਦਾ ਸਨ ਕਿ ਡਿੰਪਲ ਦੀ ਵੱਡੀ ਧੀ ਤਾਂ ਸੰਨੀ ਦਿਓਲ ਨੂੰ ਛੋਟੇ ਪਾਪਾ ਤੱਕ ਕਹਿਣ ਲੱਗ ਪਈ ਸੀ।ਦੋਵਾਂ ਦਾ ਕੁਝ ਸਮਾਂ ਪਹਿਲਾਂ ਲੰਡਨ ਤੋਂ ਇੱਕ ਪੁਰਾਣਾ ਵੀਡੀਓ ਵੀ ਸਾਹਮਣੇ ਆਇਆ ਸੀ।ਜਿਸ ‘ਚ ਦੋਵੇਂ ਮੈਟਰੋ ਸਟੇਸ਼ਨ ‘ਤੇ ਬੈਠੇ ਨਜ਼ਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ -ਇਸ YouTuber ਨੂੰ ਮਿਲੀਆਂ ਧਮਕੀਆਂ, ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਸੰਨੀ ਦਿਓਲ 1984 ‘ਚ ਪੂਜਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ । ਪੂਜਾ ਬ੍ਰਿਟਿਸ਼ ਮਾਂ ਸਾਰਾ ਅਤੇ ਭਾਰਤੀ ਮਲ ਦੇ ਕ੍ਰਿਸ਼ਣਨ ਦੇਵ ਮਾਹਲ ਦੀ ਧੀ ਹੈ।ਉਸ ਦਾ ਅਸਲੀ ਨਾਂਅ ਲਿੰਡਾ ਹੈ ਪਰ ਸੰਨੀ ਦਿਓਲ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਮ ਲਿੰਡਾ ਤੋਂ ਬਦਲ ਕੇ ਪੂਜਾ ਕਰ ਲਿਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਪਰ ਉਸ ਵੇਲੇ ਮੀਡੀਆ ਰਿਪੋਟਸ ਦੀ ਮੰਨੀਏ ਤਾਂ ਸੰਨੀ ਦਿਓਲ ਨੇ ਇਨ੍ਹਾਂ ਤਸਵੀਰਾਂ ਨੂੰ ਝੂਠਾ ਦੱਸ ਕੇ ਵਿਆਹ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ ।ਇਹ ਵੀ ਕਿਹਾ ਜਾਂਦਾ ਹੈ ਕਿ ਪੂਜਾ ਸੰਨੀ ਦਿਓਲ ਦੀ ਬਚਪਨ ਦੀ ਦੋਸਤ ਸੀ।ਮੀਡੀਆ ਰਿਪੋਟਸ ਮੁਤਾਬਕ ਅੰਮ੍ਰਿਤਾ ਸਿੰਘ ਤੇ ਡਿੰਪਲ ਕਪਾਡੀਆ ਦੇ ਨਾਲ ਕਥਿਤ ਰਿਲੇਸ਼ਨ ਦੇ ਚੱਲਦੇ ਸੰਨੀ ਨੇ ਪੂਜਾ ਨਾਲ ਵਿਆਹ ਦੀਆਂ ਖਬਰਾਂ ਨੂੰ ਨਕਾਰਿਆ ਸੀ ।ਦੱਸ ਦਈਏ ਕਿ ਪੂਜਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਅਤੇ ਕਦੇ ਵੀ ਉਹ ਮੀਡੀਆ ਦੇ ਸਾਹਮਣੇ ਨਹੀਂ ਆਈ। ਉਹ ਆਖਰੀ ਵਾਰ ਪੁੱਤਰ ਕਰਣ ਦਿਓਲ ਦੇ ਵਿਆਹ ‘ਤੇ ਜਨਤਕ ਤੌਰ ‘ਤੇ ਨਜ਼ਰ ਆਈ ਸੀ ।
ਇਹ ਖ਼ਬਰ ਵੀ ਪੜ੍ਹੋ -BillBoard ਦੇ ਮੈਗਜ਼ੀਨ ਕਵਰ 'ਤੇ ਛਾਏ Diljit Dosanjh, ਹਾਸਲ ਕੀਤੀ ਇਹ ਉਪਲਬਧੀ
ਸੰਨੀ ਦਿਓਲ ਦੇ ਕਰੀਅਰ ਦੀ ਪਹਿਲੀ ਫਿਲਮ
ਸੰਨੀ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਬੇਤਾਬ' ਨਾਲ ਕੀਤੀ ਸੀ, ਇਸ ਫਿਲਮ ਵਿੱਚ ਉਹਨਾਂ ਨਾਲ ਅਦਾਕਾਰਾ ਅੰਮ੍ਰਿਤਾ ਸਿੰਘ ਸੀ। ਸੰਨੀ ਦਿਓਲ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਐਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ 'ਬਾਰਡਰ', 'ਦਾਮਿਨੀ', 'ਘਾਇਲ', 'ਚੁੱਪ', 'ਡਰ', 'ਗਦਰ', 'ਬਦਨਾਮ' ਵਰਗੀਆਂ ਕਈ ਹਿੱਟ ਫਿਲਮਾਂ ਸਿਨੇਮਾ ਜਗਤ ਨੂੰ ਦਿੱਤੀਆਂ ਹਨ। ਅਦਾਕਾਰ ਨੇ ਹਾਲ ਹੀ ਵਿੱਚ ਹਿੰਦੀ ਸਿਨੇਮਾ ਨੂੰ ਬਲਾਕਬਸਟਰ ਫਿਲਮ 'ਗਦਰ 2' ਦਿੱਤੀ ਹੈ, ਜਿਸ ਨੇ ਪੂਰੇ ਹਿੰਦੀ ਸਿਨੇਮਾ ਵਿੱਚ ਧੂੰਮਾਂ ਪਾ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।