ਟਾਈਗਰ ਸ਼ਰਾਫ ਨੇ ਸ਼ੁਰੂ ਕੀਤੀ ‘ਹੀਰੋਪੰਤੀ 2’ ਦੀ ਤਿਆਰੀ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਨੂੰ ਦਿੱਤੀ ਜਾਣਕਾਰੀ

Wednesday, Jun 30, 2021 - 05:32 PM (IST)

ਟਾਈਗਰ ਸ਼ਰਾਫ ਨੇ ਸ਼ੁਰੂ ਕੀਤੀ ‘ਹੀਰੋਪੰਤੀ 2’ ਦੀ ਤਿਆਰੀ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਨੂੰ ਦਿੱਤੀ ਜਾਣਕਾਰੀ

ਮੁੰਬਈ: ਅਦਾਕਾਰ ਟਾਈਗਰ ਸ਼ਰਾਫ ਇਨੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ’ਚ ਕਾਫ਼ੀ ਰੁੱਝੇ ਹੋਏ ਹਨ। ਇਨ੍ਹਾਂ ਫ਼ਿਲਮਾਂ ’ਚੋਂ ਇਕ ‘ਹੀਰੋਪੰਤੀ 2’ ਲਈ ਟਾਈਗਰ ਸ਼ਰਾਫ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਾਈਗਰ ਨੇ ਇਸ ਗੱਲ ਦੀ ਜਾਣਕਾਰੀ ਖ਼ੁਦ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਦਿੱਤੀ ਹੈ।

PunjabKesari 
ਟਾਈਗਰ ਨੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੇ ਨਾਲ ਇਕ ਇੰਟਰੈਕਟਿਵ ਸੇਸ਼ਨ ਦੌਰਾਨ ਇਹ ਖੁਲਾਸਾ ਕੀਤਾ। ਸੇਸ਼ਨ ਦੌਰਾਨ ਟਾਈਗਰ ਦੇ ਪ੍ਰਸ਼ੰਸਕਾਂ ’ਚੋਂ ਇਕ ਨੇ ਉਨ੍ਹਾਂ ਦੇ ਅਗਲੇ ਪ੍ਰਾਜੈਕਟ ਦੇ ਬਾਰੇ ਪੁੱਛਿਆ, ਜਿਸ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਗਲਾ ਪ੍ਰਾਜੈਕਟ ‘ਹੀਰੋਪੰਤੀ 2’ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਫ਼ਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਕਰੋਗੇ ਤਾਂ ਟਾਈਗਰ ਨੇ ਕਿਹਾ ਕਿ ਉਹ ਅਹਿਮਦ ਖ਼ਾਨ ਨਿਰਦੇਸ਼ਕ ਫ਼ਿਲਮ ਦੀ ਸ਼ੂਟਿੰਗ ਕੱਲ ਤੋਂ ਸ਼ੁਰੂ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਹ ਮੰੁਬਈ ’ਚ ਫ਼ਿਲਮ ਦੀ ਸ਼ੂਟਿੰਗ ਕਰਨਗੇ। 
ਵਰਣਨਯੋਗ ਹੈ ਕਿ ਫ਼ਿਲਮ ‘ਹੀਰੋਪੰਤੀ 2’ ਸਾਲ 2014 ’ਚ ਪ੍ਰਦਰਸ਼ਿਤ ‘ਹੀਰੋਪੰਤੀ’ ਦਾ ਸੀਕੁਅਲ ਹੈ। ‘ਹੀਰੋਪੰਤੀ 2’ ’ਚ ਟਾਈਗਰ ਸ਼ਰਾਫ ਦੇ ਨਾਲ ਅਦਾਕਾਰਾ ਕ੍ਰਿਤੀ ਸੈਨਨ ਸੀ। ਫ਼ਿਲਮ ‘ਹੀਰੋਪੰਤੀ 2’ ’ਚ ਟਾਈਗਰ ਸ਼ਰਾਫ ਦੇ ਨਾਲ ਤਾਰਾ ਸੁਤਾਰਿਆ ਨਜ਼ਰ ਆਵੇਗੀ। 


author

Aarti dhillon

Content Editor

Related News