ਦੁਰਗਾ ਬਣੀ ਨੁਸਰਤ ਜਹਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ

09/30/2020 9:46:09 AM

ਸਹਾਰਨਪੁਰ (ਬਿਊਰੋ) : ਮੁਸਲਿਮ ਧਾਰਮਿਕ ਗੁਰੂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਬੰਗਾਲੀ ਫ਼ਿਲਮ ਅਦਾਕਾਰਾ ਨੁਸਰਤ ਜਹਾਂ ਦੇ ਦੇਵੀ ਦੁਰਗਾ ਦੇ ਰੂਪ ਵਿਚ ਤਸਵੀਰ ਖਿੱਚਵਾਉਣ ਤੋਂ ਨਾਰਾਜ਼ ਹਨ। ਨੁਸਰਤ ਦੇ ਇਸ ਫੋਟੋਸ਼ੂਟ ਕਾਰਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਕ ਯੂਜ਼ਰਸ ਨੇ ਨੁਸਰਤ ਨੂੰ ਧਮਕੀ ਦਿੰਦੇ ਹੋਏ ਲਿਖਿਆ ਤੇਰੀ ਮੌਤ ਦਾ ਸਮਾਂ ਆ ਗਿਆ ਹੈ, ਕੀ ਤੂੰ ਆਪਣਾ ਸਰੀਰ ਨਹੀਂ ਢੱਕ ਸਕਦੀ। ਇਸ ਤੋਂ ਇਲਾਵਾ ਇਕ ਹੋਰ ਯੂਜ਼ਰਸ ਨੇ ਨੁਸਰਤ ਨੂੰ ਆਪਣਾ ਨਾ ਬਦਲਣ ਲਈ ਕਿਹਾ। ਇਨ੍ਹਾਂ ਧਮਕੀਆਂ ਤੋਂ ਬਾਅਦ ਟੀ. ਐੱਮ. ਸੀ. ਸੰਸਦ ਮੈਂਬਰ ਵਲੋਂ ਅਧਿਕਾਰਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹ ਖ਼ੁਦ ਅਜੇ ਲੰਡਨ ਵਿਚ ਹੈ, ਅਜਿਹੇ ਵਿਚ ਮੰਤਰਾਲਾ ਤੇ ਬੰਗਾਲ ਸਰਕਾਰ ਤੋਂ ਸੁਰੱਖਿਆ ਮੰਗੀ ਹੈ।

 
 
 
 
 
 
 
 
 
 
 
 
 
 

Shubho mahalaya... সকল কে.

A post shared by Nusrat (@nusratchirps) on Sep 16, 2020 at 7:46pm PDT

ਦੱਸ ਦਈਏ ਕਿ ਸਹਾਰਨਪੁਰ ਸਥਿਤ ਦੇਵਬੰਦ ਉਲੇਮਾ ਦਾ ਕਹਿਣਾ ਹੈ ਕਿ ਧਰਮ ਕਿਸੇ ਨੂੰ ਵੀ ਇਸਲਾਮ ਵਿਚ ਜਾਤੀਗਤ ਜੀਵਨ ਵਿਚ ਵਿਘਨ ਪਾਉਣ ਦੀ ਆਗਿਆ ਨਹੀਂ ਦਿੰਦਾ ਪਰ ਨੁਸਰਤ ਹਮੇਸ਼ਾਂ ਕਿਸੇ ਨਾ ਕਿਸੇ ਵਿਵਾਦ ਵਿਚ ਰਹਿੰਦੀ ਹੈ। ਲੋਕਾਂ ਨੂੰ ਨੁਸਰਤ ਜਹਾਂ ਦੇ ਕੰਮ ਨੂੰ ਲੈ ਕੇ ਇਤਰਾਜ਼ ਹੈ ਅਤੇ ਹੋਣਾ ਵੀ ਚਾਹੀਦਾ ਹੈ, ਕਿਉਂਕਿ ਜਿਸ ਕਿਸਮ ਦਾ ਕੰਮ ਉਹ ਕਰਦੇ ਹਨ, ਉਹ ਮੁਸਲਮਾਨ ਭਾਈਚਾਰੇ ਨੂੰ ਸ਼ੋਭਾ ਨਹੀਂ ਦਿੰਦਾ।

 
 
 
 
 
 
 
 
 
 
 
 
 
 

#BTS #shootlife ❤️ #mahalaya #durgapuja Wardrobe: @rangoliindia Styling: @sandip3432 Photography: @somnath_roy_photography Videography: @shayakchakraborty Make-up: @sahababusona Hair: @sarmistha1992 Managed by: @avi_shakee Special thanks: @ushoshisengupta Location: @thebelgadiapalace

A post shared by Nusrat (@nusratchirps) on Sep 19, 2020 at 11:48pm PDT

ਉਨ੍ਹਾਂ ਕਿਹਾ ਇਸਲਾਮ 'ਚ ਧਰਮ 'ਚ ਕੁਝ ਅਜਿਹੇ ਕੰਮ ਹਨ, ਜੋ ਇਕ ਮੁਸਲਮਾਨ ਭਾਈਚਾਰਾ ਨਹੀਂ ਕਰ ਸਕਦਾ ਪਰ ਉਹ ਕਰ ਰਹੀ ਹੈ। ਮੇਰੇ ਖ਼ਿਆਲ ਇਹ ਅਸਲ ਵਿਚ ਗਲਤ ਹੈ, ਨੁਸਰਤ, ਜਿਥੇ ਉਹ ਸੰਸਦ ਹੈ, ਉਸਨੂੰ ਅਜਿਹੀਆਂ ਕਾਰਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ, ਜੋ ਦੇਸ਼ ਦੀ ਤਰੱਕੀ ਲਈ ਲੋਕਾਂ ਦਾ ਦਿਲ ਜਿੱਤਣ ਦਾ ਕੰਮ ਕਰਨ।

 
 
 
 
 
 
 
 
 
 
 
 
 
 

#BTS #shootlife ❤️ #mahalaya #durgapuja Wardrobe: @rangoliindia Styling: @sandip3432 Photography: @somnath_roy_photography Videography: @shayakchakraborty Make-up: @sahababusona Hair: @sarmistha1992 Managed by: @avi_shakee Special thanks: @ushoshisengupta Location: @thebelgadiapalace

A post shared by Nusrat (@nusratchirps) on Sep 19, 2020 at 9:34am PDT

ਮੁਸਲਿਮ ਧਰਮ ਗੁਰੂ ਦੇਵਬੰਦ ਦੇ ਮੌਲਾਨਾ ਇਸਹਾਕ ਗੋਰਾ ਨੇ ਨੁਸਰਤ ਜਹਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਨੁਸਰਤ ਜਹਾਂ ਨੂੰ ਅੱਲ੍ਹਾ ਤੋਂ ਤੌਬਾ ਕਰਨੀ ਚਾਹੀਦੀ ਹੈ ਅਤੇ ਉਸ ਨੇ ਜੋ ਗਲਤੀ ਕੀਤੀ ਹੈ ਉਸ ਲਈ ਵੀ ਉਹ ਅੱਲ੍ਹਾ ਤੋਂ ਤੌਬਾ ਕਰੇ।

 


sunita

Content Editor

Related News