ਫਿਲਮ ‘ਵੈਲਕਮ ਟੂ ਦਿ ਜੰਗਲ’ ਦਾ ਟਾਈਟਲ ਟ੍ਰੈਕ ਰਿਲੀਜ਼

Tuesday, May 26, 2026 - 01:21 PM (IST)

ਫਿਲਮ ‘ਵੈਲਕਮ ਟੂ ਦਿ ਜੰਗਲ’ ਦਾ ਟਾਈਟਲ ਟ੍ਰੈਕ ਰਿਲੀਜ਼

ਮੁੰਬਈ- ਫ਼ਿਲਮ ‘ਵੈਲਕਮ ਟੂ ਦਿ ਜੰਗਲ’ ਦਾ ਮੇਕਰਸ ਨੇ ਟਾਈਟਲ ਟ੍ਰੈਕ ਰਿਲੀਜ਼ ਕਰ ਦਿੱਤਾ ਹੈ। ਟਾਈਟਲ ਟ੍ਰੈਕ 2007 ’ਚ ਆਈ ਫ਼ਿਲਮ ‘ਵੈਲਕਮ’ ਦੀਆਂ ਯਾਦਾਂ ਨਾਲ ਭਰਿਆ ਹੋਇਆ ਹੈ। 19 ਸਾਲਾਂ ਬਾਅਦ ਅਕਸ਼ੈ ਕੁਮਾਰ, ਸਿੰਗਰ ਸ਼ਾਨ, ਕੋਰੀਓਗ੍ਰਾਫਰ ਅਹਿਮਦ ਖ਼ਾਨ ਅਤੇ ਪ੍ਰੋਡਿਊਸਰ ਫ਼ਿਰੋਜ਼ ਨਾਡੀਆਡਵਾਲਾ ਇਕ ਵਾਰ ਫਿਰ ‘ਵੈਲਕਮ ਟੂ ਦਿ ਜੰਗਲ’ ਲਈ ਇਕੱਠੇ ਆਏ ਹਨ। ਇਸ ਗਾਣੇ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ ਬਲਾਕਬਸਟਰ ਵੈਲਕਮ ਟਾਈਟਲ ਟ੍ਰੈਕ ਦੀ ਓਰਿਜਨਲ ਟੀਮ ਦਾ ਦੁਬਾਰਾ ਨਾਲ ਆਉਣਾ। 

ਇਸ ਗਾਣੇ ’ਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਰਵੀਨਾ ਟੰਡਨ, ਪਰੇਸ਼ ਰਾਵਲ, ਅਰਸ਼ਦ ਵਾਰਸੀ, ਆਫ਼ਤਾਬ ਸ਼ਿਵਦਾਸਾਨੀ, ਦਿਸ਼ਾ ਪਾਟਨੀ, ਜੈਕਲੀਨ ਫ਼ਰਨਾਂਡੀਜ਼ ਅਤੇ ਕਈ ਹੋਰ ਸਿਤਾਰੇ ਨਜ਼ਰ ਆ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਗਾਣੇ ’ਚ ਅਕਸ਼ੈ ਕੁਮਾਰ ਡਬਲ ਰੋਲ ’ਚ ਦਿਖਾਈ ਦੇ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ’ਚ ਵੀ ਡਬਲ ਰੋਲ ਦੇਖਣ ਨੂੰ ਮਿਲੇਗਾ, ਜੋ ਫ਼ਿਲਮ ਦੀ ਇਕ ਹੋਰ ਖ਼ਾਸ ਗੱਲ ਹੈ। ਫ਼ਿਲਮ 26 ਜੂਨ ਨੂੰ ਸਿਨੇਮਾਘਰਾਂ ’ਚ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।


author

cherry

Content Editor

Related News