TMC ਸੰਸਦ ਮੈਂਬਰ ਨੁਸਰਤ ਜਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਉਡਾਏ ਪ੍ਰਸ਼ੰਸਕਾਂ ਦੇ ਹੋਸ਼

Saturday, May 22, 2021 - 05:42 PM (IST)

TMC ਸੰਸਦ ਮੈਂਬਰ ਨੁਸਰਤ ਜਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਉਡਾਏ ਪ੍ਰਸ਼ੰਸਕਾਂ ਦੇ ਹੋਸ਼

ਨਵੀਂ ਦਿੱਲੀ (ਬਿਊਰੋ) : ਬੰਗਾਲ ਅਦਾਕਾਰਾ ਤੇ ਟੀ. ਐੱਮ. ਸੀ. ਸੰਸਦ ਮੈਂਬਰ ਨੁਸਰਤ ਜਹਾਂ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਨੁਸਰਤ ਐਕਟਿੰਗ ਤੇ ਰਾਜਨੀਤੀ ਦੋਵਾਂ ਹੀ ਖ਼ੇਤਰ 'ਚ ਖ਼ੁਦ ਨੂੰ ਸਾਬਿਤ ਕੀਤਾ ਹੈ। ਉਨ੍ਹਾਂ ਦੇ ਕੰਮ ਦੇ ਚਰਚੇ ਦੋਵੇਂ ਖ਼ੇਤਰਾਂ 'ਚ ਦੱਬ ਕੇ ਹੁੰਦੇ ਹਨ। ਕਈ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਨੁਸਰਤ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੀ ਅਤੇ ਸੋਸ਼ਲ਼ ਮੀਡੀਆ 'ਤੇ ਲਗਾਤਾਰ ਉਨ੍ਹਾਂ ਨਾਲ ਜੁੜੀ ਰਹਿੰਦੀ ਹੈ।

PunjabKesari

ਨੁਸਰਤ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸੋਸ਼ਲ ਪਲੇਟਫਾਰਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਨੁਸਰਤ ਜਹਾਂ ਦੇ ਕਈ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਵਿਚਕਾਰ ਹੁਣ ਨੁਸਰਤ ਨੇ ਆਪਣੀ ਕੁਝ ਬੇਹੱਦ ਹੀ ਖ਼ੂਬਸੁਰਤ ਤਸਵੀਰਾਂ ਪੋਸਟ ਕਰ ਪ੍ਰਸ਼ੰਸਕਾਂ ਨੂੰ ਇਕ ਵੱਡਾ ਸਰਪ੍ਰਾਈਜ਼ ਦਿੱਤਾ ਹੈ। 

PunjabKesari
ਨੁਸਰਤ ਜਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਕੁਝ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਟ੍ਰੈਡੀਸ਼ਨਲ ਆਊਟ ਫਿੱਟ 'ਚ ਬੇਹੱਦ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਨੁਸਰਤ ਨੇ ਜ਼ਾਮੁਨੀ ਕਲਰ ਦਾ ਸੂਟ ਪਾਇਆ ਹੈ।

PunjabKesari

ਉਨ੍ਹਾਂ ਦੇ ਇਸ ਡਰੈੱਸ 'ਚ ਗੋਲਡਨ ਵਰਕ ਵੀ ਬੇਹੱਦ ਵਧੀਆ ਲੱਗ ਰਿਹਾ ਹੈ। ਉਨ੍ਹਾਂ ਦੇ ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਨੇ ਆਪਣੇ ਵਾਲਾਂ ਨੂੰ ਹਾਫ ਓਪਨ ਕੀਤਾ ਹੋਇਆ ਹੈ ਨਾਲ ਹੀ ਕਾਫੀ ਖ਼ੂਬਸੂਰਤ ਜਵੈਲਰੀ ਕੈਰੀ ਕੀਤੀ ਹੈ, ਜੋ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੀ ਹੈ। ਹੁਣ ਤਕ ਇਸ ਤਸਵੀਰਾਂ ਨੂੰ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ।

PunjabKesari


author

sunita

Content Editor

Related News