16 ਸਾਲਾ ਟਿਕਟਾਕ ਸਟਾਰ ਸਿਆ ਕੱਕੜ ਨੇ ਕੀਤੀ ਆਤਮ ਹੱਤਿਆ

Thursday, Jun 25, 2020 - 06:19 PM (IST)

16 ਸਾਲਾ ਟਿਕਟਾਕ ਸਟਾਰ ਸਿਆ ਕੱਕੜ ਨੇ ਕੀਤੀ ਆਤਮ ਹੱਤਿਆ

ਜਲੰਧਰ (ਬਿਊਰੋ)— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਦੁੱਖ ਤੋਂ ਲੋਕ ਉੱਭਰ ਨਹੀਂ ਪਾ ਰਹੇ ਸਨ ਕਿ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 16 ਸਾਲ ਦੀ ਟਿਕਟਾਕ ਸਟਾਰ ਸਿਆ ਕੱਕੜ ਨੇ ਵੀਰਵਾਰ ਨੂੰ ਆਤਮ ਹੱਤਿਆ ਕਰ ਲਈ ਹੈ। ਅਜੇ ਤਕ ਆਤਮ ਹੱਤਿਆ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਸਿਆ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਵਾਇਰਲ ਭਯਾਨੀ ਨੇ ਪੋਸਟ 'ਚ ਲਿਖਿਆ ਕਿ ਸਿਆ ਬੁੱਧਵਾਰ ਰਾਤ ਤਕ ਚੰਗੇ ਮੂਡ 'ਚ ਸੀ।

 
 
 
 
 
 
 
 
 
 
 
 
 
 

Sad news 16 year old sweet tik-toker @siya_kakkar died by suicide . Before publishing this I spoke to her Talent management agency head Arjun Sarin who just spoke to her last night for a song collaboration and he says she was in a good mood and perfectly alright. Even he has no clue what went wrong that she had to go this way. You go through her videos and you can she was so good in her content, it's really sad that she chose this path. If you are feeling depressed please dont do this 🙏

A post shared by Viral Bhayani (@viralbhayani) on Jun 25, 2020 at 1:05am PDT

ਸਿਆ ਨੇ 20 ਘੰਟੇ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਆਪਣੇ ਡਾਂਸ ਦੀ ਵੀਡੀਓ ਸਟੋਰੀ ਪੋਸਟ ਕੀਤੀ ਸੀ। ਉਥੇ ਵਾਇਰਲ ਨੇ ਪੋਸਟ 'ਚ ਲਿਖਿਆ ਕਿ ਉਸ ਨੇ ਸਿਆ ਦੇ ਮੈਨੇਜਰ ਨਾਲ ਵੀ ਗੱਲ ਕੀਤੀ ਤੇ ਉਸ ਨੇ ਦੱਸਿਆ ਕਿ ਸਿਆ ਠੀਕ ਸੀ ਤੇ ਉਸ ਦਾ ਮੂਡ ਵੀ ਬੁੱਧਵਾਰ ਰਾਤ ਤਕ ਵਧੀਆ ਸੀ। ਮੈਨੇਜਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਸ ਦੀ ਸਿਆ ਨਾਲ ਇਕ ਗਾਣੇ ਦੇ ਸਿਲਸਿਲੇ 'ਚ ਗੱਲ ਹੋਈ ਸੀ, ਉਦੋਂ ਤਕ ਅਜਿਹਾ ਕੁਝ ਨਹੀਂ ਲੱਗਾ ਕਿ ਉਹ ਉਦਾਸ ਹੈ ਤੇ ਅਜਿਹਾ ਕਦਮ ਚੁੱਕ ਲਵੇਗੀ। ਇਕ ਉੱਭਰਦੀ ਕਲਾਕਾਰ ਦਾ ਅਜਿਹਾ ਕਦਮ ਚੁੱਕਣਾ ਕਾਫੀ ਹੈਰਾਨੀ ਭਰਿਆ ਹੈ।

 
 
 
 
 
 
 
 
 
 
 
 
 
 

And Its TIME to get knocked out by this lethal combination of an Epic Punjabi Song and an enchanting beauty. Watch the King of Desi Hip-Hop Bohemia, soulful singer JS Atwal along with Lola Gomez in the official video of Our Latest Single, "Sharaabi Teri Tor". The Most Awaited Song of 2020 is OUT !! Watch the Video Now. . . . @iambohemia @atwalinsta @lolitaxo__ @mbmusicco @meetbrosofficial @meet_bros_manmeet @harmeet_meetbros @shaxeoriah @urshappyraikoti @jaggisim @desihiphopking @touchblevins @raajeev.r.sharma @itsumitsharma @psycho_marketer @fameexpertz #SharaabiWalk #SharaabiWalkChallenge #SharaabiTeriTor #Bohemia #HipHop #Rap #Punjabi #JsAtwal #HappyRaikoti #intoxicating #MBMusic #sharaab #musicvideo #fameexpertz

A post shared by Siya Kakkar (@siya_kakkar) on Jun 19, 2020 at 2:38am PDT

ਜਦੋਂ ਤੋਂ ਅਪ੍ਰੈਲ ਮਹੀਨਾ ਸ਼ੁਰੂ ਹੋਇਆ ਹੈ, ਐਂਟਰਟੇਨਮੈਂਟ ਇੰਡਸਟਰੀ ਤੋਂ ਲਗਾਤਾਰ ਕੋਈ ਨਾ ਕੋਈ ਬੁਰੀ ਖਬਰ ਆਏ ਦਿਨ ਸਾਹਮਣੇ ਆ ਰਹੀ ਹੈ। ਫਿਲਮੀ ਜਗਤ ਨੇ ਆਪਣੇ ਸ਼ਾਨਦਾਰ ਸਿਤਾਰਿਆਂ ਨੂੰ ਇੰਨੀ ਛੇਤੀ ਗੁਆ ਦਿੱਤਾ ਹੈ ਕਿ ਕੋਈ ਸਮਝ ਹੀ ਨਹੀਂ ਪਾਇਆ। ਇਰਫਾਨ ਖਾਨ, ਰਿਸ਼ੀ ਕਪੂਰ, ਵਾਜਿਦ ਖਾਨ ਦੀ ਮੌਤ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।


author

Rahul Singh

Content Editor

Related News