GIRLFRIEND ਦਿਸ਼ਾ ਨਾਲ ਸਮਾਂ ਬਿਤਾਉਣ ਲਈ ਟਾਈਗਰ ਜਾਣਗੇ ਚੀਨ Watch Pics

Saturday, May 07, 2016 - 08:11 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਹੁਣੇ ਜਿਹੇ ਫਿਲਮ ''ਬਾਗੀ'' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਨੇ ਖਿੜ੍ਹੇ ਮੱਥੇ ਸਵੀਕਾਰ ਕੀਤਾ ਹੈ। ਟਾਈਗਰ ਸ਼ਰਾਫ ਅਸਲ ਜ਼ਿੰਦਗੀ ''ਚ ਬਾਲੀਵੁੱਡ ਮਾਡਲ ਦਿਸ਼ਾ ਪਟਾਨੀ ਨੂੰ ਡੇਟ ਕਰ ਰਹੇ ਹਨ। ਟਾਈਗਰ ਅਤੇ ਦਿਸ਼ਾ ਨੇ ਭਾਵੇਂ ਇਸ ਸੰਬੰਧ ਨੂੰ ਜਨਤਕ ਤੌਰ ''ਤੇ ਨਹੀਂ ਮੰਨਿਆ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਦੋਹਾਂ ਵਿਚਕਾਰ ਤਾਲਮੇਲ ਬਹੁਤ ਵਧੀਆਂ ਹੈ। ਦੋਹਾਂ ਨੇ ਆਪਣਾ ਪਿਆਰ ਕਬੂਰ ਨਹੀਂ ਕੀਤਾ ਹੈ ਪਰ ਇਹ ਤਾਂ ਅਸੀਂ ਜਾਣਦੇ ਹਾਂ ਕਿ ਪਿਆਰ ਨੂੰ ਕਬੂਲਨ ਦੀ ਲੋੜ ਨਹੀਂ ਪੈਂਦੀ।
ਜਾਣਕਾਰੀ ਅਨੁਸਾਰ ਟਾਈਗਰ ਛੇਤੀ ਹੀ ਚੀਨ ਲਈ ਰਵਾਨਾ ਹੋਣਗੇ। ਅਸਲ ''ਚ ਉੱਥੇ ਉਨ੍ਹਾਂ ਦੀ ਪ੍ਰੇਮਿਕਾ ਦਿਸ਼ਾ ਜੈਕੀ ਚੈਨ ਦੀ ਫਿਲਮ ''ਕੰਗ ਫੂ ਯੋਗਾ'' ਦੀ ਸ਼ੂਟਿੰਗ ਕਰ ਰਹੀ ਹੈ। ਟਾਈਗਰ ਉੱਥੇ ਜਾ ਕੇ ਪ੍ਰੇਮਿਕਾ ਦਿਸ਼ਾ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਇਕ ਸੂਤਰ ਅਨੁਸਾਰ ਕੁਝ ਸਾਲਾਂ ਤੋਂ ਟਾਈਗਰ ਅਤੇ ਦਿਸ਼ਾ ਵਿਚਕਾਰ ਪ੍ਰੇਮ ਸੰਬੰਧ ਕਾਫੀ ਗੁੜ੍ਹੇ ਹੋ ਰਹੇ ਹਨ। ਇਹ ਦੋਵੇਂ ਕਈ ਥਾਂਵਾ ''ਤੇ ਦੇਖੇ ਜਾ ਚੁੱਕੇ ਹਨ। ਦੋਵੇਂ ਆਪਣੀ-ਆਪਣੀ ਫਿਲਮਾਂ ''ਚ ਰੁੱਝੇ ਹੋਏ ਹਨ ਪਰ ਫਿਰ ਵੀ ਇਹ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਛੱਡਦੇ। 


Related News