‘ਕੌਫ਼ੀ ਵਿਦ ਕਰਨ 7’ ਦੇ ਸੈੱਟ ’ਤੇ ਛਾਏ ਟਾਈਗਰ ਸ਼ਰਾਫ਼ ਅਤੇ ਕ੍ਰਿਤੀ ਸੈਨਨ

Saturday, Sep 03, 2022 - 02:18 PM (IST)

‘ਕੌਫ਼ੀ ਵਿਦ ਕਰਨ 7’ ਦੇ ਸੈੱਟ ’ਤੇ ਛਾਏ ਟਾਈਗਰ ਸ਼ਰਾਫ਼ ਅਤੇ ਕ੍ਰਿਤੀ ਸੈਨਨ

ਮੁੰਬਈ- ‘ਕੌਫ਼ੀ ਵਿਦ ਕਰਨ ਸੀਜ਼ਨ 7’ ਦੇ ਨੌਵੇਂ ਐਪੀਸੋਡ ’ਚ ਹੀਰੋਪੰਤੀ ਦੀ ਦਮਦਾਰ ਜੋੜੀ ਯਾਨੀ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨੇ ਧਮਾਲ ਮਚਾ ਦਿੱਤਾ।  ਕਿਹਾ ਜਾ ਰਿਹਾ ਹੈ ਇਹ ਐਪੀਸੋਡ ਕਾਫ਼ੀ ਧਮਾਕੇਦਾਰ  ਰਿਹਾ ਹੈ। ਟਾਈਗਰ ਸ਼ਰਾਫ਼ ਨੇ ਇਸ ਐਪੀਸੋਡ ਦੀਆਂ ਕੁਝ ਝਲਕ ਆਪਣੇ ਸਵਦੇਸ਼ੀ ਮਾਈਕ੍ਰੋ-ਬਲੌਗਿੰਗ ਪਲੇਟਫ਼ਾਰਮ ’ਤੇ ਸਾਂਝੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ : ਸਰਗੁਣ ਨੇ ‘ਕਠਪੁਤਲੀ’ ਫ਼ਿਲਮ ’ਚ ਆਪਣੇ ਕਿਰਦਾਰ ਅਤੇ ਅਦਾਕਾਰੀ ਨਾਲ ਜਿੱਤਿਆ ਦਿਲ, ਪ੍ਰਸ਼ੰਸਕ ਕਰ ਰਹੇ ਤਾਰੀਫ਼

ਇਸ ਦੌਰਾਨ ਫ਼ਿਲਮੀ ਜੋੜੀ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਕਰਨ ਜੌਹਰ ਆਪਣੇ ਮਸ਼ਹੂਰ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ’ਚ ਆਮ ਤੌਰ ’ਤੇ ਹਰ ਐਪੀਸੋਡ ’ਚ ਆਉਣ ਵਾਲੇ ਮਹਿਮਾਨਾਂ ਦੀ ਖਿੱਚਾਈ ਕਰਦੇ ਹਨ ਅਤੇ ਉਨ੍ਹਾਂ ਦੇ ਰਾਜ਼ ਕੱਢਦੇ ਨਜ਼ਰ ਆਉਂਦੇ ਹਨ। 

ਇਹ ਵੀ ਪੜ੍ਹੋ : 200 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਨੋਰਾ ਫ਼ਤੇਹੀ ਤੋਂ 7 ਘੰਟੇ ਪੁੱਛਗਿੱਛ, ਠੱਗ ਸੁਕੇਸ਼ ਤੋਂ ਤੋਹਫ਼ੇ ਵਜੋਂ ਲਈ ਮਹਿੰਗੀ ਕਾਰ

ਹਾਲਾਂਕਿ ਇਸ ਐਪੀਸੋਡ ’ਚ ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ਼ ਨੇ ਖ਼ੁਦ ਹੀ ਕਈ ਅਜਿਹੇ ਖ਼ੁਲਾਸੇ ਕੀਤੇ ਹਨ ਕਿ ਕਰਨ ਦੀ ਬੋਲਤੀ ਹੀ ਬੰਦ ਹੋ ਗਈ ਹੈ।

 

ਕਰਨ ਜੌਹਰ ਨੇ ਕ੍ਰਿਤੀ ਨੂੰ ਪੁੱਛਿਆ ਕਿ ‘ਕੀ ਉਸ ਨੇ ‘ਹੀਰੋਪੰਤੀ’ ਤੋਂ ਪਹਿਲਾਂ ਕਿਸੇ ਹੋਰ ਫ਼ਿਲਮ ਲਈ ਆਡੀਸ਼ਨ ਦਿੱਤਾ ਸੀ ਜਿਸ ’ਚ ਉਸ ਨੂੰ ਰਿਜੈਕਟ ਦਿੱਤਾ ਗਿਆ ਸੀ। ਇਸ ’ਤੇ ਕ੍ਰਿਤੀ ਦਾ ਕਹਿਣਾ ਹੈ ਕਿ ਉਸ ਨੇ ‘ਸਟੂਡੈਂਟ ਆਫ਼ ਦਿ ਈਅਰ’ ਲਈ ਆਡੀਸ਼ਨ ਦਿੱਤਾ ਸੀ ਪਰ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਇਹ ਸੁਣ ਕੇ ਕਰਨ ਨੂੰ ਸਮਝ ਨਹੀਂ ਆਇਆ ਕਿ ਉਹ ਕਿਵੇਂ ਪ੍ਰਤੀਕਿਰਿਆ ਕਰੇ।
 


author

Shivani Bassan

Content Editor

Related News