ਅਦਾਕਾਰਾ ਨਰਗਿਸ ਫ਼ਾਖਰੀ ਦਾ ਅੱਜ ਹੈ ਜਨਮਦਿਨ, ਜਾਣੋ ਕਿਸ ਤਰ੍ਹਾਂ ਹੋਈ ਬਾਲੀਵੁੱਡ ''ਚ ਐਂਟਰੀ

Sunday, Oct 20, 2024 - 12:49 PM (IST)

ਅਦਾਕਾਰਾ ਨਰਗਿਸ ਫ਼ਾਖਰੀ ਦਾ ਅੱਜ ਹੈ ਜਨਮਦਿਨ, ਜਾਣੋ ਕਿਸ ਤਰ੍ਹਾਂ ਹੋਈ ਬਾਲੀਵੁੱਡ ''ਚ ਐਂਟਰੀ

ਮੁੰਬਈ- ਬਾਲੀਵੁੱਡ ਦੀ ਰਾਕਸਟਾਰ ਗਰਲ ਨਰਗਿਸ ਫ਼ਾਖਰੀ ਅੱਜ 45 ਸਾਲ ਦੀ ਹੋ ਗਈ ਹੈ। ਨਰਗਿਸ ਫ਼ਾਖਰੀ ਦਾ ਜਨਮ 20 ਅਕਤੂਬਰ 1979 ਨੂੰ ਨਿਊਯਾਰਕ 'ਚ ਹੋਇਆ ਹੈ। ਨਰਗਿਸ ਦੀ ਮਾਂ ਮੈਰੀ ਫ਼ਾਖਰੀ ਇਕ ਈਸਾਈ ਸੀ ਜਦਕਿ ਉਸ ਦੇ ਪਿਤਾ ਮੁਹੰਮਦ ਫ਼ਾਖਰੀ ਪਾਕਿਸਤਾਨੀ ਸਨ। ਨਰਗਿਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਜਦੋਂ ਉਹ ਛੇ ਸਾਲ ਦੀ ਸੀ। ਕੁਝ ਸਾਲਾਂ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ। 

PunjabKesari

ਨਰਗਿਸ ਫ਼ਾਖਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਇੱਕ ਮਾਡਲ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਸਨੇ ਅਮਰੀਕਾਜ਼ ਨੈਕਸਟ ਟਾਪ ਮਾਡਲ (2004) 'ਚ ਹਿੱਸਾ ਲਿਆ। ਫਿਰ ਉਸ ਨੇ ਅਮਰੀਕਾ 'ਚ ਪੇਸ਼ੇਵਰ ਮਾਡਲਿੰਗ ਕੀਤੀ। ਉਸ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਥਾਈਲੈਂਡ, ਹਾਂਗਕਾਂਗ, ਜਰਮਨੀ ਅਤੇ ਬ੍ਰਿਟੇਨ ਆਦਿ ਦੇਸ਼ਾਂ 'ਚ ਕਈ ਮਾਡਲਿੰਗ ਏਜੰਸੀਆਂ ਨਾਲ ਕੰਮ ਕੀਤਾ। 

PunjabKesari

ਸਾਲ 2009 ਦੌਰਾਨ ਨਰਗਿਸ ਕਿੰਗਫਿਸ਼ਰ ਦੀ ਕੈਲੰਡਰ ਗਰਲ ਬਣ ਗਈ, ਜਿਸ ਨੇ ਉਸ ਲਈ ਬਾਲੀਵੁੱਡ ਦਾ ਰਾਹ ਖੋਲ੍ਹਿਆ। ਕਿੰਗਫਿਸ਼ਰ ਦੇ ਕੈਲੰਡਰ 'ਚ ਨਰਗਿਸ ਨੂੰ ਦੇਖ ਕੇ ਇਮਤਿਆਜ਼ ਅਲੀ ਨੇ ਉਸ ਨੂੰ ਫਿਲਮ ਰਾਕਸਟਾਰ ਦੀ ਪੇਸ਼ਕਸ਼ ਕੀਤੀ। ਸਾਲ 2011 'ਚ ਰਿਲੀਜ਼ ਹੋਈ ਇਸ ਫਿਲਮ 'ਚ ਰਣਬੀਰ ਕਪੂਰ ਅਤੇ ਨਰਗਿਸ ਫਾਖਰੀ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਫਿਲਮ 'ਜਾਸੂਸ' ਰਾਹੀਂ ਵੀ ਹਾਲੀਵੁੱਡ 'ਚ ਡੈਬਿਊ ਕੀਤਾ ਸੀ। ਇਨ੍ਹੀਂ ਦਿਨੀਂ ਨਰਗਿਸ 'ਹਾਊਸਫੁੱਲ 5' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News